24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਵਿਧਾਇਕ ਬਿਲਾਸਪੁਰ ਆਪਣੇ ਪਿੰਡ 'ਚੋਂ 988 ਵੋਟਾਂ ਦੀ ਲੀਡ ਨਾਲ ਜਿੱਤੇ

Ad Position 21
No active advertisement
ਅਜੀਤ ਡੈਸਕ 19-12-2025
ਮੋਗਾ, 18 ਦਸੰਬਰ (ਸੁਰਿੰਦਰਪਾਲ ਸਿੰਘ)-ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਆਪਣੇ ਜੱਦੀ ਪਿੰਡ ਬਿਲਾਸਪੁਰ ਤੋਂ ਬਲਾਕ ਸੰਮਤੀ ਦੀ ਚੋਣ 988 ਵੋਟਾਂ ਦੀ ਲੀਡ ਨਾਲ ਜਿੱਤੇ | ਜ਼ਿਕਰਯੋਗ ਹੈ ਕਿ ਪੰਜਾਬ 'ਚ ਕਈ ਵੱਡੇ ਆਗੂ ਆਪਣੇ ਜੱਦੀ ਪਿੰਡਾਂ ਵਿਚੋਂ ਹਾਰ ਗਏ ਪਰ ਵਿਧਾਇਕ ਬਿਲਾਸਪੁਰ ਨੇ ਆਪਣੀ ਨਰਮਾਈ ਹਲੀਮੀ ਨਾਲ ਆਪਣੇ ਹੀ ਪਿੰਡ 'ਚੋਂ ਬਲਾਕ ਸੰਮਤੀ ਦੀ ਉਮੀਦਵਾਰ ਬੀਬੀ ਜਸਵੰਤ ਕੌਰ ਜੋ ਕਿ ਸਿਆਸਤ 'ਚ ਬਿਲਕੁਲ ਨਵੇਂ ਸਨ | ਨੂੰ 988 ਵੋਟਾਂ ਦੀ ਲੀਡ ਨਾਲ ਜਤਾਇਆ | ਪਿਛਲੀਆਂ ਹੋਈਆਂ ਸਰਪੰਚੀ ਚੋਣਾਂ 'ਚ ਵਿਧਾਇਕ ਬਿਲਾਸਪੁਰ ਵਲੋਂ ਕਿਸੇ ਵੀ ਉਮੀਦਵਾਰ ਜਾਂ ਕਿਸੇ ਵੀ ਪਾਰਟੀ ਦੇ ਕੋਈ ਕਾਗ਼ਜ਼ ਰੱਦ ਨਹੀਂ ਕਰਵਾਏ ਸਨ | ਉਸੇ ਤਰ੍ਹਾਂ ਵਿਧਾਇਕ ਬਿਲਾਸਪੁਰ ਵਲੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਵਿਚ ਕਿਸੇ ਵੀ ਉਮੀਦਵਾਰ ਦੇ ਜੋ ਕਿਸੇ ਵੀ ਪਾਰਟੀ ਨਾਲ ਸਬੰਧਿਤ ਸੀ, ਦੇ ਕਾਗ਼ਜ਼ ਰੱਦ ਨਹੀਂ ਕਰਵਾਏ ਗਏ ਸਨ ਤੇ ਨਾ ਹੀ ਵਿਧਾਇਕ ਬਿਲਾਸਪੁਰ ਨੇ ਕੋਈ ਦਖ਼ਲ-ਅੰਦਾਜ਼ੀ ਕੀਤੀ ਸੀ ਪਰ ਉਨ੍ਹਾਂ ਨੇ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਧੰੂਆਂਧਾਰ ਪ੍ਰਚਾਰ ਕੀਤਾ ਜਿਸ ਦੇ ਸਿੱਟੇ ਵਜੋਂ ਵਿਧਾਇਕ ਬਿਲਾਸਪੁਰ ਪੰਜ ਜ਼ਿਲ੍ਹਾ ਪ੍ਰੀਸ਼ਦ 'ਚੋਂ 4 ਜ਼ਿਲ੍ਹਾ ਪ੍ਰੀਸ਼ਦ ਜਿੱਤੇ ਤੇ ਬਲਾਕ ਸੰਮਤੀ 'ਚੋਂ 14 ਬਲਾਕ ਸੰਮਤੀ ਉਮੀਦਵਾਰਾਂ ਨੂੰ ਵੱਡੀ ਲੀਡ 'ਤੇ ਹਰਾਇਆ ਜੋ ਵਿਧਾਇਕ ਬਿਲਾਸਪੁਰ ਦੇ ਉਮੀਦਵਾਰ ਹਾਰੇ ਹਨ, ਉਹ ਬਹੁਤ ਥੋੜ੍ਹੇ ਮਾਰਜਨ 'ਤੇ ਹਾਰੇ ਹਨ | ਇਸ ਤੋਂ ਪਤਾ ਲੱਗਦਾ ਹੈ ਕਿ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਆਪਣੇ ਹਲਕੇ ਵਿਚ ਕਿੰਨੀ ਹਰਮਨ ਪਿਆਰਤਾ ਰੱਖਦੇ ਹਨ | ਜਿੱਥੇ ਪੰਜਾਬ 'ਚ ਬਹੁਤ ਸਾਰੇ ਮੰਤਰੀ ਅਤੇ ਵਿਧਾਇਕਾਂ ਦੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਹੱਥੋਂ ਖੁੱਸ ਗਈ, ਵਿਧਾਇਕ ਬਿਲਾਸਪੁਰ ਉੱਥੇ ਆਪਣੀ ਚੜ੍ਹਤ ਬਣਾਉਣ ਵਿਚ ਕਾਮਯਾਬ ਰਹੇ ਤੇ ਉਨ੍ਹਾਂ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਨੂੰ ਦਿਨ ਰਾਤ ਮਿਹਨਤ ਕਰ ਕੇ ਜਿਤਾਇਆ | ਸਰਪੰਚੀ ਚੋਣ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਵਿਧਾਇਕ ਬਿਲਾਸਪੁਰ ਵਲੋਂ ਕਿਸੇ ਵੀ ਪਾਰਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ | ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਜਿੱਤ ਦੇ ਇਵਜ਼ ਵਜੋਂ ਵਿਧਾਇਕ ਬਿਲਾਸਪੁਰ ਇਕ ਕੱਦਾਵਾਰ ਆਗੂ ਵਜੋਂ ਉੱਭਰੇ |
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵਕ ਨਗਿੰਦਰ ਬਰਾੜ ਨੇ 45 ਬੱਚਿਆਂ ਹੋਣਹਾਰ ਬੱਚਿਆਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਧੁੰਦ ਦੇ ਮੌਸਮ ਨੂੰ ਮੁੱਖ ਰੱਖਦਿਆਂ ਸਕੂਲੀ ਬੱਸਾਂ 'ਤੇ ਲਗਾਏ ਰਿਫ਼ਲੈਕਟਰ
Ad Position 24