01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਜ਼ਿਲ੍ਹਾ ਕਾਂਗਰਸ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ

Ad Position 21
No active advertisement
ਅਜੀਤ ਡੈਸਕ 22-12-2025
ਮੋਗਾ, 21 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਭਾਰਤ ਦੀ ਮੋਦੀ ਸਰਕਾਰ ਵਲੋਂ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਦੇ ਕੀਤੇ ਜਾ ਰਹੇ ਯਤਨਾਂ ਖ਼ਿਲਾਫ਼ ਕਾਂਗਰਸ ਪਾਰਟੀ ਦੀ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ | ਇਹ ਰੋਸ ਪ੍ਰਦਰਸ਼ਨ ਗੁਰਦੁਆਰਾ ਬੀਬੀ ਕਾਹਨ ਕੌਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਚੌਕ ਵਿਚ ਸਮਾਪਤ ਹੋਇਆ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਮਨਰੇਗਾ ਨੂੰ ਕਮਜ਼ੋਰ ਕਰ ਰਹੀ ਹੈ ਤੇ ਕੇਂਦਰ ਸਰਕਾਰ ਵਲੋਂ ਰੁਜ਼ਗਾਰ ਗਰੰਟੀ ਨੂੰ ਖ਼ਤਮ ਕਰਨ ਤੇ ਕੇਂਦਰ ਸਰਕਾਰ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਤੇ ਇਹ ਕਾਨੂੰਨ ਧੱਕੇ ਨਾਲ ਲਾਗੂ ਕਰਨਾ ਚਾਹੁੰਦੀ ਹੈ ਪਰ ਦੇਸ਼ ਦੀ ਜਨਤਾ ਕੇਂਦਰ ਸਰਕਾਰ ਨੂੰ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋਣ ਦੇਵੇਗੀ ਤੇ ਕਾਂਗਰਸ ਇਸ ਖ਼ਿਲਾਫ਼ ਲਗਾਤਾਰ ਸੰਘਰਸ਼ ਕਰੇਗੀ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਮਨਰੇਗਾ ਸਕੀਮ ਬੰਦ ਕਰਕੇ ਦੇਸ਼ ਦੇ ਗ਼ਰੀਬ ਲੋਕਾਂ 'ਤੇ ਡਾਕਾ ਮਾਰਿਆ ਹੈ ਪਰ ਕਾਂਗਰਸ ਇਹ ਡਾਕਾ ਨਹੀਂ ਵੱਜਣ ਦੇਵੇਗੀ | ਇਸ ਮੌਕੇ ਡਾ. ਮਾਲਤੀ ਥਾਪਰ ਸਾਬਕਾ ਮੰਤਰੀ, ਇੰਦਰਜੀਤ ਸਿੰਘ ਬੀੜ ਚੜਿੱਕ ਸਾਬਕਾ ਚੇਅਰਮੈਨ, ਗੁਰਬਚਨ ਸਿੰਘ ਬਰਾੜ ਸਾਬਕਾ ਜ਼ਿਲ੍ਹਾ ਪ੍ਰਧਾਨ, ਵਿਨੋਦ ਬਾਂਸਲ ਸਾਬਕਾ ਚੇਅਰਮੈਨ, ਉਪਿੰਦਰ ਸਿੰਘ ਗਿੱਲ, ਭੁਪਿੰਦਰ ਸਿੰਘ ਸਾਹੋਕੇ ਹਲਕਾ ਇੰਚਾਰਜ, ਜਗਸੀਰ ਸਿੰਘ ਬਾਬਾ ਕਾਲੇਕੇ ਸਾਬਕਾ ਚੇਅਰਮੈਨ, ਭੋਲਾ ਸਿੰਘ ਸਮਾਧ ਭਾਈ, ਸੀਨੀਅਰ ਆਗੂ ਸਵਰਨ ਸਿੰਘ ਆਦੀਵਾਲ, ਇੰਦਰਜੀਤ ਸਿੰਘ ਜੌਲੀ ਗਰਗ ਪ੍ਰਧਾਨ, ਮਨਜੀਤ ਸਿੰਘ ਮਾਨ ਕੌਂਸਲਰ, ਆਕਾਸ਼ਦੀਪ ਸਿੰਘ ਲਾਲੀ ਬੁੱਟਰ, ਜਸਵੀਰ ਸਿੰਘ ਬਰਾੜ ਖੋਟੇ, ਗੁਰਬਿੰਦਰ ਸਿੰਘ ਦੌਲਤਪੁਰਾ ਸਾਬਕਾ ਚੇਅਰਮੈਨ, ਜਸਵਿੰਦਰ ਸਿੰਘ ਕੁੱਸਾ ਸਾਬਕਾ ਚੇਅਰਮੈਨ, ਜਸਪਾਲ ਸਿੰਘ ਡਰੋਲੀ, ਮਿੱਕੀ ਹੁੰਦਲ, ਜਗਦੀਪ ਸਿੰਘ ਮੱਦੋਕੇ, ਗੁਰਬੀਰ ਸਿੰਘ ਗੋਗਾ, ਹਰਦੀਸ਼ ਸਿੰਘ ਸਮਾਲਸਰ, ਜਰਨੈਲ ਸਿੰਘ ਰਾਮਾ, ਪਰਮਿੰਦਰ ਸਿੰਘ ਡਿੰਪਲ, ਪ੍ਰਭਜੀਤ ਸਿੰਘ ਕਾਲਾ ਧੱਲੇਕੇ, ਰਵਿੰਦਰ ਸਿੰਘ ਪ੍ਰਧਾਨ ਯੂਥ ਕਾਂਗਰਸ ਨਿਹਾਲ ਸਿੰਘ ਵਾਲਾ, ਰਾਜੂ ਸਹੋਤਾ ਪ੍ਰਧਾਨ ਐਸ.ਸੀ. ਸੈੱਲ, ਗੁਰਦੇਵ ਕੌਰ ਪ੍ਰਧਾਨ ਮਹਿਲਾ ਕਾਂਗਰਸ, ਵਿਕਰਮ ਪੱਤੋ ਪ੍ਰਧਾਨ ਓ.ਬੀ.ਸੀ., ਵਿਜੇ ਖੁਰਾਣਾ, ਲਵਪ੍ਰੀਤ ਕੌਰ, ਸਾਹਿਲ ਅਰੋੜਾ ਕੌਂਸਲਰ, ਲੱਖਾ ਦੁੱਨੇਕੇ ਕੌਂਸਲਰ, ਰਣਵਿੰਦਰ ਸਿੰਘ ਬਜਾਜ, ਇੰਦਰਜੀਤ ਸਿੰਘ ਲੋਪੋ, ਸੁਰਿੰਦਰ ਸਿੰਘ ਬਾਵਾ, ਕੁਲਜਿੰਦਰ ਸਿੰਘ ਘੱਲ ਕਲਾਂ, ਅਮਨਦੀਪ ਸਿੰਘ ਡਰੋਲੀ, ਦੀਪੂ ਸਹੋਤਾ, ਰੌਹਿਨ ਵਰਮਾ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸੰਘਣੀ ਧੁੰਦ ਦਾ ਕਹਿਰ ਮੋਗਾ-ਕੋਟਕਪੂਰਾ ਹਾਈਵੇ 'ਤੇ ਚਿੱਟੀਆਂ ਪੱਟੀਆਂ ਗ਼ਾਇਬ ਨਾ ਰਿਫ਼ਲੈਕਟਰ, ਹਾਦਸਿਆਂ ਦਾ ਵਧਿਆ ਖ਼ਤ...
Ad Position 24