31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਛਾਉਣੀ ਨਿਹੰਗ ਸਿੰਘਾਂ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 22-12-2025
ਕੋਟ ਈਸੇ ਖਾਂ, 21 ਦਸੰਬਰ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ, ਛਾਉਣੀ ਨਿਹੰਗ ਸਿੰਘਾਂ ਵਿਖੇ ਕਿ੍ਸ਼ਨਾ ਐਡਵਾਂਸ ਕਾਰਡੀਓ ਤੇ ਡਾਇਆਬੈਟਿਕ ਸੈਂਟਰ, ਮੋਗਾ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸ਼ਮਸ਼ੇਰ ਸਿੰਘ ਤੇ ਹੋਰਨਾ ਪਤਵੰਤਿਆਂ ਵਲੋਂ ਡਾਕਟਰਾਂ ਦੀ ਇਸ ਨੇਕ ਕਾਰਜ ਲਈ ਹੌਂਸਲਾ ਅਫ਼ਜ਼ਾਈ ਕੀਤੀ | ਕੈਂਪ 'ਚ ਮਾਹਿਰ ਡਾ. ਮੋਨਿਕਾ ਸ਼ਰਮਾ ਤੇ ਉਨ੍ਹਾਂ ਦੀ ਟੀਮ ਨੇ ਸ਼ੂਗਰ, ਥਾਇਰਾਇਡ, ਮੋਟਾਪਾ, ਗੈਸ, ਤੇਜ਼ਾਬ, ਫੈਂਟੀ ਲੀਵਰ, ਧੜਕਣ, ਪੈਰਾਂ ਦੀ ਸੋਜ, ਅਸਥਮਾ, ਸਾਹ ਦੀਆਂ ਬਿਮਾਰੀਆਂ, ਗਠੀਆ, ਜੋੜਾਂ ਦੇ ਦਰਦ, ਚਿਕਨਗੁਨੀਆ, ਨਸਾਂ ਦੀ ਕਮਜ਼ੋਰੀ ਸਮੇਤ ਕਈ ਬਿਮਾਰੀਆਂ ਦੇ ਸ਼ੁਰੂਆਤੀ ਲੱਛਣਾਂ ਜਾਂ ਹੋ ਜਾਣ ਸਬੰਧੀ ਵੀ ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਇਨ੍ਹਾਂ ਬਿਮਾਰੀਆਂ ਤੋਂ ਬਚਣ ਤੇ ਨਿਜਾਤ ਪਾਉਣ ਲਈ ਅਗਲੇਰੇ ਇਲਾਜਾਂ ਬਾਰੇ ਵਿਸਥਾਰ ਪੂਰਵਕ ਦੱਸਿਆ | ਲੋੜਵੰਦ ਮਰੀਜ਼ਾਂ ਨੂੰ ਇਸ ਮੌਕੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ | ਇਸ ਤੋਂ ਇਲਾਵਾ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਟੈੱਸਟ ਵੀ ਮੁਫ਼ਤ ਕੀਤੇ ਗਏ |
Ad Position 22
No active advertisement
ਪਿਛਲੀ ਖ਼ਬਰ ਬਲਾਕ-2 'ਚੋਂ ਅਕਾਲੀ ਦਲ ਦਾ ਸਾਹ ਅਸਵਾਰ ਸਾਬਿਤ ਹੋਇਆ ਰਵਦੀਪ ਸੰਘਾ ਅਗਲੀ ਖ਼ਬਰ ਕੁਲਵਿੰਦਰ ਕੌਰ ਕਪੂਰੇ ਨੂੰ ਜਿੱਤ ਪ੍ਰਾਪਤ ਕਰਨ 'ਤੇ ਹਲਕਾ ਵਿਧਾਇਕ ਨੇ ਦਿੱਤੀ ਵਧਾਈ
Ad Position 24