31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਵਲੋਂ ਮੀਟਿੰਗ

Ad Position 21
No active advertisement
ਅਜੀਤ ਡੈਸਕ 22-12-2025
ਮੋਗਾ, 21 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕਿ੍ਸ਼ਨ ਸਿੰਘ ਦੁੱਗਾ, ਸਕੱਤਰ ਜਨਰਲ ਬਲਵਿੰਦਰ ਸਿੰਘ ਲਤਾਲਾ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ, ਵੀਰ ਸਿੰਘ ਮੋਗਾ, ਪਰਵਿੰਦਰ ਸਿੰਘ ਭਾਰਤੀ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਮੀਤ ਪ੍ਰਧਾਨ ਹਰਪਾਲ ਸਿੰਘ, ਬੇਅੰਤ ਸਿੰਘ ਭਾਂਬਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੀ ਮੁੱਖ ਜ਼ਿੰਮੇਵਾਰੀ ਐਸ.ਸੀ./ਬੀ.ਸੀ. ਵਰਗ ਦੇ ਰਾਖਵਾਂਕਰਨ ਨੂੰ ਸਹੀ ਰੂਪ ਵਿਚ ਲਾਗੂ ਕਰਵਾਉਣਾ ਹੈ ਪਰ ਪੰਜਾਬ ਸਰਕਾਰ ਦਾ ਇਹ ਵਿਭਾਗ ਹੀ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਵਲੋਂ ਸਿੱਧੀ ਭਰਤੀ ਤੇ ਤਰੱਕੀਆਂ ਦੇ ਤਿਆਰ ਕੀਤੇ ਗ਼ਲਤ ਰੋਸਟਰ ਨੂੰ ਪ੍ਰਵਾਨ ਕਰਕੇ ਮਿਲੀਭੁਗਤ ਨਾਲ ਐਸ.ਸੀ./ਬੀ.ਸੀ. ਮੁਲਾਜ਼ਮਾਂ ਦੇ ਰਾਖਵੇਂਕਰਨ ਨੂੰ ਸਿੱਧਾ ਨੁਕਸਾਨ ਪਹੁੰਚਾ ਰਿਹਾ ਹੈ | ਯੂਨੀਅਨ ਦੇ ਆਗੂਆਂ ਵਲੋਂ ਵਾਰ-ਵਾਰ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੇ ਡਾਇਰੈਕਟਰ, ਸਕੱਤਰ ਤੇ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਗ਼ਲਤ ਰੋਸਟਰ ਤਿਆਰ ਕਰਨ ਤੇ ਉਨ੍ਹਾਂ ਨੂੰ ਪ੍ਰਵਾਨ ਕਰਨ ਦਾ ਸਿਲਸਿਲਾ ਬਦਸਤੂਰ ਜਾਰੀ ਹੈ | ਭਲਾਈ ਵਿਭਾਗ ਦਾ ਪੱਤਰ ਤੇ ਸੁਪਰੀਮ ਕੋਰਟ ਦਾ ਆਰ.ਕੇ. ਸਭਰਵਾਲ ਕੇਸ ਸਪੱਸ਼ਟ ਕਰਦਾ ਹੈ ਕਿ ਆਪਣੀ ਮੈਰਿਟ ਕਮ ਸੀਨੀਅਰਤਾ 'ਤੇ ਭਰਤੀ/ਤਰੱਕੀ ਪ੍ਰਾਪਤ ਕਰਨ ਵਾਲੇ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਰਾਖਵੇਂ ਕੋਟੇ 'ਚ ਨਹੀਂ ਗਿਣਨਾ ਪਰ ਲਗਭਗ ਸਾਰੇ ਹੀ ਵਿਭਾਗਾਂ ਵਿਚ ਉਕਤ ਨੀਤੀ ਤੋਂ ਬਿਲਕੁਲ ਉਲਟ ਕੀਤਾ ਜਾ ਰਿਹਾ ਹੈ | ਹੈਰਾਨੀ ਪ੍ਰੇਸ਼ਾਨੀ ਇਹ ਹੈ ਕਿ ਰਾਖਵਾਂਕਰਨ ਸੈੱਲ ਦੇ ਅਧਿਕਾਰੀ ਹੀ ਨਾ ਸਿਰਫ਼ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਗ਼ਲਤ ਰੋਸਟਰ ਰਜਿਸਟਰ ਤਿਆਰ ਕਰਨ ਲਈ ਕਹਿ ਰਹੇ ਹਨ ਬਲਕਿ ਮੈਰਿਟ ਸੂਚੀ/ਸੀਨੀਅਰਤਾ ਸੂਚੀ ਤੇ ਤਰੱਕੀ ਲਿਸਟਾਂ ਦੀ ਪੜਤਾਲ ਤੋਂ ਬਿਨ੍ਹਾਂ ਹੀ ਗ਼ਲਤ ਰੋਸਟਰ ਰਜਿਸਟਰਾਂ ਨੂੰ ਪ੍ਰਵਾਨ ਕਰ ਰਹੇ ਹਨ | ਇਸ ਲਈ ਆਗੂਆਂ ਨੇ ਫ਼ੈਸਲਾ ਕੀਤਾ ਕਿ ਜਲਦ ਹੀ ਪੂਰੇ ਪੰਜਾਬ 'ਚ ਭਲਾਈ ਵਿਭਾਗ ਦੇ ਅਧਿਕਾਰੀਆਂ, ਸਕੱਤਰ ਤੇ ਭਲਾਈ ਮੰਤਰੀ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਭਲਾਈ ਵਿਭਾਗ ਦੇ ਮੰਤਰੀ ਤੇ ਅਧਿਕਾਰੀਆਂ ਦੀ ਹੋਵੇਗੀ | ਇਸ ਸਮੇਂ ਮੀਤ ਪ੍ਰਧਾਨ ਲੈਕ. ਸੁਨੀਲ ਕੁਮਾਰ, ਵਿਜੇ ਮਾਨਸਾ, ਪਰਮਿੰਦਰ ਗੁਰਦਾਸਪੁਰ, ਹਰਪਾਲ ਸਿੰਘ ਤਰਨਤਾਰਨ, ਰਛਪਾਲ ਸਿੰਘ, ਹਰਦੀਪ ਤੂਰ, ਦੀਪਕ ਕੁਮਾਰ, ਸੁਪਿੰਦਰ ਸਿੰਘ ਫ਼ਤਿਹਗੜ੍ਹ ਸਾਹਿਬ, ਹਰਬੰਸ ਲਾਲ ਜਲੰਧਰ, ਗੁਰਟੇਕ ਸਿੰਘ, ਹਰਜਿੰਦਰ ਪੁਰਾਣੇ ਵਾਲਾ, ਦੇਸ ਰਾਜ, ਲੈਕ. ਦੇਵਰਾਜ, ਰਛਪਾਲ ਸਿੰਘ, ਹਰਦੀਪ ਤੂਰ, ਦੀਪਕ ਕੁਮਾਰ, ਸੁਪਿੰਦਰ ਸਿੰਘ ਫ਼ਤਿਹਗੜ੍ਹ ਸਾਹਿਬ, ਹਰਬੰਸ ਲਾਲ ਜਲੰਧਰ, ਪਰਸਨ ਸਿੰਘ ਬਠਿੰਡਾ, ਸੁੱਖਪਾਲ ਬਕਰਾਹਾ, ਰਾਮ ਕਿਸ਼ਨ ਪੱਲੀ ਝਿੱਕੀ, ਰਣਦੀਪ ਮਲੇਰਕੋਟਲਾ, ਕੁਲਵੰਤ ਦਸੂਹਾ, ਪਰਮਜੀਤ ਪਠਾਨਕੋਟ, ਪਰਮਜੀਤ ਲੁਧਿਆਣਾ, ਗੁਰਜੰਟ ਭੁਰਥਲਾ, ਗੁਰਜੈਪਾਲ ਸਿੰਘ, ਹਰਵਿੰਦਰ ਮਾਰਸ਼ਲ, ਦਰਸ਼ਨ ਡਾਂਗੋ, ਸ਼ਾਮ ਸੁੰਦਰ ਕੁਲਵੰਤ ਪੰਜਗਰਾਈਾ, ਸੁਖਰਾਜ ਮਾਹਲ, ਅਵਤਾਰ ਮੱਟੂ ਅੰਮਿ੍ਤਸਰ, ਕੁਲਵਿੰਦਰ ਬਿੱਟੂ, ਕੰਵਲਜੀਤ ਭਵਾਨੀਗੜ੍ਹ, ਜਸਵੀਰ ਬਰਨਾਲਾ, ਜਗਤਾਰ ਜੱਗੀ, ਕੁਲਬੀਰ ਫ਼ਾਜ਼ਿਲਕਾ, ਸੁਖਦੇਵ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੋ ਗਲੋਬਲ ਕੰਸਲਟੈਂਟਸ ਮੋਗਾ ਨੇ ਯੂ.ਕੇ. ਦਾ ਵਿਜ਼ਟਰ ਵੀਜ਼ਾ ਲਗਵਾਇਆ ਅਗਲੀ ਖ਼ਬਰ ਅਕਾਲੀ ਆਗੂਆਂ ਵਲੋਂ ਜਥੇ. ਤੀਰਥ ਸਿੰਘ ਮਾਹਲਾ ਨੂੰ ਵਧਾਈ
Ad Position 24