ਮੋਗਾ, 23 ਦਸੰਬਰ (ਗੁਰਤੇਜ ਸਿੰਘ ਬੱਬੀ)-ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨਾਲੋਜੀ ਅਤੇ ਵਿਪਰੋ ਫਾਊਾਡੇਸ਼ਨ ਵਲੋਂ ਵਿਪਰੋ ਅਰਥੀਅਨ ਅਵਾਰਡ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ | ਇਸ ਪ੍ਰੋਗਰਾਮ ਵਿਚ ਆਨਲਾਈਨ ਭਾਗ ਲੈਣ ਲਈ ਪੂਰੇ ਭਾਰਤ ਦੇ ਪ੍ਰਾਈਵੇਟ, ਏਡਿਡ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੇ ਗਾਈਡ ਅਧਿਆਪਕਾਂ ਦੀ ਸਹਾਇਤਾ ਨਾਲ ਸੌਲਿਡ ਵੇਸਟ ਤੇ ਸਸਟੇਨਏਬਿਲਟੀ, ਵਾਟਰ ਤੇ ਸਸਟੇਨਏਬਿਲਟੀ, ਬਾਇਓਡਾਇਵਰਸਟੀ ਤੇ ਸਸਟੇਨਏਬਿਲਟੀ ਵਿਸ਼ਿਆਂ 'ਤੇ ਆਪਣੇ ਪ੍ਰੋਜੈਕਟਾਂ ਉੱਪਰ ਕੰਮ ਕੀਤਾ | ਸਰਕਾਰੀ ਹਾਈ ਸਕੂਲ ਸਾਫੂਵਾਲਾ ਦੇ ਸਟੇਟ ਅਵਾਰਡੀ ਅਧਿਆਪਕ ਮੈਡਮ ਰੁਪਿੰਦਰਜੀਤ ਕੌਰ ਸਾਇੰਸ ਮਿਸਟ੍ਰੈੱਸ ਦੁਆਰਾ ਗਾਈਡ ਕੀਤੇ ਪ੍ਰੋਜੈਕਟ ਬਾਇਓਡਾਇਵਰਸਟੀ ਤੇ ਸਸਟੇਨਏਬਿਲਟੀ ਦੀ ਚੋਣ ਪੰਜਾਬ ਸਟੇਟ ਅਵਾਰਡ 2025 ਲਈ ਹੋਈ ਹੈ | ਇਸ ਵੱਡੀ ਪ੍ਰਾਪਤੀ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅਸੀਸ ਸ਼ਰਮਾ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਦਿਆਲ ਸਿੰਘ ਮਠਾੜੂ ਵਲੋਂ ਸੰਸਥਾ ਦੇ ਮੁੱਖ ਅਧਿਆਪਕ ਚਰਨਜੀਤ ਸਿੰਘ, ਗਾਈਡ ਅਧਿਆਪਕ ਮੈਡਮ ਰੁਪਿੰਦਰਜੀਤ ਕੌਰ ਅਤੇ ਬਾਲ ਵਿਗਿਆਨੀਆਂ ਨੂੰ ਵਧਾਈ ਦਿੱਤੀ | ਮੈਡਮ ਰੁਪਿੰਦਰਜੀਤ ਕੌਰ ਨੇ ਕਿਹਾ ਕਿ ਸਾਡੇ ਜ਼ਿਲ੍ਹਾ ਮੋਗਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅਸੀਸ ਕੁਮਾਰ ਸ਼ਰਮਾ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਦਿਆਲ ਸਿੰਘ ਮਠਾੜੂ ਯੋਗ ਅਗਵਾਈ ਤੇ ਹੱਲਾਸ਼ੇਰੀ ਸਦਕਾ ਹੀ ਅਜਿਹੀ ਪ੍ਰਾਪਤੀ ਸੰਭਵ ਹੋ ਸਕੀ ਹੈ | ਬਾਲ ਵਿਗਿਆਨੀਆਂ ਅਤੇ ਮੈਡਮ ਰੁਪਿੰਦਰਜੀਤ ਕੌਰ ਨੂੰ ਮੁੱਖ ਅਧਿਆਪਕ ਚਰਨਜੀਤ ਸਿੰਘ ਅਤੇ ਸਮੂਹ ਸਟਾਫ਼ ਵਲੋਂ ਸਨਮਾਨਿਤ ਕੀਤਾ ਗਿਆ |