01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਵਾਲਮੀਕਿ ਸਭਾ ਮੋਗਾ ਦੇ ਸਰਬ-ਸੰਮਤੀ ਨਾਲ ਹੈਪੀ ਚੋਬੜ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 24-12-2025
ਮੋਗਾ, 23 ਦਸੰਬਰ (ਜਸਪਾਲ ਸਿੰਘ ਬੱਬੀ)-ਵਾਲਮੀਕਿ ਸਭਾ, ਮੋਗਾ ਦੀ ਮੀਟਿੰਗ ਵਾਲਮੀਕਿ ਮੰਦਰ, ਵਾਲਮੀਕਿ ਨਗਰ ਮੋਗਾ ਵਿਖੇ ਹੋਈ | ਜਿਸ ਵਿਚ ਵਾਲਮੀਕਿ ਸਮਾਜ ਦੇ ਸੀਨੀਅਰ ਆਗੂ ਹਰਕਿਸ਼ਨ ਬੋਹਤ, ਰਮੇਸ਼ ਚਾਂਵਰੀਆ, ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੋਮਨਾਥ ਚੋਬੜ, ਸੁਰੇਸ਼ ਕਰੋਤੀਆਂ ਅਤੇ ਵਾਲਮੀਕਿ ਸਮਾਜ ਦੇ ਵੱਖ-ਵੱਖ ਮੁਹੱਲਿਆਂ ਵਿਚੋਂ ਨੌਜਵਾਨ ਅਤੇ ਮਹਿਲਾਵਾਂ ਨੇ ਹਿੱਸਾ ਲਿਆ | ਮੀਟਿੰਗ ਵਿਚ ਸਰਬ-ਸੰਮਤੀ ਨਾਲ ਵਾਲਮੀਕਿ ਸਭਾ ਦੀ ਚੋਣ ਕੀਤੀ ਗਈ, ਜਿਸ ਵਿਚ ਵਾਲਮੀਕਿ ਸਭਾ ਦਾ ਸਰਬ-ਸੰਮਤੀ ਨਾਲ ਹੈਪੀ ਚੋਬੜ ਨੂੰ ਪ੍ਰਧਾਨ, ਜਨਰਲ ਸਕੱਤਰ ਰਿੰਕੂ ਡੁਲਗਚ, ਚੇਅਰਮੈਨ ਸਿਕੰਦਰ ਡੁਲਗ, ਕੈਸ਼ੀਅਰ ਨਰੋਤਮ ਬੋਹਤ, ਵਾਈਸ ਪ੍ਰਧਾਨ ਸੰਕਰ ਬੋਹਤ ਨੂੰ ਨਿਯੁਕਤ ਕੀਤਾ | ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਹੈਪੀ ਚੋਬੜ ਨੇ ਵੱਖ-ਵੱਖ ਮੁਹੱਲਿਆਂ ਵਿਚ ਅਤੇ ਮੰਦਰਾਂ ਵਿਚ ਜੋ ਵੀ ਕੰਮ ਅਧੂਰੇ ਪਏ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇਗਾ ਅਤੇ ਸਾਰੇ ਹੀ ਸਮਾਜ ਦੇ ਬਜ਼ੁਰਗਾ ਅਤੇ ਨੌਜਵਾਨ ਸਾਥੀਆਂ ਨੂੰ ਨਾਲ ਲੈ ਕੇ ਚੱਲਣ ਦਾ ਭਰੋਸਾ ਦਿੱਤਾ | ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਚੇਅਰਮੈਨ ਰਜਿੰਦਰ ਗੰਗੂ, ਕੁਲਵੰਤ ਬੋਹਤ, ਭਾਵਾਧਸ ਤੋਂ ਨਰੇਸ਼ ਬੋਹਤ, ਨਰੇਸ਼ ਡੁਲਗਚ, ਅਸ਼ੋਕ ਸਫਰੀ, ਪ੍ਰਾਣ ਨਾਥ ਪਿੰਕੀ, ਸਾਬਕਾ ਪ੍ਰਧਾਨ ਸੰਮੀ ਬੋਹਤ ਅਤੇ ਮੁਹੱਲਾ ਵਾਸੀ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ. ਲੱਖੋਵਾਲ 28 ਨੂੰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦਾ ਸ਼ਹੀਦੀ ਦਿਵਸ ਮਨਾਏਗੀ-ਭੁਪਿੰਦਰ ਸਿੰਘ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਗਾ ਵਲੋਂ ਜਾਗਰੂਕਤਾ ਰੈਲੀ
Ad Position 24