ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਇਕ ਕਿੱਲੋ ਅਫ਼ੀਮ, ਇਕ ਪਿਸਟਲ 32 ਬੋਰ ਸਮੇਤ ਇਕ ਗੱਡੀ, ਦੋ ਮੋਬਾਈਲ ਫ਼ੋਨ ਸਮੇਤ 2 ਨਸ਼ਾ ਤਸਕਰ ਕਾਬੂ

Ad Position 21
No active advertisement
ਅਜੀਤ ਡੈਸਕ 25-12-2025
ਧਰਮਕੋਟ/ਕੋਟ ਈਸੇ ਖਾਂ, 24 ਦਸੰਬਰ (ਪਰਮਜੀਤ ਸਿੰਘ, ਗੁਰਮੀਤ ਸਿੰਘ ਖ਼ਾਲਸਾ)-ਡੀ.ਜੀ.ਪੀ. ਪੰਜਾਬ ਵਲੋਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਸ਼੍ਰੀਮਤੀ ਨੀਲਾਂਬਰੀ ਜਗਦਲੇ ਵਿਜੇ ਆਈ.ਪੀ.ਐਸ. ਡੀ.ਆਈ.ਜੀ. ਫ਼ਰੀਦਕੋਟ ਰੇਂਜ, ਅਜੈ ਗਾਂਧੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਾਲ ਕਿ੍ਸ਼ਨ ਸਿੰਗਲਾ, ਐਸ.ਪੀ (ਆਈ) ਮੋਗਾ ਦੀ ਸੁਪਰਵੀਜਨ ਤੇ ਜਸਵਿੰਦਰ ਸਿੰਘ ਡੀ.ਐਸ.ਪੀ. ਧਰਮਕੋਟ ਦੀ ਅਗਵਾਈ ਹੇਠ ਥਾਣਾ ਕੋਟ ਈਸੇ ਖਾਂ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਸਹਾਇਕ ਥਾਣੇਦਾਰ ਜਗਮੋਹਨ ਸਿੰਘਾ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਨਾਕਾਬੰਦੀ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਇਕ ਕਿਲੋਗ੍ਰਾਮ ਅਫ਼ੀਮ, ਇਕ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 06 ਜਿੰਦਾ ਰੌਂਦ ਅਤੇ ਇਕ ਗੱਡੀ ਕਰੇਟਾ ਨੰਬਰ ਪੀ.ਬੀ. 02 ਈ.ਐਸ. 6400 ਰੰਗ ਚਿੱਟਾ, ਦੋ ਮੋਬਾਈਲ ਫ਼ੋਨ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ | ਉਪ ਕਪਤਾਨ ਪੁਲਿਸ ਧਰਮਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਮਿਤੀ : 22-23 ਦਸੰਬਰ ਦੀ ਦਰਮਿਆਨੀ ਰਾਤ ਨੂੰ ਸਹਾਇਕ ਥਾਣੇਦਾਰ ਜਗਮੋਹਨ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਦੌਲੇਵਾਲਾ ਤੋ ਮਹਿਲ ਨੇੜੇ ਨਾਕਾਬੰਦੀ 'ਤੇ ਮੌਜੂਦ ਸੀ ਤਾਂ ਪੁਲਿਸ ਪਾਰਟੀ ਨੇ ਕਰਮਚਾਰੀਆਂ ਵੱਖ-ਵੱਖ ਪੁਆਇੰਟਾਂ 'ਤੇ ਤਾਇਨਾਤ ਕਰਕੇ ਵਾਹਨਾਂ ਦੀ ਚੈਕਿੰਗ ਕਰਨੀ ਸ਼ੁਰੂ ਕੀਤੀ ਤਾਂ ਵਕਤ ਕਰੀਬ 9:15 ਸ਼ਾਮ ਦਾ ਹੋਵੇਗਾ ਕਿ ਅੰਮਿ੍ਤਸਰ ਮਖੂ ਸਾਈਡ ਤੋਂ ਇਕ ਗੱਡੀ ਮਾਰਕਾ ਕਰੇਟਾ ਰੰਗ ਚਿੱਟਾ ਨੂੰ ਟਾਰਚ ਦੀ ਰੌਸ਼ਨੀ ਦੇ ਕੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਦੇ ਚਾਲਕ ਨੇ ਗੱਡੀ ਪਿੰਡ ਮਹਿਲ ਵੱਲ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਸਹਾਇਕ ਥਾਣੇਦਾਰ ਜਗਮੋਹਨ ਸਿੰਘ ਨੇ ਪਿੰਡ ਮਹਿਲ ਲਿੰਕ ਰੋਡ 'ਤੇ ਤਾਇਨਾਤ ਕਰਮਚਾਰੀਆਂ ਦੇ ਇਕਦਮ ਬੈਰੀਕੇਡ ਨੂੰ ਸੜਕ ਵਿਚਕਾਰ ਕਰਕੇ ਗੱਡੀ ਨੂੰ ਰੋਕਿਆ ਗਿਆ | ਸਹਾਇਕ ਥਾਣੇਦਾਰ ਜਗਮੋਹਨ ਸਿੰਘ ਵਲੋਂ ਦੋਵਾਂ ਵਿਅਕਤੀਆਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਗੱਡੀ ਦੇ ਚਾਲਕ ਵਿਅਕਤੀ ਨੇ ਆਪਣਾ ਨਾਮ ਗਗਨਦੀਪ ਸਿੰਘ ਉਰਫ਼ ਗਗਨ ਪੁੱਤਰ ਹਰਿੰਦਰ ਸਿੰਘ ਵਾਸੀ ਮਕਾਨ ਨੰਬਰ 63 ਸੋਧੀ ਮੁਹੱਲਾ ਵਾਰਡ ਨੰਬਰ 03 ਨੇੜੇ ਬਾਬਾ ਦੀਪ ਸਿੰਘ ਗੁਰਦੁਆਰਾ ਭਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਅਤੇ ਕੰਡਕਟਰ ਸੀਟ 'ਤੇ ਬੈਠੇ ਵਿਅਕਤੀ ਨੇ ਆਪਣਾ ਨਾਮ ਚਾਨਣ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਗਾਰਡਨ ਕਲੌਨੀ ਬਾਹਮਣੀ ਵਾਲਾ ਚੌਂਕ ਪੱਟੀ ਜ਼ਿਲ੍ਹਾ ਤਰਨ ਤਾਰਨ ਦੱਸਿਆ | ਚਾਲਕ ਵਿਅਕਤੀ ਗਗਨਦੀਪ ਸਿੰਘ ਉਰਫ਼ ਗਗਨ ਦੀ ਖੱਬੀ ਡੱਬ ਦੀ ਹਸਬ ਜ਼ਾਬਤਾ ਤਲਾਸ਼ੀ ਕਰਨ ਤੇ ਜੀਨ ਦੀ ਪੈਂਟ ਦੀ ਖੱਬੀ ਡੱਬ ਵਿਚੋਂ ਇਕ ਪਿਸਟਲ 32 ਬੋਰ ਇਟਲੀ ਸਮੇਤ ਮੈਗਜ਼ੀਨ ਜਿਸ ਵਿਚ 32 ਬੋਰ 06 ਜਿੰਦਾ ਰੌਂਦ ਬਰਾਮਦ ਹੋਇਆ | ਫਿਰ ਸ: ਥ: ਜਗਮੋਹਨ ਸਿੰਘ ਵਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਕਾਰ ਦੀ ਤਲਾਸ਼ੀ ਕਰਨ 'ਤੇ ਡਰਾਈਵਰ ਤੇ ਕੰਡਕਟਰ ਸੀਟ ਦੇ ਵਿਚਕਾਰ ਬਣੇ ਆਰਮਜ਼ ਰੈਸਟ ਵਾਲੇ ਡੱਬੇ ਵਿਚੋਂ ਕਾਲੇ ਰੰਗ ਦਾ ਵਜ਼ਨਦਾਰ ਮੋਮੀ ਲਿਫ਼ਾਫ਼ਾ ਮਿਲਿਆ | ਡਰਾਈਵਰ ਸੀਟ ਦੇ ਅੱਗੇ ਪੈਰਾਂ ਵਿਚੋਂ ਇਕ ਮੋਬਾਈਲ ਫ਼ੋਨ ਮਾਰਕਾ ਐਪਲ ਅਤੇ ਕੰਡਕਟਰ ਸੀਟ ਦੇ ਪੈਰਾ ਵਿਚੋਂ ਇਕ ਮੋਬਾਈਲ ਫ਼ੋਨ ਮਾਰਕਾ ਵੀਵੋ ਮਿਲਿਆ | ਵਜ਼ਨਦਾਰ ਮੋਮੀ ਲਿਫ਼ਾਫ਼ਾ ਕਾਲਾ ਨੂੰ ਚੈੱਕ ਕਰਨ ਤੇ ਉਸ ਵਿਚੋਂ ਅਫ਼ੀਮ ਬਰਾਮਦ ਹੋਈ | ਜਿਸ ਦਾ ਵਜਨ ਕਰਨ ਤੇ ਇਕ ਕਿੱਲੋਗਰਾਮ ਅਫ਼ੀਮ ਹੋਈ | ਜਿਸ ਸਬੰਧੀ ਮੁਕੱਦਮਾ ਨੰਬਰ 280 ਮਿਤੀ 23 ਦਸੰਬਰ 2025 ਵੱਖ ਵੱਖ ਧਰਾਵਾਂ ਤਹਿਤ ਥਾਣਾ ਕੋਟ ਈਸੇ ਖਾਂ ਦਰਜ ਰਜਿਸਟਰ ਕੀਤਾ ਗਿਆ | ਦੋਸ਼ੀਆਨ ਗਗਨਦੀਪ ਸਿੰਘ ਉਰਫ਼ ਗਗਨ ਪੁੱਤਰ ਹਰਿੰਦਰ ਸਿੰਘ ਵਾਸੀ ਮਕਾਨ ਨੰਬਰ 63 ਸੋਧੀ ਮੁਹੱਲਾ ਵਾਰਡ ਨੰਬਰ 03 ਨੇੜੇ ਬਾਬਾ ਦੀਪ ਸਿੰਘ ਗੁਰਦੁਆਰਾ ਭਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਅਤੇ ਚਾਨਣ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਗਾਰਡਨ ਕਲੌਨੀ ਬਾਹਮਣੀ ਵਾਲਾ ਚੌਂਕ ਪੱਟੀ ਜ਼ਿਲ੍ਹਾ ਤਰਨਤਾਰਨ ਨੂੰ ਪੇਸ਼ ਅਦਾਲਤ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਅਤੇ ਪੁੱਛ ਗਿੱਛ ਕਰਕੇ ਅਗਲੀ ਤਫ਼ਤੀਸ਼ ਅਮਲ ਵਿਚ ਲਿਆਂਦੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਰੋਡੇ ਵਾਸੀਆਂ ਨੇ ਲਾਇਆ ਦੁੱਧ ਦਾ ਲੰਗਰ
Ad Position 24
No active advertisement