ਮੋਗਾ, 23 ਦਸੰਬਰ (ਜਸਪਾਲ ਸਿੰਘ ਬੱਬੀ)-ਸਵਾਮੀ ਸ਼ਰਧਾ ਨੰਦ ਦਾ 99 ਵਾਂ ਬਲੀਦਾਨ ਦਿਵਸ ਖੱਤਰੀ ਭਵਨ ਮੋਗਾ ਵਿਖੇ ਖੱਤਰੀ ਸਭਾ ਦੇ ਚੇਅਰਮੈਨ ਵਿਜੇ ਧੀਰ ਐਡਵੋਕੇਟ, ਪ੍ਰਧਾਨ ਡਾ. ਐਮ.ਐਲ. ਜੈਦਕਾ ਦੀ ਅਗਵਾਈ ਹੇਠ ਮਨਾਇਆ | ਸਵਾਮੀ ਸ਼ਰਧਾ ਨੰਦ ਦੀ ਤਸਵੀਰ ਤੇ ਫ਼ੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਉਨ੍ਹਾਂ ਦੇ ਦਰਸਾਏ ਸਮਾਜ ਸੇਵਾ ਦੇ ਰਸਤੇ 'ਤੇ ਚੱਲਣ ਦਾ ਸੰਕਲਪ ਲਿਆ | ਇਸ ਮੌਕੇ ਖੱਤਰੀ ਸਭਾ ਚੇਅਰਮੈਨ ਵਿਜੇ ਧੀਰ ਐਡਵੋਕੇਟ ਅਤੇ ਪ੍ਰਧਾਨ ਡਾ. ਐਮ.ਐਲ. ਜੈਦਕਾ ਨੇ ਕਿਹਾ ਕਿ ਸਵਾਮੀ ਸ਼ਰਧਾ ਨੰਦ ਨੇ ਆਜ਼ਾਦੀ ਦੀ ਲੜਾਈ ਵਿਚ ਸਰਗਰਮ ਭੂਮਿਕਾ ਅਦਾ ਕਰਨ ਤੋਂ ਇਲਾਵਾ ਸਮਾਜ ਨੂੰ ਰਚਨਾਤਮਿਕ ਦਿਸ਼ਾ ਦੇਣ ਲਈ ਸਾਰਾ ਜੀਵਨ ਲਗਾ ਦਿੱਤਾ | ਇਸ ਮੌਕੇ ਰਮਨ ਗਾਂਧੀ, ਵਿਕਾਸ ਕਪੂਰ, ਪ੍ਰਦੀਪ ਭੰਡਾਰੀ, ਨਿਸੀ ਰਕੇਸ਼ ਵਿਜ, ਸੁਮਨ ਕਾਂਤ ਵਿਜ, ਰਕੇਸ਼ ਸਿਤਾਰਾ, ਸੰਜੀਵ ਕੌੜਾ, ਦੀਪਕ ਕੌੜਾ, ਸਰਬਜੀਤ ਮੈਂਗੀ, ਪਵਨ ਕਪੂਰ, ਨਰੇਸ਼ ਧੀਰ ਹਾਜ਼ਰ ਸਨ |