ਮੋਗਾ, 25 ਦਸੰਬਰ (ਸੁਰਿੰਦਰਪਾਲ ਸਿੰਘ)-ਮੋਗਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਡੀ.ਐਨ. ਮਾਡਲ ਸਕੂਲ ਵਿਖੇ ਐਕਸਪਲੋਰਾ ਐਗਜ਼ੀਬਿਸ਼ਨ ਕਰਵਾਈ ਗਈ, ਜਿਸ ਦੌਰਾਨ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਕੇ ਬਹੁਤ ਹੀ ਵਧੀਆ ਪ੍ਰਸ਼ੰਸਾ ਹਾਸਲ ਕੀਤੀ | ਸਕੂਲ ਦੀ ਪਿ੍ੰਸੀਪਲ ਸੋਨੀਆ ਕਲਸੀ ਦੀ ਅਗਵਾਈ ਹੇਠ ਤੇ ਪ੍ਰਧਾਨ ਤੁਸ਼ਾਰ ਗੋਇਲ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਐਗਜ਼ੀਬਿਸ਼ਨ ਵਿਚ ਵਿਦਿਆਰਥੀਆਂ ਦੇ ਮਾਪੇ ਵੀ ਆਪਣੇ ਬੱਚਿਆਂ ਦੀ ਪ੍ਰਤਿਭਾ ਦੇਖਣ ਆਏ | ਚੌਥੀ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਵਿਗਿਆਨ, ਗਣਿਤ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਦੇ ਵਿਸ਼ਿਆਂ 'ਤੇ ਚਾਰਟਾਂ ਤੇ ਵੀਡੀਓਗਰਾਫ਼ੀ ਰਾਹੀਂ ਆਪਣੇ ਵਿਸ਼ਿਆਂ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ | ਇਸ ਮੌਕੇ ਪ੍ਰਧਾਨ ਤੁਸ਼ਾਰ ਗੋਇਲ, ਸਕੱਤਰ ਅਸ਼ਵਨੀ ਸ਼ਰਮਾ ਮੱਟੂ, ਮੈਨੇਜਮੈਂਟ ਮੈਂਬਰ ਯੋਗੇਸ਼ ਠਾਕੁਰ ਸੀਏ, ਅਵਿਨਾਸ਼ ਗੁਪਤਾ, ਗੌਰਵ ਗਰਗ, ਰਿੱਕੀ ਅਰੋੜਾ, ਅਮਿਤ ਬਾਂਸਲ, ਕਪਿਲ ਸੂਦ, ਵਿਪਿਨ ਸੂਦ, ਜਗਦੀਸ਼ ਅਗਰਵਾਲ, ਮਨੀ ਪਲਤਾ, ਦੀਪ ਬਾਂਸਲ, ਅੰਕੁਰ ਪ੍ਰਤਾਪ, ਸਾਹਿਲ ਗੋਇਲ ਅਤੇ ਹੇਮੰਤ ਸੂਦ, ਸਕੂਲ ਵਲੋਂ ਪ੍ਰਦਰਸ਼ਨੀ ਇੰਚਾਰਜ ਮੁਨੀਸ਼, ਰੇਨੂ ਚਾਨਾ, ਸੋਨਿਕਾ ਬਾਂਸਲ, ਅਰਵਿੰਦ ਸੂਦ, ਮੀਨਾਕਸ਼ੀ ਪੁਰੀ, ਕਿ੍ਤਿਕਾ, ਵਿਜੇ ਮਿੱਤਲ, ਦੀਪਕ ਬਾਂਸਲ, ਵੰਦਨਾ, ਸ਼ਮਾ ਗੋਇਲ ਵੀ ਮੌਜੂਦ ਸਨ | ਤੁਸ਼ਾਰ ਗੋਇਲ ਨੇ ਦੱਸਿਆ ਕਿ ਐਕਸਪਲੋਰਾ ਐਗਜ਼ੀਬਿਸ਼ਨ ਰਾਹੀਂ ਵਿਦਿਆਰਥੀਆਂ ਨੇ ਆਪਣੇ ਵਿਸ਼ਿਆਂ ਨੂੰ ਮਾਪਿਆਂ ਅਤੇ ਅਧਿਆਪਕਾਂ ਅੱਗੇ ਸੁੰਦਰ ਢੰਗ ਨਾਲ ਪੇਸ਼ ਕੀਤਾ | ਸਮਾਗਮ ਦੀ ਸਫ਼ਲਤਾ ਵਿਚ ਅਧਿਆਪਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ, ਜਿਨ੍ਹਾਂ ਦੇ ਮਾਰਗ-ਦਰਸ਼ਨ ਹੇਠ ਵਿਦਿਆਰਥੀਆਂ ਨੇ ਆਪਣੀ ਰਚਨਾਤਮਿਕਤਾ ਦਾ ਵਧੀਆ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨੀ ਰਾਹੀਂ ਸਕੂਲ ਚ ਵਿਦਿਆਰਥੀਆਂ ਦੀ ਪ੍ਰਤਿਭਾ ਸਪਸ਼ਟ ਤੌਰ 'ਤੇ ਸਾਹਮਣੇ ਆਈ | ਪਿ੍ੰਸੀਪਲ ਸੋਨੀਆ ਕਲਸੀ ਨੇ ਦੱਸਿਆ ਕਿ ਪ੍ਰਦਰਸ਼ਨੀ ਵਿਚ ਕਈ ਵਰਕਿੰਗ ਮਾਡਲ ਪੇਸ਼ ਕੀਤੇ ਗਏ | ਵਿਦਿਆਰਥੀਆਂ ਨੇ ਆਪਣੇ ਮਾਡਲਾਂ ਰਾਹੀਂ ਵਿਗਿਆਨ ਅਤੇ ਤਕਨਾਲੋਜੀ ਦੀਆਂ ਜਟਿਲ ਧਾਰਨਾਵਾਂ ਨੂੰ ਆਸਾਨ ਅਤੇ ਦਿਲਚਸਪ ਢੰਗ ਨਾਲ ਪੇਸ਼ ਕੀਤਾ, ਜਿਸ ਦੀ ਹਰ ਕਿਸੇ ਨੇ ਪ੍ਰਸ਼ੰਸਾ ਕੀਤੀ | ਸਮੂਹ ਮੈਨੇਜਮੈਂਟ ਮੈਂਬਰਾਂ ਨੇ ਅਧਿਆਪਕਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ |