26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਅਗਾਊਾ ਤਿਆਰੀ ਤੇ ਪ੍ਰਭਾਵਸ਼ਾਲੀ ਵਿਉਂਤਬੰਦੀ ਨਾਲ ਕੁਦਰਤੀ ਆਫ਼ਤਾਂ 'ਚ ਜਾਨੀ ਮਾਲੀ ਨੁਕਸਾਨ ਨੂੰ ਘਟਾਇਆ ਜਾ ਸਕਦੈ

Ad Position 21
No active advertisement
ਅਜੀਤ ਡੈਸਕ 26-12-2025
ਮੋਗਾ, 25 ਦਸੰਬਰ (ਸੁਰਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ ਮੋਗਾ ਵਲੋਂ ਮੋਗਾ ਦੇ ਲਾਈਨ ਵਿਭਾਗਾਂ ਲਈ ਆਫ਼ਤ ਪ੍ਰਬੰਧਨ ਸਬੰਧੀ ਜਾਗਰੂਕਤਾ ਤੇ ਟਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ | ਜਾਗਰੂਕਤਾ ਪ੍ਰੋਗਰਾਮ ਦੌਰਾਨ ਆਫ਼ਤ ਪ੍ਰਬੰਧਨ ਦੇ ਬੁਨਿਆਦੀ ਸਿਧਾਂਤ, ਅੱਗ ਸੁਰੱਖਿਆ, ਭੂਚਾਲ ਸੁਰੱਖਿਆ ਅਤੇ ਸੀ.ਪੀ.ਆਰ. ਸਬੰਧੀ ਵਿਸ਼ਿਆਂ 'ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਜਾਗਰੂਕਤਾ ਪ੍ਰੋਗਰਾਮ-ਕਮ-ਟ੍ਰੇਨਿੰਗ ਪ੍ਰੋਗਰਾਮ ਵਿਚ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ ਮੋਗਾ ਦੇ ਨੁਮਾਇੰਦੇ ਰਾਮ ਚੰਦਰ ਨੇ ਹਾਜ਼ਰੀਨ ਨੂੰ ਆਫ਼ਤ ਦੌਰਾਨ ਆਪਣੀਆਂ ਭੂਮਿਕਾਵਾਂ, ਜ਼ਿੰਮੇਵਾਰੀਆਂ ਤੇ ਸਟੈਂਡਰਡ ਓਪਰੇਟਿੰਗ ਪੋ੍ਰ ਸੀਜਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਪ੍ਰਭਾਵਸ਼ਾਲੀ ਯੋਜਨਾਬੰਦੀ ਤੇ ਅਗਾਊਾ ਤਿਆਰੀ ਨਾਲ ਇਨ੍ਹਾਂ ਕੁਦਰਤੀ ਆਫ਼ਤਾਂ ਤੇ ਹੋਰ ਆਪਦਾਵਾਂ ਵਿਚ ਜਾਨੀ ਮਾਲੀ ਨੁਕਸਾਨ ਨੂੰ ਬਹੁਤ ਹੱਦ ਤੱਕ ਘਟਾਇਆ ਜਾ ਸਕਦਾ ਹੈ | ਫਾਇਰ ਅਫ਼ਸਰ ਮੋਗਾ ਅਰਵਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਵਲੋਂ ਅੱਗ ਤੋਂ ਬਚਾਅ ਦੇ ਉਪਾਅ ਤੇ ਅੱਗ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ | ਇਸ ਦੇ ਨਾਲ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਪ੍ਰਯੋਗਿਕ ਅਭਿਆਸ ਵੀ ਕਰਵਾਇਆ ਗਿਆ | ਡਾ. ਸਿਮਰਨਜੀਤ ਧਾਲੀਵਾਲ ਸਿਹਤ ਵਿਭਾਗ, ਮੋਗਾ ਵਲੋਂ ਮੁੱਢਲੀ ਸਹਾਇਤਾ ਤੇ ਸੀ.ਪੀ.ਆਰ. ਬਾਰੇ ਵਿਸਥਾਰ ਨਾਲ ਸਮਝਾਇਆ ਤੇ ਜੀਵਨ ਬਚਾਉਣ ਵਾਲੀਆਂ ਤਕਨੀਕਾਂ ਦੀ ਪ੍ਰਯੋਗਿਕ ਜਾਣਕਾਰੀ ਦਿੱਤੀ | ਇਸ ਕਾਰਜਕ੍ਰਮ ਦਾ ਮੁੱਖ ਉਦੇਸ਼ ਕਰਮਚਾਰੀਆਂ ਨੂੰ ਭੂਚਾਲ, ਅੱਗ ਤੇ ਜੈਵਿਕ ਆਫ਼ਤਾਂ ਵਰਗੀਆਂ ਐਮਰਜੈਂਸੀ ਸਥਿਤੀਆਂ ਦੌਰਾਨ ਕੀ ਕਰਨਾ ਹੈ, ਇਸ ਬਾਰੇ ਜਾਗਰੂਕ ਕਰਨਾ ਸੀ | ਭਾਗੀਦਾਰਾਂ ਨੂੰ ਸੀ.ਪੀ.ਆਰ. ਅਤੇ ਡ੍ਰੌਪ, ਕਵਰ ਐਂਡ ਹੋਲਡ ਡਿ੍ੱਲ ਦੀ ਪ੍ਰਯੋਗਿਕ ਡੈਮੋ ਵੀ ਕਰਵਾਇਆ ਗਿਆ | ਸੈਸ਼ਨ ਦੌਰਾਨ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਨੂੰ ਸੁਰੱਖਿਅਤ ਢੰਗ ਨਾਲ ਚਲਾਉਣ, ਸੜਕ ਸੁਰੱਖਿਆ ਤੇ ਰਸਾਇਣਿਕ, ਜੈਵਿਕ, ਰੇਡੀਏਸ਼ਨ, ਪ੍ਰਮਾਣੂ ਖ਼ਤਰਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸੀ.ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਵੱਖ-ਵੱਖ ਟਰੇਡ ਦੀਆਂ 730 ਅਸਾਮੀਆਂ ਦੀ ਭਰਤੀ ਲਈ ਲਿਖਤੀ ਪੇਪਰ ਦੀ ਸਿਖਲਾਈ ਸ਼ੁ... ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ 'ਚ ਸ਼ਹੀਦੀ ਸਪਤਾਹ ਮਨਾਇਆ
Ad Position 24