ਸੇਫ਼ ਸਕੂਲ ਵਾਹਨ ਪਾਲਿਸੀ ਦੇ ਤਹਿਤ ਸਕੂਲੀ ਵੈਨਾਂ ਦੀ ਕੀਤੀ ਚੈਕਿੰਗ
ਮੋਗਾ, 25 ਅਗਸਤ (ਅਸ਼ੋਕ ਬਾਂਸਲ)-ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਮਨਮੋਹਨ ਸਰਨਾ ਡੀ. ਐਸ.
ਮੋਗਾ, 25 ਅਗਸਤ (ਅਸ਼ੋਕ ਬਾਂਸਲ)-ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਮਨਮੋਹਨ ਸਰਨਾ ਡੀ.ਐਸ.ਪੀ. ਟ੍ਰੈਫਿਕ ਮੋਗਾ ਦੀ ਰਹਿਨੁਮਾਈ ਹੇਠ ਟਰੈਫ਼ਿਕ ਐਜੂਕੇਸ਼ਨ ਸੈੱਲ ਮੋਗਾ ਅਤੇ ਡੀ.ਸੀ. ਪੀ. ਯੂ. ਮੋਗਾ ਦੀ ਟੀਮ ਵਲੋਂ ਨੈਸ਼ਨਲ ਕਾਨਵੈਂਟ ਸਕੂਲ ਮੋਗਾ ਦੀਆਂ ਸਕੂਲੀ ਵੈਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਸਕੂਲੀ ਵੈਨਾਂ ਦੇ ਡਰਾਈਵਰਾਂ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਸਬੰਧੀ ਜਾਗਰੂਕ ਕੀਤਾ ਗਿਆ। ਸੇਫ਼ ਸਕੂਲ ਵਾਹਨ ਪਾਲਿਸੀ ਦੀ ਨਾ ਪਾਲਣਾ ਕਰਨ ਵਾਲੇ ਸਕੂਲੀ ਵੈਨਾਂ ਦੇ ਚਲਾਨ ਵੀ ਕੀਤੇ ਗਏ ਅਤੇ ਸੇਫ਼ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਕਰਨ ਦੀ ਹਦਾਇਤ ਵੀ ਕੀਤੀ ਗਈ। ਇਸ ਮੌਕੇ ਏ.ਐਸ.ਆਈ. ਰਾਜਵਰਿੰਦਰ ਸਿੰਘ ਇੰਚਾਰਜ ਟਰੈਫ਼ਿਕ ਐਜੂਕੇਸ਼ਨ ਸੈਲ ਮੋਗਾ, ਸੁਖਬੀਰ ਕੌਰ ਬਾਲ ਸੁਰੱਖਿਆ ਅਫ਼ਸਰ ਮੋਗਾ, ਜਸਦੀਪ ਸਿੰਘ ਸੋਸ਼ਲ ਵਰਕਰ ਮੋਗਾ, ਸਕੂਲ ਟਰਾਂਸਪੋਰਟ ਇੰਚਾਰਜ ਅਤੇ ਸਕੂਲੀ ਵੈਨਾਂ ਦੇ ਸਮੂਹ ਡਰਾਈਵਰ ਹਾਜ਼ਰ ਸਨ।