ਪੰਜਾਬੀ ਵਿਰਸੇ ਵਿਚ ਵਿਦਿਆਰਥੀ
ਹੋਲ ਹਾਰਟ ਕਾਨਵੈਂਟ ਸਕੂਲ ਧਰਮਕੋਟ ਵਿਖੇ ਪੰਜਾਬੀ ਵਿਰਸਾ ਸਮਾਗਮ
ਧਰਮਕੋਟ, 25 ਅਗਸਤ (ਪਰਮਜੀਤ ਸਿੰਘ)-ਏਂਜਲ ਹਾਰਟ ਕਾਨਵੈਂਟ ਸਕੂਲ ਧਰਮਕੋਟ ਵਿਖੇ ਪੰਜਾਬੀ ਸਭਿਆਚਾਰ, ਵਿਰਸੇ ਅਤੇ ਪਰੰਪਰਾਵਾਂ ਨੂੰ ਸਮਰਪਿਤ ‘’ਪੰਜਾਬੀ ਵਿਰਸਾ’’ ਸਮਾਗਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿਚ ਗਿੱਧਾ, ਲੋਕ-ਗੀਤ, ਬੋਲੀਆਂ, ਮਹਿੰਦੀ ਮੁਕਾਬਲੇ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ।
ਧਰਮਕੋਟ, 25 ਅਗਸਤ (ਪਰਮਜੀਤ ਸਿੰਘ)-ਏਂਜਲ ਹਾਰਟ ਕਾਨਵੈਂਟ ਸਕੂਲ ਧਰਮਕੋਟ ਵਿਖੇ ਪੰਜਾਬੀ ਸਭਿਆਚਾਰ, ਵਿਰਸੇ ਅਤੇ ਪਰੰਪਰਾਵਾਂ ਨੂੰ ਸਮਰਪਿਤ ‘’ਪੰਜਾਬੀ ਵਿਰਸਾ’’ ਸਮਾਗਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿਚ ਗਿੱਧਾ, ਲੋਕ-ਗੀਤ, ਬੋਲੀਆਂ, ਮਹਿੰਦੀ ਮੁਕਾਬਲੇ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਸਮਾਗਮ ਵਿਚ ਬੱਚਿਆਂ ਦੇ ਅਭਿਭਾਵਕਾਂ ਨੇ ਅਤੇ ਸਕੂਲ ਪ੍ਰਬੰਧਨ ਦੇ ਮੈਂਬਰਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸਕੂਲ ਦੇ ਪ੍ਰਿੰਸੀਪਲ ਮਿਸ ਅੰਮ੍ਰਿਤਾ ਸਿੰਘ ਨੇ ਅਤੇ ਸਮੂਹ ਸਟਾਫ਼ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੀ ਸਭ ਨੇ ਭਰਪੂਰ ਸ਼ਲਾਘਾ ਕੀਤੀ। ਵਿਦਿਆਰਥੀਆਂ ਨੇ ਗਿੱਧੇ, ਲੋਕ-ਗੀਤਾਂ ਅਤੇ ਬੋਲੀਆਂ ਰਾਹੀਂ ਪੰਜਾਬੀ ਸਭਿਆਚਾਰ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ। ਮਹਿੰਦੀ ਮੁਕਾਬਲੇ ਅਤੇ ਕੁਇਜ਼ ਵਿਚ ਵੀ ਵਿਦਿਆਰਥੀਆਂ ਅਤੇ ਅਭਿਭਾਵਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਅਭਿਭਾਵਕਾਂ ਨੇ ਖੂਬ ਆਨੰਦ ਮਾਣਿਆ। ਅੰਤ ਵਿਚ ਸਕੂਲ ਵਲੋਂ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਅਭਿਭਾਵਕਾਂ, ਪ੍ਰਬੰਧਨ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਹ ਸਮਾਗਮ ਪੰਜਾਬੀ ਵਿਰਸੇ ਨਾਲ ਜੁੜਨ ਅਤੇ ਆਪਣੀ ਸਭਿਆਚਾਰਕ ਪਹਿਚਾਣ ਨੂੰ ਮਜ਼ਬੂਤ ਕਰਨ ਦਾ ਇਕ ਯਾਦਗਾਰ ਉਪਰਾਲਾ ਸਾਬਤ ਹੋਇਆ।