ਮੋਗਾ, 28 ਦਸੰਬਰ (ਸੁਰਿੰਦਰਪਾਲ ਸਿੰਘ)-ਅੱਜ ਸ਼ਹਿਰ ਦੀ ਮੋਹਰੀ ਵਿੱਦਿਅਕ ਸੰਸਥਾ, ਡਾ. ਸਪਾਰਕਸ ਯੋਗਤਾ-ਅਧਾਰਤ ਪ੍ਰੀ-ਬੋਰਡ ਸੈਫੁਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮੋਗਾ ਵਿਖੇ ਕਰਵਾਇਆ ਗਿਆ | ਸਿਮੂਲੇਸ਼ਨ ਟੈੱਸਟ 2025 ਨੇ ਵਿਦਿਆਰਥੀਆਂ ਨੂੰ ਉਤਸ਼ਾਹ ਤੇ ਆਤਮ ਵਿਸ਼ਵਾਸ ਦੀ ਨਵੀਂ ਊਰਜਾ ਨਾਲ ਭਰ ਦਿੱਤਾ | ਸ਼ਹਿਰ ਤੇ ਆਲੇ-ਦੁਆਲੇ ਦੇ ਵੱਖ-ਵੱਖ ਸਕੂਲਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਇਸ ਮੈਗਾ ਈਵੈਂਟ 'ਚ ਹਿੱਸਾ ਲਿਆ ਤੇ ਬੋਰਡ ਪ੍ਰੀਖਿਆਵਾਂ ਵਰਗੀਆਂ ਅਸਲ ਪ੍ਰੀਖਿਆਵਾਂ ਦਾ ਅਨੁਭਵ ਪ੍ਰਾਪਤ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਕੈਂਪਸ 'ਚ ਇਕ ਸ਼ਾਨਦਾਰ ਉਦਘਾਟਨੀ ਸਮਾਗਮ ਨਾਲ ਹੋਈ, ਜਿੱਥੇ ਵਿਦਿਆਰਥੀਆਂ ਨੇ ਸੁਰੀਲੇ ਸਵਾਗਤ ਗੀਤਾਂ ਤੇ ਰੰਗੀਨ ਸੱਭਿਆਚਾਰਕ ਪੇਸ਼ਕਾਰੀਆਂ ਨੇ ਮਾਹੌਲ ਨੂੰ ਉਤਸ਼ਾਹ ਨਾਲ ਭਰ ਦਿੱਤਾ | ਇਹ ਸਿਮੂਲੇਸ਼ਨ ਟੈੱਸਟ ਓ.ਐਮ.ਆਰ ਸ਼ੀਟਾਂ 'ਤੇ ਕਰਵਾਇਆ ਗਿਆ, ਜਿਸ ਨੇ ਵਿਦਿਆਰਥੀਆਂ ਨੂੰ ਸਮਾਂ ਪ੍ਰਬੰਧਨ, ਪ੍ਰਸ਼ਨ ਪੈਟਰਨ ਸਿੱਖਣ, ਪ੍ਰੀਖਿਆ ਦੇ ਦਬਾਅ ਹੇਠ ਸਮਝਣ ਤੇ ਵਧੀਆ ਪ੍ਰਦਰਸ਼ਨ ਕਰਨ 'ਚ ਵਿਹਾਰਕ ਸਿਖਲਾਈ ਪ੍ਰਦਾਨ ਕੀਤੀ | ਇਹ ਪ੍ਰੀਖਿਆ ਪੂਰੀ ਤਰ੍ਹਾਂ ਯੋਗਤਾ-ਅਧਾਰਤ ਸੀ, ਜਿਵੇਂ ਕਿ ਸੀ.ਬੀ.ਐਸ.ਈ. ਦੁਆਰਾ ਲਾਗੂ ਕੀਤੇ ਗਏ ਨਵੇਂ ਪੈਟਰਨ, ਵਿਦਿਆਰਥੀਆਂ ਦੀ ਤਰਕਸ਼ੀਲ ਸੋਚ, ਸੰਕਲਪਿਕ ਸਮਝ ਤੇ ਗਿਆਨ ਨੂੰ ਅਸਲ ਜੀਵਨ 'ਚ ਲਾਗੂ ਕਰਨ ਦੀ ਯੋਗਤਾ ਦੀ ਜਾਂਚ ਕਰਦਾ ਸੀ | ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਤੇ ਡਾਇਰੈਕਟਰ ਮੈਡਮ ਸੁਨੀਤਾ ਗਰਗ ਨੇ ਕਿਹਾ ਕਿ ਇਹ ਪ੍ਰੀਖਿਆ ਇਕ ਵਿਲੱਖਣ ਪਹਿਲ ਹੈ, ਜੋ ਕਿ ਤਿੰਨੋਂ ਬੋਰਡਾਂ ਆਈ.ਸੀ.ਐਸ.ਈ., ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਿਲੇਬਸ 'ਤੇ ਆਧਾਰਤ ਹੈ | ਸਮਾਗਮ ਦੀ ਇਕ ਖ਼ਾਸ ਗੱਲ ਚੰਡੀਗੜ੍ਹ ਦੇ ਮਾਹਿਰਾਂ ਦੁਆਰਾ ਕਰਵਾਈ ਗਈ ਵਿਸ਼ੇਸ਼ ਕਰੀਅਰ ਕਾਊਾਸਲਿੰਗ ਸੀ | ਇਸ ਮੌਕੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਵਿਦਿਆਰਥੀਆਂ ਲਈ ਪ੍ਰੀ-ਬੋਰਡ ਸਿਮੂਲੇਸ਼ਨ ਟੈੱਸਟ ਕਰਵਾਇਆ ਜਾਵੇਗਾ | ਉਨ੍ਹਾਂ ਨੂੰ ਪ੍ਰੀਖਿਆ ਦੇ ਅਸਲ ਸੁਭਾਅ ਤੋਂ ਜਾਣੂੰ ਕਰਵਾਉਂਦਾ ਹੈ, ਉਨ੍ਹਾਂ ਨੂੰ ਮਾਨਸਿਕ, ਬੌਧਿਕ ਅਤੇ ਰਣਨੀਤਕ ਤੌਰ 'ਤੇ ਤਿਆਰ ਕਰਦਾ ਹੈ ਅਤੇ ਮਜ਼ਬੂਤ ਬਣਾਉਂਦਾ ਹੈ | ਡਾਇਰੈਕਟਰ ਸੁਨੀਤਾ ਗਰਗ ਨੇ ਕਿਹਾ ਕਿ ਇਹ ਪਲੇਟਫ਼ਾਰਮ ਵਿਦਿਆਰਥੀਆਂ ਦੀਆਂ ਛੁਪੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਵਿਚ ਮਦਦ ਕਰੇਗਾ | ਡਾ. ਸੈਫੁਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਇਹ ਇਕ ਆਧੁਨਿਕ, ਗੁਣਵੱਤਾ ਤੇ ਨਤੀਜਾ-ਅਧਾਰਤ ਸਿੱਖਿਆ ਦੇ ਖੇਤਰ 'ਚ ਇਕ ਮੋਹਰੀ ਸੰਸਥਾ ਹੈ |