ਧਰਮਕੋਟ, 28 ਦਸੰਬਰ (ਪਰਮਜੀਤ ਸਿੰਘ)-ਰਾਮਾ ਨੰਦ ਰਾਮ-ਲੀਲ੍ਹਾ ਕਮੇਟੀ ਧਰਮਕੋਟ ਤੇ ਸਮੂਹ ਰਾਮ ਭਗਤਾਂ ਵਲੋਂ ਨਵੇਂ ਸਾਲ ਦੇ ਆਗਮਨ 'ਤੇ ਅਯੋਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਮੰਦਰ ਵਿਖੇ ਸ਼੍ਰੀ ਰਾਮ ਲਲਾ ਪ੍ਰਾਣ ਪ੍ਰਤਿਸ਼ਠਾ ਦੇ ਦੂਜੇ ਸਾਲ 'ਚ ਪ੍ਰਵੇਸ਼ ਦੇ ਪਾਵਨ ਮੌਕੇ 'ਤੇ ਪ੍ਰਾਣ ਪ੍ਰਤਿਸ਼ਠਾ ਦਵਾਦਸ਼ੀ ਮਹੋਤਸਵ ਦਾ ਆਯੋਜਨ 31 ਦਸੰਬਰ 2025 ਦਿਨ ਬੁੱਧਵਾਰ ਨੂੰ ਲਾਲਾ ਗੋਪੀ ਮਲ ਸਰਾਂ, ਪੰਡੋਰੀ ਗੇਟ ਧਰਮਕੋਟ ਵਿਖੇ ਹੋਵੇਗਾ | ਡਾਇਰੈਕਟਰ ਮਾਸਟਰ ਗੌਰਵ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੋਗਰਾਮ 'ਚ ਸ਼੍ਰੀ ਹਨੂਮਾਨ ਚਾਲੀਸਾ ਪਾਠ ਸ਼ਾਮ 6:00-6:30 ਵਜੇ, ਸੁੰਦਰ ਭਜਨ ਸ਼੍ਰੀ ਸ਼ਿਵਾਨੰਦ ਦੇਵਾ ਜੀ ਸ਼ਾਮ 6:30-7:30 ਵਜ, ਸਤਿਸੰਗ ਪਰਮ ਪੂਜਿਆਂ ਸੰਤ ਕਮਲ ਪੁਰੀ ਮਹਾਰਾਜ ਜ਼ੀਰਾ ਵਾਲੇ ਸ਼ਾਮ 7:30-8:30 ਵਜੇ, ਭਜਨ-ਕੀਰਤਨ ਸੁਖਦੇਵ ਸਾਵੇਰੀਆ ਮੋਗਾ ਵਾਲੇ ਸ਼ਾਮ 8:30 ਵਜੇ ਤੋਂ ਪ੍ਰਭੂ ਇੱਛਾ ਤੱਕ, ਮਹਾਂ ਆਰਤੀ ਰਾਤ 12:00 ਵਜੇ ਨਵੇਂ ਸਾਲ ਦੇ ਸ਼ੁੱਭ ਆਰੰਭ 'ਤੇ, ਲੰਗਰ-ਪ੍ਰਸਾਦ ਨਿਰੰਤਰ ਵੰਡਿਆ ਜਾਵੇਗਾ | ਅੱਜ ਇਸ ਰਾਮ ਮਈ ਭਵਿਆ ਸਮਾਗਮ ਦੇ ਕਾਰਡ ਰਿਲੀਜ਼ ਮੌਕੇ ਦੇਵਾ ਸ਼ਿਵਾਨੰਦ, ਕਰਮ ਚੰਦ ਨੌਹਰੀਆ, ਅਤੁਲ ਨੌਹਰੀਆ, ਮੰਗਤ ਰਾਮ ਗੋਇਲ, ਸੁਖਵਿੰਦਰ ਸ਼ਰਮਾ ਬੱਬੂ, ਗੌਰਵ ਦਾਬਰਾ, ਅਸ਼ਵਨੀ ਜੱਸੀ, ਨਵਦੀਪ ਅਹੂਜਾ ਬਬਲੂ, ਵਿਸ਼ਾਲ ਨਰੂਲਾ, ਡਾ. ਰਜਿੰਦਰ ਬੱਤਰਾ, ਡਾ. ਹਰਮੀਤ ਸਿੰਗ ਲਾਡੀ, ਤਰਸੇਮ ਲਾਲ ਅਰੋੜਾ, ਰਾਜੇਸ਼ ਸੁਖੀਜਾ, ਸੰਜੀਵ ਗੁਪਤਾ, ਅਮਨਦੀਪ ਸੀਰਾ ਕਰਵ ਪਲੱਸ, ਡਾ. ਸੰਜੀਵ ਸ਼ਰਮਾ, ਮਾਸਟਰ ਸਾਜੇਸ਼ ਮਿਸ਼ਰਾ ਅਤੇ ਰਾਕੇਸ਼ ਮਿਸ਼ਰਾ, ਡਾ. ਰਣਜੀਤ ਸਿੰਘ ਫਿਜੀਓਥਰੈਪੀ ਸਚਿਨ ਗਰੋਵਰ, ਮੋਨੰੂ ਗਰੋਵਰ ਆਦਿ ਹਾਜ਼ਰ ਸਨ |