ਠੱਠੀ ਭਾਈ, 28 ਦਸੰਬਰ (ਜਗਰੂਪ ਸਿੰਘ ਮਠਾੜੂ)-ਪਿੰਡ ਥਰਾਜ ਦੇ ਨਾਮਵਰ ਬਰਾੜ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦ ਅਮਰ ਸਿੰਘ ਕਾਕਾ ਬਰਾੜ, ਕੈਨੇਡਾ ਦੇ ਸਰੀ ਸ਼ਹਿਰ ਵਿਚ ਰਹਿੰਦੇ ਹਰਭਗਵਾਨ ਸਿੰਘ ਬਰਾੜ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਨਸੀਬ ਕੌਰ ਬਰਾੜ ਧਰਮ ਪਤਨੀ ਸਵ: ਜਥੇਦਾਰ ਬਾਪੂ ਗੁਰਦਿਆਲ ਸਿੰਘ ਬਰਾੜ ਸਦੀਂਵੀ ਵਿਛੋੜਾ ਦੇ ਗਏ | ਉਨ੍ਹਾਂ ਦੇ ਦਿਹਾਂਤ ਨਾਲ ਪਰਿਵਾਰ ਤੇ ਜਾਣ-ਪਛਾਣ ਵਾਲਿਆਂ 'ਚ ਸੋਗ ਦੀ ਲਹਿਰ ਦੌੜ ਗਈ ਹੈ | ਉਨ੍ਹਾਂ ਦੇ ਸਸਕਾਰ ਮੌਕੇ ਰਾਗੀ ਸਿੰਘਾਂ ਵਲੋਂ ਕੀਰਤਨ ਕੀਤਾ ਗਿਆ | ਉਪਰੰਤ ਮਾਤਾ ਨਸੀਬ ਕੌਰ ਬਰਾੜ ਦੇ ਮਿ੍ਤਕ ਸਰੀਰ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਅਮਰ ਸਿੰਘ ਕਾਕਾ ਬਰਾੜ ਤੇ ਹਰਭਗਵਾਨ ਸਿੰਘ ਬਰਾੜ ਤੋਂ ਇਲਾਵਾ ਰਿਸ਼ਤੇਦਾਰਾਂ ਨੇ ਦਿਖਾਈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਬਾਘਾ ਪੁਰਾਣਾ ਦੇ ਮੁੱਖ ਸੇਵਾਦਾਰ ਜਥੇਦਾਰ ਤੀਰਥ ਸਿੰਘ ਮਾਹਲਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆਂ, ਇਕੱਤਰ ਸਿੰਘ ਬਰਾੜ ਪ੍ਰਧਾਨ ਸਰਕਲ ਥਰਾਜ, ਮੱਖਣ ਗਿੱਲ ਕੈਨੇਡਾ, ਹਰਪ੍ਰੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਬਰਾੜ, ਸ਼ਿਵਚਰਨ ਬਰਾੜ, ਹਰਸ਼ਵੀਰ ਬਰਾੜ ਕੈਨੇਡਾ, ਗੁਰਜੈਸਨ ਬਰਾੜ ਕੈਨੇਡਾ, ਜਸਵੰਤ ਸਿੰਘ ਆੜ੍ਹਤੀ ਕਾਲੇਕੇ, ਰਣਜੀਤ ਕੌਰ ਸਰਾਂ, ਜਤਿੰਦਰ ਸਰਾਂ ਕੈਨੇਡਾ, ਮਾਸਟਰ ਸੁਖਪਾਲ ਸਿੰਘ ਅਮਰੀਕਾ, ਮਾ ਭੋਲਾ ਸਿੰਘ, ਅੰਗਰੇਜ਼ ਸਿੰਘ ਮੌੜ, ਲਖਵੀਰ ਸਿੰਘ ਫੂਲੇਵਾਲਾ, ਬਿੱਕਰ ਸਿੰਘ ਕਾਲੇਕੇ, ਜਸਵੰਤ ਸਿੰਘ ਆੜ੍ਹਤੀਆ ਕਾਲੇਕੇ, ਬਾਬੂ ਸਿੰਘ ਕਾਲੇਕੇ, ਅੰਗਰੇਜ਼ ਸਿੰਘ ਗਿੱਲ ਢੁੱਡੀਕੇ, ਬਲਦੇਵ ਸਿੰਘ ਬਰਾੜ ਬਾਘਾ ਪੁਰਾਣਾ, ਗੋਰਾ ਬਰਾੜ ਕੰਨੀਆਂ, ਜਸਵਿੰਦਰ ਸਿੰਘ ਬਰਾੜ ਨੈਸਲੇ, ਰਜਿੰਦਰਪਾਲ ਸਿੰਘ ਥਰਾਜ, ਮਾਸਟਰ ਭੋਲਾ ਸਿੰਘ ਬਰਾੜ, ਸੁਖਜੀਵਨ ਸਿੰਘ ਬਰਾੜ, ਰਣਧੀਰ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ ਸਾਬਕਾ ਚੇਅਰਮੈਨ, ਜਸਵੀਰ ਸਿੰਘ ਜ਼ੈਲਦਾਰ, ਪਾਲ ਸਿੰਘ ਗਿੱਲ ਪੰਡੋਰੀ, ਗੁਰਦੀਪ ਸਿੰਘ ਗਿੱਦੜਵਿੰਡੀ, ਜਸਵਿੰਦਰ ਸਿੰਘ ਬੱਬੂ, ਮਾਸਟਰ ਸੁਰਿੰਦਰ ਸਿੰਘ, ਵਿਨੋਦ ਕੁਮਾਰ ਨੈਸਲੇ, ਜਗਦੇਵ ਸਿੰਘ ਸਿੱਧੂ ਬੁਰਜ ਥਰੋੜ, ਰਾਗੀ ਦਲੀਪ ਸਿੰਘ ਫ਼ਰੀਦਕੋਟ, ਬਲਵੀਰ ਸਿੰਘ ਸਾਬਕਾ ਸਰਪੰਚ, ਪ੍ਰਧਾਨ ਗੁਰਚਰਨ ਸਿੰਘ ਸਾਬਕਾ ਸਰਪੰਚ, ਰਾਜਾ ਸਮਾਲਸਰ, ਬਲਵੀਰ ਸਿੰਘ ਸਰਾਂ ਸਮਾਲਸਰ, ਯਾਦਵਿੰਦਰ ਸਿੰਘ ਕੈਨੇਡਾ, ਜਸਪਾਲ ਸਿੰਘ ਅਮਰੀਕਾ, ਵਜ਼ੀਰ ਸਿੰਘ ਸਰਪੰਚ ਪੁਰਾਣੇਵਾਲਾ, ਐਡਵੋਕੇਟ ਰਿੱਕੀ ਗਿੱਲ, ਦੀਪਇੰਦਰ ਬਰਾੜ ਬਾਘਾ ਪੁਰਾਣਾ, ਹਰਭਗਵਾਨ ਸਿੰਘ ਚਹਿਲ ਸੁਸਾਇਟੀ ਪ੍ਰਧਾਨ, ਸੰਤਾ ਸਿੰਘ ਚਹਿਲ, ਪਰਵਿੰਦਰ ਸਿੰਘ ਸੋਨੀ ਕਿੰਗਰਾ ਸਰੀ ਕੈਨੇਡਾ, ਰਿਟਾ: ਕੈਪਟਨ ਜੁਗਰਾਜ ਸਿੰਘ, ਕੇਵਲ ਸਿੰਘ ਪ੍ਰਧਾਨ, ਦਲਜੀਤ ਸਿੰਘ ਗਿੱਲ, ਡਾ. ਸਤਨਾਮ ਸਿੰਘ, ਕਰਮ ਸਿੰਘ ਚਹਿਲ, ਰਣਜੀਤ ਸਿੰਘ ਮੈਂਬਰ, ਜਗਸੀਰ ਸਿੰਘ ਨਗੌਰੀ ਆਦਿ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ |