09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਕਿਸ਼ਨਪੁਰਾ ਕਲਾਂ ਵਿਖੇ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਕਿਸ਼ਨਪੁਰਾ ਕਲਾਂ, 28 ਦਸੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸ਼ਹੀਦ ਬਾਬਾ ਜੀਵਨ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਉਦਮ ਸਦਕਾ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਧਰਮਸ਼ਾਲਾ ਪੱਤੀ ਬਾਬਾ ਜੀਵਨ ਸਿੰਘ ਕਿਸ਼ਨਪੁਰਾ ਕਲਾਂ ਵਿਖੇ ਮਨਾਇਆ ਗਿਆ | ਜਿਸ 'ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਉਦਾਸੀਨ ਡੇਰਾ ਦੇ ਮੀਤ ਗ੍ਰੰਥੀ ਹੰਸ ਪਾਲ ਸਿੰਘ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ | ਸਮਾਗਮ ਦੌਰਾਨ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਵੀ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਮੈਂਬਰ ਪੰਚਾਇਤ ਜਸਵਿੰਦਰ ਸਿੰਘ ਔਲਖ ਵਲੋਂ ਸ਼ਹੀਦ ਬਾਬਾ ਜੀਵਨ ਸਿੰਘ ਦੀ ਜੀਵਨੀ 'ਤੇ ਚਾਨਣਾ ਪਾਉਂਦਿਆਂ ਆਈਆਂ ਹੋਈਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ | ਪ੍ਰਧਾਨ ਇਕਬਾਲ ਸਿੰਘ ਘਾਲਾ, ਗੁਰਪ੍ਰੀਤ ਸਿੰਘ ਗੁਰੂ ਸਾਬਕਾ ਮੈਂਬਰ ਪੰਚਾਇਤ, ਨੰਬਰਦਾਰ ਛਿੰਦਰ ਸਿੰਘ ਆਦਿ ਵਲੋਂ ਆਏ ਹੋਏ ਪਤਵੰਤਿਆਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਪ੍ਰਧਾਨ ਜਸਵੀਰ ਸਿੰਘ ਸ਼ਾਹ, ਪੰਚ ਜਸਵਿੰਦਰ ਸਿੰਘ ਔਲਖ, ਪੰਚ ਬਾਈ ਛਿੰਦਰ ਸਿੰਘ, ਨੰਬਰਦਾਰ ਛਿੰਦਰ ਸਿੰਘ, ਈਸ਼ਵਰ ਸਿੰਘ ਆੜ੍ਹਤੀਆ, ਪ੍ਰਧਾਨ ਜੋਗਿੰਦਰ ਸਿੰਘ, ਬਿੱਲੂ ਸਿੰਘ, ਡਾਕਟਰ ਬੱਬੂ, ਰਾਮ ਸਿੰਘ ਫ਼ੌਜੀ, ਰੈਕੂ ਚੌਧਰੀ, ਰਾਜੂ ਮੁਨੀਮ, ਸੇਵਕ ਸਿੰਘ, ਬਿੰਦਰ ਸਿੰਘ, ਪਾਲ ਸਿੰਘ, ਚੰਦ ਸਿੰਘ, ਬੱਗੜ ਸਿੰਘ, ਬੋਹੜ ਸਿੰਘ ਸਾਈਕਲ ਵਾਲਾ, ਹਰਬੰਸ ਹਲਵਾਈ, ਬਲਜੀਤ ਹਲਵਾਈ, ਮੁਲਖਾ ਸਿੰਘ, ਜਗਰਾਜ ਸਿੰਘ, ਮੰਗਾਂ ਸਿੰਘ, ਇਕਬਾਲਦੀਪ ਸਿੰਘ ਹੈਰੀ ਆਦਿ ਸੰਗਤਾਂ ਨੇ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਮਾਤਾ ਨਸੀਬ ਕੌਰ ਬਰਾੜ ਥਰਾਜ ਦੇ ਅੰਤਿਮ ਸੰਸਕਾਰ ਮੌਕੇ ਪੁੱਜੀਆਂ ਨਾਮਵਰ ਸ਼ਖ਼ਸੀਅਤਾਂ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਮੋਗਾ ਦਫ਼ਤਰ ਵਿਖੇ ਧਾਰਮਿਕ ਸਮਾਗਮ ਕਰਵਾਇਆ
Ad Position 24