09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਲਾਇਨਜ਼ ਕਲੱਬ ਬੱਧਨੀ ਕਲਾਂ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਬੱਧਨੀ ਕਲਾਂ, 28 ਦਸੰਬਰ (ਸੰਜੀਵ ਕੋਛੜ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਜਥੇਦਾਰ ਹਰਿੰਦਰ ਸਿੰਘ ਰਣੀਆਂ ਦੀ ਯਾਦ 'ਚ ਉਨ੍ਹਾਂ ਦੇ ਪਰਿਵਾਰ ਵਲੋਂ ਲਾਇਨਜ਼ ਕਲੱਬ ਬੱਧਨੀ ਕਲਾਂ ਤੇ ਸਮਾਜ ਸੇਵੀ ਪਵਨ ਮੋਦਗਿਲ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਬੂਟਾ ਰਾਮ ਜੀ ਪਿੰਡ ਰਣੀਆਂ ਵਿਖੇ ਅੱਖਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਲਗਾਇਆ ਗਿਆ | ਜਿਸ ਵਿਚ ਲਾਇਨਜ਼ ਆਈ ਕੇਅਰ ਹਸਪਤਾਲ ਜੈਤੋ ਦੇ ਇੰਚਾਰਜ ਲਾਇਨ ਨਰੇਸ਼ ਮਿੱਤਲ ਦੀ ਅਗਵਾਈ ਹੇਠ ਆਈ ਡਾਕਟਰਾਂ ਦੀ ਟੀਮ ਜਿਨ੍ਹਾਂ ਵਿਚ ਡਾ. ਕੀਰਤੀ ਸਿੰਗਲਾ ਆਈ ਸਰਜਨ, ਡਾ. ਪਿ੍ਅੰਕਾ ਯਾਦਵ, ਅੰਜਨਾ ਕੁਮਾਰੀ, ਗੁਰਪ੍ਰੀਤ ਕੌਰ ਤੇ ਬਾਬੂ ਸਿੰਘ ਆਦਿ ਵਲੋਂ ਲਗਭਗ 300 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਗਈ ਜਿਨ੍ਹਾਂ 'ਚੋਂ 35 ਮਰੀਜ਼ ਆਪ੍ਰੇਸ਼ਨ ਕਰਨ ਲਈ ਕੱਢੇ ਗਏ | ਇਸ ਮੌਕੇ 'ਤੇ ਰਾਜਵਿੰਦਰ ਸਿੰਘ ਧਰਮਕੋਟ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਹਲਕਾ ਨਿਹਾਲ ਸਿੰਘ ਵਾਲਾ ਨੇ ਸੰਬੋਧਨ ਕਰਦਿਆਂ ਜਥੇਦਾਰ ਹਰਿੰਦਰ ਸਿੰਘ ਰਣੀਆਂ ਦੇ ਜੀਵਨ 'ਤੇ ਚਾਨਣਾ ਪਾਇਆ | ਇਸ ਮੌਕੇ ਲਾਇਨਜ਼ ਕਲੱਬ ਬੱਧਨੀ ਕਲਾਂ ਤੇ ਨਰਿੰਦਰ ਕੌਰ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡਾਕਟਰਾਂ ਦੀ ਟੀਮ ਤੇ ਹਾਜ਼ਰ ਇਲਾਕਾ ਨਿਵਾਸੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਮੌਕੇ ਉੱਘੇ ਸਮਾਜ ਸੇਵੀ ਪਵਨ ਮੋਦਗਿਲ ਬੱਧਨੀ ਕਲਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਮੌਕੇ ਖਣਮੁੱਖ ਭਾਰਤੀ ਸ਼ਹਿਰੀ ਪ੍ਰਧਾਨ ਜ਼ਿਲ੍ਹਾ ਮੋਗਾ, ਰਾਜਵੰਤ ਸਿੰਘ ਮਾਹਲਾ, ਸੁਖਜੀਤ ਸਿੰਘ ਮਾਹਲਾ, ਹਰਪ੍ਰੀਤ ਸਿੰਘ ਲਵਲੀ ਘੋਲੀਆ, ਸੁਖਪਾਲ ਸਿੰਘ ਪੰਚ ਘੋਲੀਆ, ਗੈਰੀ ਸਰਪੰਚ ਢੁੱਡੀਕੇ, ਜਗਰੂਪ ਸਿੰਘ ਢੁੱਡੀਕੇ, ਡਾ. ਹਰਦੀਪ ਸਿੰਘ ਜ਼ੀਰਾ, ਅਜੀਤਪਾਲ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਸੱਤੂ, ਨਾਹਰ ਸਿੰਘ ਪੰਚ ਰਣੀਆਂ, ਬੂਟਾ ਸਿੰਘ ਪੀ.ਏ. ਰਣੀਆਂ, ਗੁਰਬਖ਼ਸ਼ ਸਿੰਘ ਪ੍ਰਧਾਨ, ਗੁਰਸੇਵਕ ਸਿੰਘ ਗੋਰੀ, ਦਿਆਲ ਸਿੰਘ ਪੰਚ ਰਣੀਆਂ, ਜਗਜੀਤ ਸਿੰਘ ਗਿਆਨੀ ਭਾਊ, ਗੁਰਪਾਲ ਸਿੰਘ ਰਣੀਆਂ, ਹਰਪ੍ਰੀਤ ਸਿੰਘ ਕੈਨੇਡਾ, ਆਕਾਸ਼ਦੀਪ ਸਿੰਘ ਢੁੱਡੀਕੇ, ਮਲਕੀਤ ਸਿੰਘ ਪੰਚ ਚੂਹੜਚੱਕ, ਸਰਬਣ ਸਿੰਘ ਚੂਹੜਚੱਕ, ਲੱਖਾ ਸਿੰਘ ਪ੍ਰਧਾਨ ਚੂਹੜਚੱਕ, ਨਵਜੋਤ ਸਿੰਘ ਯੂਥ ਅਕਾਲੀ ਆਗੂ, ਤੇਜਿੰਦਰ ਸਿੰਘ ਯੂਥ ਅਕਾਲੀ ਆਗੂ, ਗੋਪੀ ਬਾਵਾ, ਅਵਿਨਾਸ਼ ਸਿੰਘ ਸਰਪੰਚ ਰਾਮੂੰਵਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਮਾਗਮ 31 ਨੂੰ <br/> ਅਗਲੀ ਖ਼ਬਰ ਮਾਤਾ ਜਵਾਲਾ ਜੀ ਤੋਂ ਲਿਆਂਦੀ ਗਈ ਜੋਤ ਤੇ ਕਲਸ਼ ਦੀ ਸ਼ੋਭਾ ਯਾਤਰਾ ਆਯੋਜਿਤ <br/>
Ad Position 24