09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਮਾਤਾ ਜਵਾਲਾ ਜੀ ਤੋਂ ਲਿਆਂਦੀ ਗਈ ਜੋਤ ਤੇ ਕਲਸ਼ ਦੀ ਸ਼ੋਭਾ ਯਾਤਰਾ ਆਯੋਜਿਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਬੱਧਨੀ ਕਲਾਂ, 28 ਦਸੰਬਰ (ਸੰਜੀਵ ਕੋਛੜ)-ਨੀਲ ਕੰਠ ਮਹਾਂਦੇਵ ਭਜਨ ਮੰਡਲੀ ਬੱਧਨੀ ਕਲਾਂ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਸਬਾ ਬੱਧਨੀ ਕਲਾਂ ਦੇ ਪ੍ਰਾਚੀਨ ਸ਼ਿਵ ਮੰਦਰ ਭਾਲਿਆਂ ਵਾਲਾ ਵਿਖੇ 30 ਦਸੰਬਰ ਤੱਕ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਸਬੰਧੀ ਅੱਜ ਮਾਤਾ ਜਵਾਲਾ ਜੀ ਤੋਂ ਲਿਆਂਦੀ ਗਈ ਜੋਤ ਤੇ ਕਲਸ਼ ਸ਼ਿਵ ਮੰਦਰ 'ਚ ਸਥਾਪਤ ਕਰਨ ਲਈ ਸੁਆਮੀ ਪਿਊਸ ਜੀ ਮਹਾਰਾਜ, ਨਿਰੰਜਨੀ ਅਖਾੜਾ ਜੰਮੂ ਵਾਲਿਆਂ ਦੀ ਅਗਵਾਈ ਹੇਠ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ | ਕਸਬੇ ਦੀਆਂ ਸੰਗਤਾਂ ਵਲੋਂ ਵਿਸ਼ਾਲ ਇਕੱਠ ਕਰਕੇ ਮਾਤਾ ਜਵਾਲਾ ਜੀ ਤੋਂ ਆਈ ਜੋਤ ਦਾ ਸਵਾਗਤ ਕੀਤਾ ਤੇ ਕਸਬੇ ਦੇ ਬਾਜ਼ਾਰ ਵਿਚ ਦੀ ਸ਼ੋਭਾ ਯਾਤਰਾ ਰਾਹੀਂ ਸ਼ਿਵ ਮੰਦਰ ਭਾਲਿਆਂ ਵਾਲਾ ਵਿਖੇ ਸਥਾਪਤ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਡਾ. ਨਰੇਸ਼ ਜੋਸ਼ੀ ਤੇ ਬਿੰਦਰ ਜੋਸ਼ੀ ਨੇ ਦੱਸਿਆ ਕਿ ਅੱਜ ਤੋਂ ਪ੍ਰਾਚੀਨ ਸ਼ਿਵ ਮੰਦਰ ਭਾਲਾ ਵਿਖੇ ਸ਼ੁਰੂ ਹੋਈ ਸ਼੍ਰੀ ਰਾਮ ਕਥਾ ਮਿਤੀ 29 ਤੇ 30 ਦਸੰਬਰ ਤੱਕ ਸੁਆਮੀ ਪਿਊਸ ਜੀ ਮਹਾਰਾਜ, ਨਿਰੰਜਨੀ ਅਖਾੜਾ ਜੰਮੂ ਵਾਲਿਆਂ ਵਲੋਂ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਕੀਤੀ ਜਾਵੇਗੀ | ਉਪਰੰਤ ਮਿਤੀ 31 ਦਸੰਬਰ ਨੂੰ ਮਾਂ ਭਗਵਤੀ ਜਾਗਰਣ ਦਾ ਵਿਸ਼ਾਲ ਜਾਗਰਣ ਦਾ ਆਯੋਜਨ ਹੋਵੇਗਾ ਜਿਸ 'ਚ ਸੰਧਿਆ ਗਰਗ ਮੋਗਾ, ਪਵਨ ਦੱਦਾਹੂਰ ਮਾਤਾ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ, ਜਦ ਕਿ ਜੱਗੀ ਮੋਗਾ ਤਾਰਾ ਰਾਣੀ ਦੀ ਕਥਾ ਕਰਨਗੇ | ਇਸ ਮੌਕੇ ਰਵੀ ਸ਼ਰਮਾ ਐਮ.ਸੀ., ਲਲਿਤ ਗੋਇਲ, ਰਾਕੇਸ਼, ਦੀਪਕ ਬਾਂਸਲ, ਧਰਮਿੰਦਰ ਸ਼ਰਮਾ, ਗੌਰਵ ਪੁਰੀ, ਰਾਮ ਰਸ਼ਪਾਲ ਸ਼ਰਮਾ, ਬਲਵਿੰਦਰ ਸ਼ਰਮਾ ਡੇਅਰੀ ਵਾਲੇ, ਦੇਵੀ ਲਾਲ, ਜਗਨ ਕੁਮਾਰ, ਰਿੰਕੂ ਸਚਦੇਵਾ, ਰਜਿੰਦਰ ਜੋਸ਼ੀ, ਬਲਕਾਰ ਸਿੰਘ ਕਾਕਾ, ਸੁਮਿਤ ਅਗਰਵਾਲ, ਜੌਲੀ ਬਾਂਸਲ, ਵਰੁਣ ਸਿੰਗਲਾ, ਜੌਲੀ ਬਾਂਸਲ, ਜਸਪਾਲ ਸਿੰਘ ਪਾਲਾ, ਰਾਜੂ ਸ਼ਰਮਾ, ਸੁਮੀਤ ਸ਼ਰਮਾ, ਰਾਜ ਗਰੋਵਰ, ਹਨੀ ਗੋਇਲ, ਹਨੀ ਜੈਨ, ਹਨੀ ਮਿੱਤਲ, ਪੱਪੂ ਜੋਸ਼ੀ, ਦਮਨ ਜੋਸ਼ੀ, ਦਿਨੇਸ਼ ਬਾਂਸਲ, ਮਾਨ ਸਿੰਘ, ਤਜਿੰਦਰ ਸ਼ਰਮਾ ਮੱਦੀ, ਗੋਲਡੀ ਪਾਂਡੇ, ਦੀਪਕ ਗੋਇਲ, ਬਬਲੂ ਕੁਮਾਰ, ਜਗਨ ਨਾਥ, ਬਲਰਾਜ ਕੁਮਾਰ ਹੈਪੀ ਸ਼ਰਮਾ, ਸਾਹਿਲ ਬਾਂਸਲ, ਰਘੂਨਾਥ ਬਾਂਸਲ, ਸਤੀਸ਼ ਮਿੱਤਲ, ਦਵਿੰਦਰ ਕੁਮਾਰ ਭੋਲਾ ਗੋਇਲ, ਸਰਬਜੀਤ ਗੋਇਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਬੱਧਨੀ ਕਲਾਂ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ <br/> ਅਗਲੀ ਖ਼ਬਰ ਵੀਰ ਬਾਲ ਦਿਵਸ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੀ ਯਾਦ ਦਿਵਾਉਂਦਾ ਹੈ-ਡਾ. ਗਰਗ <br/>
Ad Position 24