27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਕੇਂਦਰ ਸਰਕਾਰ ਨੇ ਮਨਰੇਗਾ ਸਕੀਮ ਖ਼ਤਮ ਕਰਕੇ ਗ਼ਰੀਬਾਂ ਦੇ ਹੱਕਾਂ 'ਤੇ ਡਾਕਾ ਮਾਰਿਆ-ਬੀ.ਕੇ.ਯੂ ਖੋਸਾ

Ad Position 21
No active advertisement
ਅਜੀਤ ਡੈਸਕ 30-12-2025
ਬਾਘਾ ਪੁਰਾਣਾ, 29 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਤੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ ਨੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਨਰੇਗਾ ਸਕੀਮ ਨੂੰ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਮਨਰੇਗਾ ਮਜ਼ਦੂਰਾਂ ਨੂੰ ਦਿੱਤੀ ਜਾ ਰਹੀ 90 ਫ਼ੀਸਦੀ ਰਾਸ਼ੀ ਤੋਂ ਘਟਾ ਕੇ ਸੱਠ ਫ਼ੀਸਦੀ ਕਰਨਾ ਮਜ਼ਦੂਰਾਂ ਦੇ ਹੱਕਾਂ ਤੇ ਸ਼ਰੇਆਮ ਡਾਕਾ ਹੈ ਅਤੇ ਇਸ ਸਾਜ਼ਿਸ਼ ਤਹਿਤ ਮਜ਼ਦੂਰਾਂ ਦੇ ਤਪਦੇ ਚੁੱਲਿਆਂ ਨੂੰ ਠੰਢਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਕ ਪਾਸੇ ਤਾਂ ਕਾਰਪੋਰੇਟ ਘਰਾਨਿਆਂ ਨੂੰ ਦੇਸ਼ ਦਾ ਸਰਮਾਇਆ ਸ਼ਰੇਆਮ ਲੁਟਾ ਰਹੀ ਹੈ ਤੇ ਦੂਜੇ ਪਾਸੇ ਗਰੀਬ ਲੋਕਾਂ ਦੇ ਗਲ ਘੁੱਟ ਰਹੀ ਹੈ | ਇਸ ਨੂੰ ਭਾਰਤੀ ਕਿਸਾਨ ਯੂਨੀਅਨ ਖੋਸਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਮਨਰੇਗਾ ਮਜ਼ਦੂਰਾਂ ਦੇ ਹੱਕਾਂ ਲਈ ਡਟ ਕੇ ਉਨ੍ਹਾਂ ਨਾਲ ਖੜੇਗੀ | ਇਸ ਸਮੇਂ ਲਖਵੀਰ ਸਿੰਘ ਕੋਮਲ, ਦਰਸ਼ਨ ਸਿੰਘ ਸੇਖਾ, ਪਲਵਿੰਦਰ ਸਿੰਘ ਸੁਖਾਨੰਦ, ਗੁਰਸੇਵਕ ਸਿੰਘ ਮੱਲਕੇ, ਜਸਵਿੰਦਰ ਸਿੰਘ ਸਮਾਲਸਰ, ਕਮਲਜੀਤ ਸਿੰਘ ਸਮਾਲਸਰ, ਕਰਮ ਸਿੰਘ ਸੇਖਾ, ਹਰਜਿੰਦਰ ਸਿੰਘ ਘੋਲੀਆ, ਮਨਪ੍ਰੀਤ ਸਿੰਘ ਘੋਲੀਆ, ਲਖਵੀਰ ਸਿੰਘ ਘੋਲੀਆ, ਦਰਸ਼ਨ ਸਿੰਘ ਉਗੋਕੇ, ਤਾਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਸਮਾਧ ਭਾਈ, ਬਲਵਿੰਦਰ ਸਿੰਘ, ਗੁਰਮੋਹਨ ਸਿੰਘ ਰੋਡੇ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੋਕਲ ਗੁਰਪੁਰਬ ਕਮੇਟੀ ਮੋਗਾ ਵਲੋਂ ਨਗਰ ਕੀਰਤਨ 2 ਨੂੰ <br/> ਅਗਲੀ ਖ਼ਬਰ ਅੰਮਿ੍ਤਸਰ ਦੇ ਪਿੰਡ ਲੰਗੋਮਾਹਲ ਦੇ ਕਿਸਾਨਾਂ ਨੂੰ 'ਅਜੀਤ' ਪ੍ਰਕਾਸ਼ਨ ਸਮੂਹ ਨੇ ਯੂਰੀਆ ਖਾਦ ਵੰਡੀ <br/>
Ad Position 24