27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਗਊ ਹਸਪਤਾਲ ਵਿਖੇ ਦਵਿੰਦਰ ਚੀਕਾ ਤੇ ਸਮੂਹ ਸਿੰਗਲਾ ਪਰਿਵਾਰ ਨੇ ਤੁਲਸੀ ਪੂਜਨ ਕਰਵਾਇਆ

Ad Position 21
No active advertisement
ਅਜੀਤ ਡੈਸਕ 30-12-2025
ਬਾਘਾ ਪੁਰਾਣਾ, 29 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਤੋਂ ਰੋਡੇ ਰੋਡ ਉੱਪਰ ਸਥਿਤ ਸੰਤ ਮਹੇਸ਼ ਮੁਨੀ ਗਊ ਹਸਪਤਾਲ ਵਿਖੇ ਮੁੱਖ ਸੇਵਾਦਾਰ ਸੁਨੀਲ ਸਿੰਗਲਾ ਦੀ ਅਗਵਾਈ ਹੇਠ ਤੇ ਹੋਰਨਾਂ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਉੱਦਮ ਨਾਲ ਤੁਲਸੀ ਪੂਜਣ ਦੇ ਸਬੰਧ 'ਚ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਦਵਿੰਦਰ ਕੁਮਾਰ ਸਿੰਗਲਾ (ਚੀਕਾ) ਹੈਪੀ ਸਾਈਕਲ ਸਟੋਰ ਚੰਨੂਵਾਲਾ ਰੋਡ ਦੇ ਮਾਲਕ ਤੇ ਉਨ੍ਹਾਂ ਦੇ ਪਰਿਵਾਰ ਵਿਚੋਂ ਅੰਜੂ ਸਿੰਗਲਾ, ਸੀਮਾ ਸਿੰਗਲਾ ਤੇ ਗੈਰੀ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਇਨ੍ਹਾਂ ਮਹਿਮਾਨਾਂ ਤੋਂ ਤੁਲਸੀ ਦੇ ਬੂਟੇ ਅੱਗੇ ਬਿਠਾ ਕੇ ਪੰਡਤ ਅਜੇ ਭਾਰਦਵਾਜ ਵਲੋਂ ਸਨਾਤਨ ਧਰਮ ਵਿਚਲੇ ਰੀਤੀ ਰਿਵਾਜ ਅਨੁਸਾਰ ਪੂਜਣ ਦੀ ਪ੍ਰਕਿਰਿਆ ਕਰਵਾਈ ਗਈ | ਇਸ ਦੌਰਾਨ ਮੁੱਖ ਸੇਵਾਦਾਰ ਸੁਨੀਲ ਸਿੰਗਲਾ, ਜੋਗਿੰਦਰਪਾਲ ਟੀਟੂ, ਅਕਸ਼ੈ ਗੋਇਲ, ਲਵਪ੍ਰੀਤ ਕੁਮਾਰ, ਐਡਵੋਕੇਟ ਰਾਮ ਬਾਂਸਲ, ਨਰੇਸ਼ ਜੈਦਕਾ, ਤਿਲਕ ਰਾਜ ਸੋਨੀ, ਸੁਨੀਲ ਕੁਮਾਰ ਪੰਪੀ, ਤੀਰਥ ਬਾਂਸਲ ਆੜ੍ਹਤੀਆ, ਮਿੰਟੂ ਡੇਅਰੀ ਵਾਲਾ ਤੇ ਹੋਰਨਾਂ ਕਮੇਟੀ ਮੈਂਬਰਾਂ ਨੇ ਦਵਿੰਦਰ ਕੁਮਾਰ ਸਿੰਗਲਾ (ਚੀਕਾ) ਤੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਪਹਿਨਾ ਕੇ ਸਨਮਾਨਿਤ ਕੀਤਾ | ਇਸ ਮੌਕੇ ਅਰੁਣ ਬਾਂਸਲ ਪ੍ਰਧਾਨ ਸ੍ਰੀ ਰਾਮ ਲੀਲ੍ਹਾ ਉਤਸਵ ਕਮੇਟੀ, ਅਸ਼ਵਨੀ ਸ਼ਰਮਾ, ਵਿਕਰਮ ਬਾਂਸਲ, ਵਿਜੇ ਕੁਮਾਰ, ਮਨੋਹਰ ਲਾਲ ਪਾਂਧੀ, ਮਨੋਜ ਗੋਇਲ, ਭੂਸ਼ਨ ਜੈਨ, ਮਿਲਨ ਗਰਗ, ਪਵਨ ਗੋਇਲ, ਕਪਿਲ ਗਰਗ, ਮਨੋਹਰ ਗੋਇਲ, ਅਸ਼ਵਨੀ ਮਿੱਤਲ, ਅਜੇ ਪੁਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੱਤੋ 'ਚ ਭਾਈ ਜੈਤਾ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਪੰਥਕ ਗੁਰਦੁਆਰਾ ਸਾਹਿਬ 'ਚ ਧਾਰਮਿਕ ਸਮਾਗਮ ਕਰਵਾਇਆ
Ad Position 24