ਨਿਹਾਲ ਸਿੰਘ ਵਾਲਾ, 29 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)-ਇਤਿਹਾਸਕ ਨਗਰ ਪੱਤੋ ਹੀਰਾ ਸਿੰਘ 'ਚ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਬਾਬਾ ਜੀਵਨ ਸਿੰਘ ਜੀ ਤੇ ਸਮੂਹ ਸ਼ਹੀਦ ਸਿੰਘਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਭਾਈ ਰਣਜੀਤ ਸਿੰਘ ਦੇ ਕੀਰਤਨੀ ਜਥੇ ਵਲੋਂ ਭਾਈ ਜੈਤਾ ਜੀ ਦੀ ਲਾਸਾਨੀ ਕੁਰਬਾਨੀ ਤੇ ਉਨ੍ਹਾਂ ਦੇ ਜੀਵਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਕੀਰਤਨੀ ਜਥੇ ਨੇ ਗੁਰਬਾਣੀ ਜਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਖਣਮੁੱਖ ਭਾਰਤੀ, ਪੰਚ ਨਿਰਭੈ ਸਿੰਘ ਖ਼ਾਲਸਾ, ਪੰਚ ਕੁਲਵਿੰਦਰ ਸਿੰਘ, ਪੰਚ ਪਰਮਿੰਦਰ ਸਿੰਘ ਪੱਪੀ, ਲੇਖਕ ਬੱਬੀ ਪੱਤੋ, ਭਾਈ ਹਰਨੇਕ ਸਿੰਘ, ਪਿੰਦੀ ਪੱਤੋ, ਸੂਬੇਦਾਰ ਹਰਬੰਸ ਸਿੰਘ, ਧਰਮਪਾਲ ਸਿੰਘ ਫ਼ੌਜੀ, ਸੰਪੂਰਨ ਸਿੰਘ ਫ਼ੌਜੀ, ਬਲਬੀਰ ਸਿੰਘ, ਨੰਬਰਦਾਰ ਪ੍ਰੀਤਮ ਲਹਿਰੀ, ਮੰਗਾ ਸਿੰਘ, ਮਨਪ੍ਰੀਤ ਮੰਨਾ, ਗੁਰਚਰਨ ਰਾਜੂ, ਅਜੀਤ ਭੁੱਲਰ, ਹਿੰਦਰੀ ਪੱਤੋ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ |