27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸਾਹਿਤਕ ਆਲੋਚਨਾ ਸਮੇਂ ਸੁਹਿਰਦਤਾ ਤੇ ਸੰਵੇਦਨਸ਼ੀਲਤਾ ਅਤਿ ਜ਼ਰੂਰੀ-ਸੜਕਨਾਮਾ

Ad Position 21
No active advertisement
ਅਜੀਤ ਡੈਸਕ 30-12-2025
ਸੰਗਰੂਰ, 29 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)-ਪੰਜਾਬੀ ਦੇ ਨਾਮਵਰ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਹੈ ਕਿ ਆਲੋਚਕਾਂ ਨੂੰ ਕਿਸੇ ਸਾਹਿਤਕ ਕਿਰਤ ਦੀ ਆਲੋਚਨਾ ਕਰਨ ਸਮੇਂ ਸੰਜੀਦਗੀ ਅਤੇ ਸੁਹਿਰਦਤਾ ਤੋਂ ਕੰਮ ਲੈਣਾ ਚਾਹੀਦਾ ਹੈ | ਉਹ ਅੱਜ ਇੱਥੇ ਸਾਹਿਤ ਸਦਨ ਸੰਗਰੂਰ ਵਲੋਂ ਕਰਵਾਏ ਸਮਾਗਮ ਦੌਰਾਨ ਡਾ. ਇਕਬਾਲ ਸਿੰਘ ਸਕਰੌਦੀ ਦੀ ਆਲੋਚਨਾਤਮਿਕ ਪੁਸਤਕ 'ਚਾਰ ਨਾਵਲ' ਲੋਕ ਅਰਪਣ ਕਰਨ ਪਿੱਛੋਂ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ | ਡਾ. ਸਕਰੌਦੀ ਦੀ ਨਵ ਪ੍ਰਕਾਸ਼ਿਤ ਪੁਸਤਕ 'ਚਾਰ ਨਾਵਲ' ਇਕ ਸਾਰਥਿਕ ਆਲੋਚਨਾ ਨਾਲ ਤਿਆਰ ਕੀਤੀ ਗਈ ਹੈ ਜਿਸ ਦਾ ਪੰਜਾਬੀ ਸਾਹਿਤ 'ਚ ਸਵਾਗਤ ਹੋਣਾ ਸੁਭਾਵਿਕ ਹੈ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਾਹਿਤਕਾਰ ਡਾ. ਸੁਰਜੀਤ ਬਰਾੜ ਘੋਲੀਆਂ ਕਲਾਂ ਨੇ ਕਿਹਾ ਕਿ ਡਾ.ਸਕਰੌਦੀ ਅਜਿਹਾ ਸੂਝਵਾਨ, ਦਿ੍ਸ਼ਟੀਵਾਨ, ਆਲੋਚਕ ਹੈ ਜੋ ਨਾਵਲਾਂ ਨੂੰ ਵਾਚਦਿਆਂ ਕੇਵਲ ਸਤਹੀ ਧਾਰਨਾਵਾਂ, ਸਥਾਪਨਾਵਾਂ ਨਹੀਂ ਦਿੰਦਾ | ਉਹ ਨਾਵਲਾਂ ਦੀ ਗਹਿਰਾਈ ਨੂੰ ਸਮਝਦਾ, ਪਕੜਦਾ ਤੇ ਪ੍ਰਸਤੁਤ ਕਰਦਾ ਹੈ | ਸਾਹਿਤ ਸਦਨ ਦੇ ਜਨਰਲ ਸਕੱਤਰ ਜੀਤ ਹਰਜੀਤ ਵਲੋਂ ਕੀਤੇ ਕਲਾਤਮਕ ਮੰਚ ਸੰਚਾਲਨ ਦੌਰਾਨ ਸਾਹਿਤ ਸਦਨ ਦੇ ਵਿੱਤ ਸਕੱਤਰ ਬਲਜੀਤ ਸ਼ਰਮਾ ਨੇ ਆਪਣੀ ਰਚਨਾ ਸੁਣਾਉਣ ਦੇ ਨਾਲ-ਨਾਲ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਸਮਾਗਮ ਨੂੰ ਪਿ੍ੰਸੀਪਲ ਅਮਰਜੀਤ ਕੌਰ, ਦਲਬਾਰ ਸਿੰਘ ਚੱਠੇ, ਰਾਜ ਕੁਮਾਰ ਅਰੋੜਾ, ਅਵਤਾਰ ਸਿੰਘ ਚੋਟੀਆਂ, ਬਹਾਦਰ ਸਿੰਘ ਰਾਓ, ਡਾ. ਹਰਨੇਕ ਸਿੰਘ ਢੋਟ, ਜਸਵਿੰਦਰ ਪੰਜਾਬੀ, ਸ੍ਰੀਮਤੀ ਸੁਖਬੀਰ ਕੌਰ, ਸਦਨ ਦੇ ਚੇਅਰਮੈਨ ਬਲਵੰਤ ਸਿੰਘ ਜੋਗਾ ਤੇ ਹੋਰਨਾਂ ਨੇ ਵੀ ਸੰਬੋਧਨ ਕਰਦਿਆ ਸਾਹਿਤ ਸਦਨ ਦੇ ਸਮਾਗਮ ਦੀ ਪ੍ਰਸ਼ੰਸਾ ਕਰਨ ਦੇ ਨਾਲ-ਨਾਲ ਡਾ. ਸਕਰੌਦੀ ਨੂੰ ਮੁਬਾਰਕ ਦਿੱਤੀ | ਇਸ ਮੌਕੇ ਹੋਏ ਕਵੀ ਦਰਬਾਰ 'ਚ ਮੁਲਚੰਦ ਸ਼ਰਮਾ, ਬਲਜੀਤ ਸ਼ਰਮਾ, ਸ਼ਸ਼ੀ ਬਾਲਾ, ਧਰਮੀ ਤੁੰਗਾਂ, ਬਲਜੀਤ ਸਿੰਘ ਬਾਂਸਲ ਨੂਰਦੀਪ ਕੋਮਲ, ਪਰਮਜੀਤ ਸਿੰਘ ਦਰਦੀ, ਹਰਵਿੰਦਰ ਕੌਰ, ਅਮਨਦੀਪ ਕੌਰ, ਗੁਰੀ ਚੰਦੜ, ਕੁਲਵੰਤ ਕਸਕ, ਖੁਸ਼ਪ੍ਰੀਤ ਕੌਰ, ਸ਼ਿਵਾਨੀ, ਪ੍ਰੀਤੀ, ਪਿ੍ਯੰਕਾ ਕੁਲਵਿੰਦਰ ਸਿੰਘ, ਦਿਲਗੀਰ, ਜਸਵੰਤ ਸਿੰਘ ਸਮਾਲਸਰ, ਚਰਨਜੀਤ ਸਮਾਲਸਰ ਤੇ ਹੋਰਨਾਂ ਨੇ ਭਾਗ ਲਿਆ | ਪੁਸਤਕ 'ਚਾਰ ਨਾਵਲ' ਲੋਕ ਅਰਪਣ ਕਰਨ ਦੀ ਰਸਮ ਬਲਦੇਵ ਸਿੰਘ ਸੜਕਨਾਮਾ, ਡਾ. ਸੁਰਜੀਤ ਬਰਾੜ, ਮੂਲ ਚੰਦ ਸ਼ਰਮਾ, ਡਾ. ਹਰਨੇਕ ਸਿੰਘ ਢੋਟ, ਪਿ੍ੰਸੀਪਲ ਅਮਰਜੀਤ ਕੌਰ ਸਮੇਤ ਸ਼ਾਮਿਲ ਹੋਏ ਮਹਿਮਾਨਾਂ ਨੇ ਅਦਾ ਕੀਤੀ | ਇਸ ਮੌਕੇ ਪਰਮਵੀਰ ਸਿੰਘ ਟਿਵਾਣਾ, ਰਾਕੇਸ਼ ਬਾਤਿਸ਼, ਹਰਸ਼ ਬਾਵਾ, ਪ੍ਰਦੀਪ ਸਿੰਘ, ਦੀਪ ਸਿੰਘ, ਕੁਲਵਿੰਦਰ ਸਿੰਘ ਦਿਲਗੀਰ ਬਾਘਾ ਪੁਰਾ, ਕਿਰਪਾਲ ਸਿੰਘ, ਤੇਜਿੰਦਰ ਸਿੰਘ ਸੋਢੀ, ਜਸਵਿੰਦਰ ਸਿੰਘ, ਸੁਖਵਿੰਦਰ ਕੌਰ ਪਿੰਕੀ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮੋਗਾ ਅੰਡਰ-14 ਦੀ ਫ਼ਿਰੋਜ਼ਪੁਰ 'ਤੇ 16 ਦੌੜਾਂ ਨਾਲ ਸ਼ਾਨਦਾਰ ਜਿੱਤ ਅਗਲੀ ਖ਼ਬਰ ਮਨਰੇਗਾ ਸਕੀਮ ਨੂੰ ਕਮਜ਼ੋਰ ਕਰਕੇ ਦੇਸ਼ ਦੇ ਕਰੋੜਾਂ ਲੋਕਾਂ ਦੇ ਹੱਕਾਂ 'ਤੇ ਡਾਕਾ ਮਾਰ ਰਹੀ ਹੈ ਕੇਂਦਰ ਸਰਕਾਰ-ਰਾਣਾ ਗੁਰ...
Ad Position 24