ਮੋਗਾ, 29 ਦਸੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸਟੇਟ ਇੰਟਰ ਡਿਸਟਿ੍ਕਟ ਅੰਡਰ-14 ਵਨ ਡੇ ਟੂਰਨਾਮੈਂਟ 2025-26 ਅਧੀਨ ਮੋਗਾ ਜ਼ਿਲ੍ਹਾ ਕਿ੍ਕਟ ਗਰਾਊਾਡ 'ਚ ਖੇਡੇ ਗਏ ਰੋਮਾਂਚਕ ਮੁਕਾਬਲੇ ਵਿਚ ਮੋਗਾ ਅੰਡਰ-14 ਟੀਮ ਨੇ ਫ਼ਿਰੋਜ਼ਪੁਰ ਅੰਡਰ-14 ਟੀਮ ਨੂੰ 16 ਰਨਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ | ਕਮਲ ਅਰੋੜਾ ਅਪੈਕਸ ਮੈਂਬਰ ਪੀ.ਸੀ.ਏ. ਮੋਹਾਲੀ ਨੇ ਦੱਸਿਆ ਕਿ ਟਾਸ ਜਿੱਤ ਕੇ ਫ਼ਿਰੋਜ਼ਪੁਰ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਮੋਗਾ ਦੀ ਟੀਮ 24.2 ਓਵਰਾਂ ਵਿਚ 71 ਰਨਾਂ 'ਤੇ ਆਲ ਆਊਟ ਹੋ ਗਈ | ਮੋਗਾ ਵਲੋਂ ਆਦੇਸ਼ਪ੍ਰਤਾਪ ਸਿੰਘ ਕਾਲਰ (20 ਰਨ) ਸਿਰਮੌਰ ਰਿਹਾ, ਜਦ ਕਿ ਅਰਮਾਨ ਮਹਲਨਾਦੀਆ (11 ਰਨ) ਤੇ ਜਿਸ਼ਾਨਦੀਪ ਸਿੰਘ (7) ਨੇ ਵੀ ਉਪਯੋਗੀ ਯੋਗਦਾਨ ਦਿੱਤਾ | ਫ਼ਿਰੋਜ਼ਪੁਰ ਵਲੋਂ ਚੇਤਨਿਆ ਅੱਤਰੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਕੇਵਲ 10 ਰਨ ਦੇ ਕੇ 4 ਵਿਕਟਾਂ ਹਾਸਲ ਕੀਤੀਆਂ | ਉਸ ਨੂੰ ਮਨਮੀਤ ਸਿੰਘ (2 ਵਿਕਟ) ਅਤੇ ਸਪਾਰਸ਼ ਜੋਸ਼ੀ (2 ਵਿਕਟ) ਵਲੋਂ ਵੀ ਚੰਗਾ ਸਾਥ ਮਿਲਿਆ | 72 ਰਨਾਂ ਦੇ ਨਿਮਾਣੇ ਟਾਰਗੈਟ ਦਾ ਪਿੱਛਾ ਕਰਦਿਆਂ ਫ਼ਿਰੋਜ਼ਪੁਰ ਦੀ ਪੂਰੀ ਟੀਮ 55 ਰਨਾਂ 'ਤੇ ਢੇਰ ਹੋ ਗਈ | ਫ਼ਿਰੋਜ਼ਪੁਰ ਵਲੋਂ ਰੇਯਾਂਸ਼ ਭੰਡਾਰੀ (20 ਰਨ) ਨੇ ਇਕੱਲਾ ਹੀ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ | ਮੋਗਾ ਵਲੋਂ ਤਨਰਾਜ ਸਿੰਘ ਸੰਘਾ ਤੇ ਮਹਿਤਾਬ ਸਿੰਘ ਨਹਾਲ ਨੇ ਘਾਤਕ ਗੇਂਦਬਾਜ਼ੀ ਕਰਦਿਆਂ 3-3 ਵਿਕਟਾਂ, ਜਦ ਕਿ ਮੋਹਕ ਭੱਲਾ ਅਤੇ ਏਕਾਂਸ਼ਦੀਪ ਸਿੰਘ ਨੇ 1-1 ਵਿਕਟ ਹਾਸਲ ਕੀਤੀ | ਇਸ ਮੌਕੇ ਡਾ. ਸੰਜੀਵ ਕੁਮਾਰ ਸੈਣੀ ਪੈਟਰਨ ਡੀ.ਸੀ.ਏ. ਮੋਗਾ, ਰਵਿੰਦਰ ਸਿੰਘ ਪ੍ਰਧਾਨ, ਰਾਜੀਵ ਕੁਮਾਰ ਜੁਆਇੰਟ ਸਕੱਤਰ, ਪ੍ਰਦੀਪ ਮੋਂਗਾ ਅਤੇ ਸਨੀ ਮਨਚੰਦਾ ਵੀ ਮੌਜੂਦ ਸਨ |