27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਚੋਰਾਂ ਵਲੋਂ ਸ੍ਰੀ ਦੁਰਗਾ ਮੰਦਰ 'ਚ ਚੋਰੀ <br/>

Ad Position 21
No active advertisement
ਅਜੀਤ ਡੈਸਕ 30-12-2025
ਬਾਘਾ ਪੁਰਾਣਾ, 29 ਦਸੰਬਰ (ਟਿੰਕੂ ਕਾਠਪਾਲ)-ਸਥਾਨਕ ਸ਼ਹਿਰ ਬਾਘਾ ਪੁਰਾਣਾ ਦੇ ਕਾਲੇਕੇ ਰੋਡ ਉੱਪਰ ਸਥਿਤ ਪ੍ਰਸਿੱਧ ਧਾਰਮਿਕ ਸਥਾਨ ਸ੍ਰੀ ਦੁਰਗਾ ਮੰਦਰ ਵਿਚ ਚੋਰਾਂ ਵਲੋਂ ਮੰਦਰ ਨੂੰ ਨਿਸ਼ਾਨਾ ਬਣਾ ਕੇ ਕੀਤੀ ਚੋਰੀ ਬੀਤੀ ਰਾਤ ਅਣਪਛਾਤੇ ਚੋਰ ਨੇ ਮੰਦਰ ਦੇ ਅੰਦਰ ਅੱਧੀ ਰਾਤ ਨੂੰ ਦਾਖ਼ਲ ਹੋ ਕੇ ਗੱਲਾ ਭੰਨਿਆਂ ਤੇ ਉਸ ਵਿਚੋਂ ਨਗਦੀ ਚੋਰੀ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ | ਇਸ ਘਟਨਾ ਤੋਂ ਬਾਅਦ ਮੰਦਰ ਪ੍ਰਬੰਧਕਾਂ ਤੇ ਇਲਾਕਾ ਵਾਸੀਆਂ ਵਿਚ ਰੋਸ ਅਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮਨ ਮਿੱਤਲ ਰਿੰਪੀ ਅਤੇ ਸਕੱਤਰ ਅਸ਼ੋਕ ਗਰਗ ਨੇ ਦੱਸਿਆ ਕਿ ਸਵੇਰੇ ਜਦੋਂ ਪੁਜਾਰੀ ਵਲੋਂ ਮੰਦਰ ਖੋਲਿ੍ਹਆ ਗਿਆ ਤਾਂ ਗੱਲਾ ਟੁੱਟਿਆ ਹੋਇਆ ਮਿਲਿਆ | ਤੁਰੰਤ ਹੀ ਮੰਦਰ ਵਿਚ ਲਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਗਏ, ਜਿਨ੍ਹਾਂ ਦੀ ਫੁਟੇਜ ਤੋਂ ਪਤਾ ਲੱਗਾ ਕਿ ਲਗਭਗ ਰਾਤ 12 ਵਜੇ ਇਕ ਚੋਰ ਸਾਈਕਲ 'ਤੇ ਮੰਦਰ ਦੇ ਬਾਹਰ ਆਇਆ | ਉਸ ਨੇ ਮੌਕਾ ਦੇਖ ਕੇ ਉੱਪਰੋਂ ਮੰਦਰ ਦੇ ਅੰਦਰ ਦਾਖਲ ਹੋ ਕੇ ਗੱਲਾ ਭੰਨਿਆ ਤੇ ਉਸ 'ਚੋਂ ਨਗਦੀ ਚੋਰੀ ਕਰ ਲਈ | ਚੋਰੀ ਕਰਨ ਤੋਂ ਬਾਅਦ ਚੋਰ ਬਿਨ੍ਹਾਂ ਕਿਸੇ ਡਰ ਦੇ ਫ਼ਰਾਰ ਹੋ ਗਿਆ | ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਆਸ-ਪਾਸ ਦੇ ਲੋਕਾਂ ਨੂੰ ਮਿਲੀ ਤਾਂ ਮੰਦਰ ਵਿਚ ਤੇ ਇਲਾਕੇ ਵਿਚ ਲੋਕ ਇਕੱਠੇ ਹੋ ਗਏ | ਲੋਕਾਂ ਡਰ ਤੇ ਸਹਿਮ ਦਾ ਮਾਹੌਲ ਦੇਖਿਆ ਪੁਲਿਸ ਵਲੋਂ ਰਾਤ ਨੂੰ ਗਸ਼ਤ ਦੀ ਘਾਟ ਹੋਣ ਕਾਰਨ, ਚੋਰਾਂ ਦੇ ਹੌਸਲੇ ਹੋਰ ਵਧ ਰਹੇ ਹਨ | ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਮੁਖੀ ਬਾਘਾ ਪੁਰਾਣਾ ਜਤਿੰਦਰ ਸਿੰਘ ਅਤੇ ਥਾਣੇਦਾਰ ਜਗਸੀਰ ਸਿੰਘ ਮੌਕੇ 'ਤੇ ਪਹੁੰਚੇ ਤੇ ਚੋਰੀ ਸਬੰਧੀ ਜਾਂਚ ਸ਼ੁਰੂ ਕੀਤੀ | ਪੁਲਿਸ ਵਲੋਂ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਚੋਰ ਦੀ ਪਹਿਚਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਥਾਣਾ ਮੁਖੀ ਨੇ ਕਿਹਾ ਕਿ ਦੋਸ਼ੀ ਨੂੰ ਜਲਦੀ ਗਿ੍ਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਰਾਮ ਲਾਲ ਗਰਗ, ਲਖਵਿੰਦਰ ਗਰਗ ਲੱਖਾ, ਦੀਪਕ ਬਾਂਸਲ, ਵਿਜੇ ਬੰਟੀ ਜਿੰਦਲ, ਗੌਤਮ ਬਾਂਸਲ, ਸੰਜੀਵ ਕੁਮਾਰ ਰਿੰਕੂ, ਸਮੇਤ ਹੋਰ ਸ਼ਰਧਾਲੂ ਅਤੇ ਇਲਾਕਾ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੋਗਾ ਪੁਲਿਸ ਨੇ ਸਾਬਕਾ ਕੌਂਸਲਰ ਤੇ ਕਾਂਗਰਸੀ ਆਗੂ 'ਤੇ ਫਾਇਰਿੰਗ ਕਰਨ ਵਾਲੇ ਸ਼ੂਟਰ ਕੀਤੇ ਕਾਬੂ ਅਗਲੀ ਖ਼ਬਰ ਮੋਗਾ ਅੰਡਰ-14 ਦੀ ਫ਼ਿਰੋਜ਼ਪੁਰ 'ਤੇ 16 ਦੌੜਾਂ ਨਾਲ ਸ਼ਾਨਦਾਰ ਜਿੱਤ
Ad Position 24