27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮੋਟਰਸਾਈਕਲ ਰੈਲੀ ਕੱਢੀ

Ad Position 21
No active advertisement
ਅਜੀਤ ਡੈਸਕ 30-12-2025
ਕਿਸ਼ਨਪੁਰਾ ਕਲਾਂ, 29 ਦਸੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸੰਯੁਕਤ ਕਿਸਾਨ ਮੋਰਚੇ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਮੀਤ ਸਿੰਘ ਕਿਸ਼ਨਪੁਰਾ, ਗੁਰਦੇਵ ਸਿੰਘ ਕਿਸ਼ਨਪੁਰਾ ਕਲਾਂ ਦੇ ਲੰਗਰ ਸਥਾਨ ਤੋਂ ਰਵਾਨਾ ਕਰਦਿਆਂ ਦੱਸਿਆ ਕਿ ਆਗੂ ਵਰਕਰਾਂ ਸਮੇਤ ਮੋਟਰਸਾਈਕਲ ਰੈਲੀ ਕਿਸ਼ਨਪੁਰਾ ਖ਼ੁਰਦ ਦਾਨੂੰਵਾਲਾ, ਦਾਇਆ ਕਲਾਂ, ਤਲਵੰਡੀ ਮੱਲ੍ਹੀਆਂ, ਕੋਕਰੀ ਬੁੱਟਰਾਂ, ਵਹਿਣੀਵਾਲ ਭਿੰਡਰ ਕਲਾਂ ਲੋਹਗੜ੍ਹ ਆਦਿ ਪਿੰਡਾਂ 'ਚ ਹੁੰਦੇ ਹੋਏ ਐਸ.ਡੀ.ਐਮ. ਦਫ਼ਤਰ ਧਰਮਕੋਟ ਵਿਖੇ ਸਮਾਪਤ ਹੋਈ | ਇਸ ਮੋਟਰ ਸਾਈਕਲ ਰੈਲੀ ਦੌਰਾਨ ਸੂਰਤ ਸਿੰਘ ਧਰਮਕੋਟ ਸੂਬਾ ਮੀਤ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ, ਸੁੱਖ ਗਿੱਲ ਪ੍ਰਧਾਨ ਬੀ.ਕੇ.ਯੂ. ਤੋਤੇ ਵਾਲਾ, ਸੁੱਖਾ ਸਿੰਘ ਵਿਰਕ ਬੀ.ਕੇ.ਯੂ. ਪੰਜਾਬ, ਜਸਵੰਤ ਸਿੰਘ ਜੱਸ ਪੰਡੋਰੀ ਪ੍ਰਧਾਨ ਬੀ.ਕੇ.ਯੂ. ਲੱਖੋਵਾਲ, ਪਿੱਪਲ ਸਿੰਘ ਸ਼ੇਰੇਵਾਲਾ ਆਦਿ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ | ਵੱਖ-ਵੱਖ ਬੁਲਾਰਿਆਂ ਅਤੇ ਆਗੂਆਂ ਨੇ ਦੱਸਿਆ ਕਿ ਪੀ.ਐਮ. ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਪੁਤਲੇ ਫੂਕੇ ਗਏ | ਆਗੂਆਂ ਨੇ ਦੱਸਿਆ ਕਿ ਮੋਦੀ ਹਕੂਮਤ ਟਰੰਪ ਅੱਗੇ ਲੰਮੇ ਪੈ ਕੇ ਟੈਕਸ ਮੁਕਤ ਵਪਾਰ ਕਰਨ ਜਾ ਰਹੀ ਹੈ, ਜੇਕਰ ਇਹ ਸਮਝੌਤਾ ਲਾਗੂ ਹੁੰਦਾ ਹੈ ਤਾਂ ਕਰੋੜਾਂ ਕਿਰਤੀ ਲੋਕਾਂ ਦਾ ਰੁਜ਼ਗਾਰ ਉੱਜੜ ਜਾਵੇਗਾ | ਕਿਉਂਕਿ ਆਂਡਾ ਮੀਟ ਦੁੱਧ ਫੂਡ ਅਮਰੀਕਾ ਵਿਚ ਬੇਹੱਦ ਸਸਤਾ ਪੈਦਾ ਹੁੰਦਾ ਹੈ, ਉਹ ਮਾਲ ਸਾਡੇ ਦੇਸ਼ ਵਿਚ ਸਸਤਾ ਵੇਚ ਕੇ ਸਾਡੇ ਬਾਜ਼ਾਰ 'ਤੇ ਕਬਜ਼ਾ ਕਰਨਗੇ | ਜਿਸ ਨਾਲ ਪੰਜਾਬ ਸਮੇਤ ਸਾਰੇ ਭਾਰਤ ਦਾ ਖੇਤੀ ਅਰਥਚਾਰਾ ਤਬਾਹ ਹੋ ਜਾਵੇਗਾ | ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇ 20 ਤਰੀਕ ਤੱਕ ਵਿਧਾਨ ਸਭਾ 'ਚ ਲੈਂਡ ਪੂਲਿੰਗ ਨੋਟੀਫ਼ਿਕੇਸ਼ਨ ਰੱਦ ਨਾ ਕੀਤਾ ਤਾਂ 24 ਦੀ ਸਮਰਾਲਾ ਰੈਲੀ ਲਾ ਮਿਸਾਲ ਹੋਵੇਗੀ | ਇਸ ਮੌਕੇ ਗੁਰਮੀਤ ਸਿੰਘ ਜਨਰਲ ਸਕੱਤਰ, ਪ੍ਰਧਾਨ ਗੁਰਦੇਵ ਸਿੰਘ ਜ਼ੈਲਦਾਰ, ਪ੍ਰਧਾਨ ਤਜਿੰਦਰਪਾਲ ਸਿੰਘ ਲਵਲੀ, ਪ੍ਰਧਾਨ ਬਿੰਦਰ ਮਿਸਤਰੀ, ਜੁਗਰਾਜ ਸਿੰਘ ਗਾਜਾ ਮਾਨ, ਅਰਸ਼ ਮਾਨ, ਦੀਪਕ ਸਿੰਘ ਦੀਪੂ, ਮੰਦਰੀ ਮਾਨ, ਵੀਰ ਸਿੰਘ ਮਾਨ, ਚੰਨਾ ਬਾਈ, ਲੱਕੀ ਖੋਸਾ, ਸੁਖਵਿੰਦਰ ਸਿੰਘ ਬੜੈਚ, ਪ੍ਰੀਤਮ ਸਿੰਘ, ਰਾਜੂ ਭੱਟੀ ਵਾਲਾ, ਬਲਵੀਰ ਸਿੰਘ ਮਾਨ, ਹਰਦਿਆਲ ਸਿੰਘ ਘਾਲੀ ਆਦਿ ਨੇ ਸ਼ਮੂਲੀਅਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਮੈਂਬਰ ਕੁਲਵੰਤ ਸਿੰਘ ਗਰੇਵਾਲ ਦਾ ਖਾਈ ਵਿਖੇ ਪੁੱਜਣ 'ਤੇ ਕੀਤਾ ਸਨਮਾਨ <br/> ਅਗਲੀ ਖ਼ਬਰ ਨਵੀਂ ਵਾਰਡਬੰਦੀ ਨੂੰ ਲੈ ਕੇ ਸਨੀ ਗਿੱਲ ਦੀ ਅਗਵਾਈ ਹੇਠ ਨਗਰ ਨਿਗਮ 'ਤੇ ਕਾਬਜ਼ ਸੱਤਾਧਾਰੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
Ad Position 24