ਹੰਡਿਆਇਆ, 1 ਜੂਨ (ਗੁਰਜੀਤ ਸਿੰਘ ਖੱੁਡੀ)-ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਕਿਲ੍ਹਾ ਪੱਤੀ ਹੰਡਿਆਇਆ ਵਿਖੇ ਮੱੁਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਦੀ ਅਗਵਾਈ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ਭੋਗ ਉਪਰੰਤ ਰਾਗੀ ਜਰਨੈਲ ਸਿੰਘ ਭੋਤਨਾ ਦੇ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਨਾਲ ਜੋੜਿਆ | ਇਸ ਮੌਕੇ ਕਵੀਸ਼ਰ ਨਿਰਮਲ ਸਿੰਘ ਭੈਣੀ ਮਹਿਰਾਜ, ਨਛੱਤਰ ਸਿੰਘ ਹਰੀਗੜ੍ਹ, ਗੁਰਚਰਨ ਸਿੰਘ ਬਰਨਾਲਾ ਦੇ ਜਥੇ ਨੇ ਕਵੀਸ਼ਰੀਆਂ ਪੇਸ਼ ਕੀਤੀਆਂ | ਇਸ ਸਮੇਂ ਭਰਪੂਰ ਸਿੰਘ ਨੰਬਰਦਾਰ, ਗੁਰਮੇਲ ਸਿੰਘ ਫ਼ੌਜੀ, ਭਜਨ ਸਿੰਘ ਭਾਈਰੂਪਾ, ਭੋਲਾ ਸਿੰਘ ਸੈਦੋ ਪੱਤੀ, ਬੀਰ ਸਿੰਘ ਤਾਜਪੁਰੀਆ, ਮਹਿਮਾ ਸਿੰਘ ਸਰਾਂ, ਚਮਕੌਰ ਸਿੰਘ ਰਾਏਸਰ, ਬੂਟਾ ਸਿੰਘ ਸੈਚੋ ਪੱਤੀ, ਨਿਹਾਲ ਸਿੰਘ, ਲਾਲੀ ਸਿੰਘ, ਗ੍ਰੰਥੀ ਹਰਬੰਸ ਸਿੰਘ ਤੇ ਹਰਜਿੰਦਰ ਸਿੰਘ, ਸੁਖਦੇਵ ਸਿੰਘ, ਰਾਮ ਸਿੰਘ ਮਾਨਾ ਪਿੰਡੀ, ਸਰਦਾਰਾ ਸਿੰਘ, ਗਗਨ ਸਿੰਘ ਅਸਪਾਲ ਕਲਾਂ ਆਦਿ ਸਮੇਤ ਸੰਗਤਾਂ ਸ਼ਾਮਿਲ ਸਨ |