23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਕਣਕ ਚੋਰੀ ਕਰਨ ਆਏ 2 ਚੋਰ ਚੌਕੀਦਾਰਾਂ ਨੇ ਕੀਤੇ ਕਾਬੂ

Ad Position 21
No active advertisement
ਅਜੀਤ ਡੈਸਕ 02-06-2025

ਗੁਰੂਹਰਸਹਾਏ, 1 ਜੂਨ (ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੀ ਗੁੱਦੜ ਢੰਡੀ ਰੋਡ 'ਤੇ ਸਥਿਤ ਕਿਸਾਨ ਫੂਡਜ਼ ਸ਼ੈਲਰ ਅੰਦਰ ਲੱਗ ਰਹੀ ਮਾਰਕਫੈੱਡ ਦੀ ਕਣਕ ਨੂੰ ਚੋਰੀ ਕਰਨ ਦੇ ਲਈ ਆਏ 2 ਚੋਰਾਂ ਨੂੰ ਉੱਥੇ ਡਿਊਟੀ 'ਤੇ ਮੌਜੂਦ ਚੌਕੀਦਾਰਾਂ ਵਲੋਂ ਫੜ ਲਏ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਕਸਬੇ ਅੰਦਰ ਕਈ ਸ਼ੈਲਰਾਂ ਵਿਚ ਕਣਕ ਸਟੋਰ ਕਰਕੇ ਉਨ੍ਹਾਂ ਦੇ ਸਟੋਕ ਲਗਾਏ ਜਾ ਰਹੇ ਹਨ, ਜਿਸ ਦੇ ਚਲਦਿਆਂ ਕਿਸਾਨ ਫੂਡਜ਼ ਸ਼ੈਲਰ ਵਿਚ ਵੀ ਮਾਰਕਫੈੱਡ ਦੀ ਲੱਗ ਰਹੀ ਕਣਕ ਨੂੰ ਦਿਨ ਦਿਹਾੜੇ ਦੋ ਚੋਰ ਸ਼ੈਲਰ ਦੀ ਕੰਧ ਟੱਪ ਕੇ ਕਣਕ ਦੀਆਂ ਬੋਰੀਆਂ ਚੋਰੀਆਂ ਕਰਨ ਦੇ ਲਈ ਆਏ ਸਨ ਤਾਂ ਉੱਥੇ ਮੌਜੂਦ ਚੌਕੀਦਾਰਾਂ ਵਲੋਂ ਮੌਕੇ 'ਤੇ ਹੀ ਚੋਰਾਂ ਨੂੰ ਫੜ ਲਿਆ ਅਤੇ ਉਸ ਤੋਂ ਬਾਅਦ ਮਾਰਕਫੈੱਡ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਅਧਿਕਾਰੀਆਂ ਵਲੋਂ ਜਦ ਸਖ਼ਤੀ ਦੇ ਨਾਲ ਚੋਰਾਂ ਤੋਂ ਉਨ੍ਹਾਂ ਦਾ ਨਾਮ ਪਤਾ ਪੁੱਛਿਆ ਤਾਂ ਉਨ੍ਹਾਂ ਵਿਚੋਂ ਇਕ ਨੇ ਆਪਣਾ ਨਾਮ ਗਗਨਦੀਪ ਪੁੱਤਰ ਭਜਨ ਸਿੰਘ ਵਾਸੀ ਕੁੱਟੀ ਮੋੜ ਅਤੇ ਦੂਜੇ ਨੇ ਆਪਣਾ ਨਾਮ ਰਾਹੁਲ ਪੁੱਤਰ ਸਤਨਾਮ ਵਾਸੀ ਮੁਹੱਲਾ ਰਠੌੜਾ ਵਾਲਾ ਗੁਰੂਹਰਸਹਾਏ ਦੱਸਿਆ | ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਚੋਰਾਂ ਨੂੰ ਮਾਰਕਫੈੱਡ ਏਜੰਸੀ ਦੇ ਅਧਿਕਾਰੀ ਆਪਣੇ ਨਾਲ ਮਾਰਕਫੈੱਡ ਗੁਦਾਮਾਂ ਵਿਚ ਲੈ ਗਏ | ਚੌਕੀਦਾਰਾਂ ਅਤੇ ਸ਼ੈਲਰ ਵਿਚ ਕੰਮ ਕਰਦੇ ਮੁਲਾਜ਼ਮਾਂ ਨੇ ਦੱਸਿਆ ਕਿ ਇੰਝ ਜਾਪਦਾ ਹੈ ਜਿਵੇਂ ਇਹ ਚੋਰ ਨਸ਼ਾ ਕਰਨ ਦੇ ਆਦੀ ਹੋਣ | ਹੁਣ ਦੇਖਣਾ ਇਹ ਹੋਵੇਗਾ ਕਿ ਮਾਰਕਫੈੱਡ ਦੇ ਅਧਿਕਾਰੀ ਇਨ੍ਹਾਂ ਚੋਰਾਂ ਖ਼ਿਲਾਫ਼ ਕਿ ਕਾਰਵਾਈ ਕਰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਡਰੱਗ ਇੰਸਪੈਕਟਰ ਅਤੇ ਪੰਜਾਬ ਪੁਲਿਸ ਨੇ ਮੈਡੀਕਲ ਸਟੋਰਾਂ ਦੀ ਕੀਤੀ ਜਾਂਚ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/>
Ad Position 24