23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਡਰੱਗ ਇੰਸਪੈਕਟਰ ਅਤੇ ਪੰਜਾਬ ਪੁਲਿਸ ਨੇ ਮੈਡੀਕਲ ਸਟੋਰਾਂ ਦੀ ਕੀਤੀ ਜਾਂਚ

Ad Position 21
No active advertisement
ਅਜੀਤ ਡੈਸਕ 02-06-2025

ਅਬੋਹਰ,1 ਜੂਨ (ਵਿਵੇਕ ਹੂੜੀਆ)- ਪੰਜਾਬ ਸਰਕਾਰ ਵਲ਼ੋਂ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੁੱਧ ਜੰਗ ਦੇ ਹਿੱਸੇ ਵਜੋਂ ਮੈਡੀਕਲ ਸਟੋਰਾਂ 'ਤੇ ਵਿਕਦੇ ਨਸ਼ਿਆਂ 'ਤੇ ਵੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ | ਜਿਸ ਤਹਿਤ ਪੰਜਾਬ ਪੁਲਿਸ ਅਤੇ ਡਰੱਗ ਇੰਸਪੈਕਟਰ ਨੇ ਸ਼ਹਿਰ ਅਤੇ ਨਵੀਂ ਆਬਾਦੀ ਖੇਤਰ ਦੇ ਵੱਖ-ਵੱਖ ਮੈਡੀਕਲ ਸਟੋਰਾਂ ਦਾ ਨਿਰੀਖਣ ਕੀਤਾ | ਡਰੱਗ ਇੰਸਪੈਕਟਰ ਹਰਸ਼ਿਤਾ ਬਾਂਸਲ ਅਤੇ ਡੀ.ਐਸ.ਪੀ ਤੇਜਿੰਦਰ ਪਾਲ ਸਿੰਘ ਸਿਟੀ ਨੰਬਰ 2 ਇੰਚਾਰਜ ਪਰਮਿਲਾ ਦੀ ਅਗਵਾਈ ਹੇਠ ਟੀਮ ਨੇ ਨਵੀਂ ਆਬਾਦੀ, ਰਾਜੀਵ ਨਗਰ ਤੋਂ ਇਲਾਵਾ ਸ਼ਹਿਰ ਦੇ ਲਗਭਗ ਅੱਧਾ ਦਰਜਨ ਮੈਡੀਕਲ ਸਟੋਰਾਂ ਦਾ ਨਿਰੀਖਣ ਕੀਤਾ | ਹਾਲਾਂਕਿ ਨਿਰੀਖਣ ਦੌਰਾਨ ਕਿਸੇ ਵੀ ਮੈਡੀਕਲ ਸਟੋਰ 'ਤੇ ਕੋਈ ਇਤਰਾਜ਼ਯੋਗ ਚੀਜ਼ ਜਾਂ ਦਵਾਈ ਨਹੀਂ ਮਿਲੀ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਂਚ ਮੁਹਿੰਮ ਰਾਤ ਤੱਕ ਜਾਰੀ ਰਹੇਗੀ, ਖ਼ਾਸ ਕਰਕੇ ਮੁਹੱਲਿਆਂ ਅਤੇ ਗਲੀਆਂ ਵਿਚ ਚੱਲ ਰਹੇ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਮੈਡੀਕਲ ਸਟੋਰ ਤੋਂ ਕੋਈ ਪਾਬੰਦੀ ਸ਼ੁਦਾ ਜਾਂ ਨਸ਼ੀਲਾ ਪਦਾਰਥ ਬਰਾਮਦ ਹੁੰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਵਿਕਸਿਤ ਕਿ੍ਸ਼ੀ ਅਭਿਆਨ ਅਧੀਨ ਆਈ.ਸੀ.ਏ.ਆਰ. ਟੀਮ ਵਲੋਂ ਪਿੰਡਾਂ ਵਿਚ ਨੌਜਵਾਨਾਂ ਦੀ ਭਲਾਈ ਲਈ ਜਾਗਰੂਕਤਾ ਪ੍ਰੋਗਰਾਮ ਕਰਵ... ਅਗਲੀ ਖ਼ਬਰ ਕਣਕ ਚੋਰੀ ਕਰਨ ਆਏ 2 ਚੋਰ ਚੌਕੀਦਾਰਾਂ ਨੇ ਕੀਤੇ ਕਾਬੂ
Ad Position 24