23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਵਿਕਸਿਤ ਕਿ੍ਸ਼ੀ ਅਭਿਆਨ ਅਧੀਨ ਆਈ.ਸੀ.ਏ.ਆਰ. ਟੀਮ ਵਲੋਂ ਪਿੰਡਾਂ ਵਿਚ ਨੌਜਵਾਨਾਂ ਦੀ ਭਲਾਈ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਏ

Ad Position 21
No active advertisement
ਅਜੀਤ ਡੈਸਕ 02-06-2025
ਫ਼ਾਜ਼ਿਲਕਾ, 1 ਜੂਨ (ਦਵਿੰਦਰ ਪਾਲ ਸਿੰਘ)-'ਵਿਕਸਿਤ ਕਿ੍ਸ਼ੀ ਅਭਿਆਨ' ਦੇ ਤਹਿਤ ਕਿ੍ਸ਼ੀ ਵਿਗਿਆਨ ਕੇਂਦਰ ਫ਼ਾਜ਼ਿਲਕਾ ਅਤੇ ਭਾਰਤੀ ਕਿ੍ਸ਼ੀ ਅਨੁਸੰਧਾਨ ਪਰਿਸ਼ਦ ਦੀ ਸਾਂਝੀ ਟੀਮ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਜਿਵੇਂ ਕਿ ਸੁਰੇਸ਼ ਵਾਲਾ, ਕੇਰੀਆਂ, ਬੰਦੀ ਵਾਲਾ, ਰਾਮਸਰਾ ਆਦਿ ਦਾ ਦੌਰਾ ਕਰਕੇ ਪਿੰਡਾਂ ਦੇ ਨੌਜਵਾਨਾਂ ਨੂੰ ਕਿ੍ਸ਼ੀ ਖੇਤਰ ਵਿਚ ਆਤਮਨਿਰਭਰ ਬਣਾਉਣ ਲਈ ਜਾਗਰੂਕਤਾ ਕਾਰਜ-ਕਰਮ ਆਯੋਜਿਤ ਕੀਤੇ ਗਏ | ਇਹ ਉਪਰਾਲਾ ਪਿੰਡ ਪੱਧਰ 'ਤੇ ਕਿ੍ਸ਼ੀ ਆਧਾਰਤ ਰੋਜ਼ਗਾਰ ਦੇ ਮੌਕੇ ਵਧਾਉਣ ਅਤੇ ਨੌਜਵਾਨਾਂ ਨੂੰ ਆਧੁਨਿਕ ਕਿ੍ਸ਼ੀ ਤਕਨੀਕਾਂ ਬਾਰੇ ਜਾਣੂ ਕਰਵਾਉਣ ਲਈ ਕੀਤਾ ਗਿਆ | ਕੇ ਵੀ ਕੇ ਫ਼ਾਜ਼ਿਲਕਾ ਦੇ ਸਮਨਵਯਕ ਨੇ ਦੱਸਿਆ ਕਿ ਇਹ ਮੁਹਿੰਮ ਵਿਕਸਿਤ ਭਾਰਤ ਦੇ ਦਰਸ਼ਨ ਅਨੁਸਾਰ ਹੈ, ਜਿਸ ਵਿਚ ਪਿੰਡਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਖੇਤੀ ਨੂੰ ਕੇਂਦਰ ਵਿਚ ਰੱਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿਚ ਕਿ੍ਸ਼ੀ ਪ੍ਰਤੀ ਵਧ ਰਹੀ ਦਿਲਚਸਪੀ ਸਹੀ ਦਿਸ਼ਾ ਅਤੇ ਸਿਖਲਾਈ ਦੇ ਨਾਲ ਉਨ੍ਹਾਂ ਨੂੰ ਸਵੈ-ਰੋਜ਼ਗਾਰ ਵੱਲ ਲੈ ਜਾ ਸਕਦੀ ਹੈ | ਆਈ ਸੀ ਏ ਆਰ ਦੀ ਟੀਮ ਨੇ ਭਾਗੀਦਾਰਾਂ ਨੂੰ ਵੱਖ-ਵੱਖ ਕੇਂਦਰੀ ਯੋਜਨਾਵਾਂ ਜਿਵੇਂ ਕਿ ਪੀ.ਐਮ-ਕੁਸੁਮ, ਪੀ.ਐਮ-ਐਫ.ਐਮ.ਈ ਅਤੇ ਆਤਮਾ ਯੋਜਨਾ ਬਾਰੇ ਜਾਣਕਾਰੀ ਦਿੱਤੀ, ਤਾਂ ਜੋ ਉਹ ਸਰਕਾਰੀ ਸਹਾਇਤਾ ਲੈ ਕੇ ਨਵੀਆਂ ਤਕਨੀਕਾਂ ਅਪਣਾ ਕੇ ਲਾਭ ਉਠਾ ਸਕਣ | ਕਾਰਜ-ਕਰਮ ਦਾ ਅੰਤ ਕਿਸਾਨਾਂ ਅਤੇ ਨੌਜਵਾਨਾਂ ਨਾਲ ਖੁੱਲ੍ਹੀ ਚਰਚਾ ਨਾਲ ਹੋਇਆ, ਜਿਸ ਵਿਚ ਉਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਅਤੇ ਵਿਸ਼ੇ ਦੇ ਵਿਗਿਆਨੀਆਂ ਤੋਂ ਹੱਲ ਪ੍ਰਾਪਤ ਕੀਤੇ | ਕੇ ਵੀ ਕੇ ਆਉਣ ਵਾਲੇ ਦਿਨਾਂ ਵਿਚ ਹੋਰ ਪਿੰਡਾਂ ਵਿਚ ਵੀ ਅਜੇਹੇ ਕਾਰਜ-ਕਰਮ ਕਰਨ ਦਾ ਸੰਕਲਪ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਵਿਚ ਡਰੱਗ ਕੰਟਰੋਲ ਵਿਭਾਗ ਅਤੇ ਪੁਲਿਸ ਨੇ ਮੈਡੀਕਲ ਸਟੋਰਾਂ ਦੀ ਕੀਤੀ ਛਾਪੇਮਾਰੀ ਅਗਲੀ ਖ਼ਬਰ ਡਰੱਗ ਇੰਸਪੈਕਟਰ ਅਤੇ ਪੰਜਾਬ ਪੁਲਿਸ ਨੇ ਮੈਡੀਕਲ ਸਟੋਰਾਂ ਦੀ ਕੀਤੀ ਜਾਂਚ
Ad Position 24