ਦਿੜ੍ਹਬਾ ਮੰਡੀ, 2 ਜੂਨ (ਜਸਵੀਰ ਸਿੰਘ ਅÏਜਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਦਿੜ੍ਹਬਾ ਦੀ ਮੀਟਿੰਗ ਬਲਾਕ ਪੈੱ੍ਰਸ ਸਕੱਤਰ ਚਰਨਜੀਤ ਸਿੰਘ ਘਨੌੜ ਸੰਤਪੁਰਾ ਅਤੇ ਬਲਾਕ ਆਗੂ ਹਰਜੀਤ ਸਿੰਘ ਮਹਿਲਾਂ ਦੀ ਅਗਵਾਈ ਹੇਠ ਗੁਰਦਵਾਰਾ ਬਾਬਾ ਬੈਰਸੀਆਣਾ ਸਾਹਿਬ ਵਿਖੇ ਹੋਈ, ਇਸ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਜੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ, ਮੀਟਿੰਗ ਜ਼ਿਲ੍ਹਾ ਕਮੇਟੀ ਦੇ ਵਿਸ਼ੇਸ਼ ਤੌਰ 'ਤੇ ਫ਼ੈਸਲੇ ਅਨੁਸਾਰ ਫ਼ੰਡਾਂ ਦੇ ਏਜੰਡੇ ਨੂੰ ਲੈ ਕੇ ਹੋਈ ਜੋ ਕਿ ਪਿੰਡ ਇਕਾਈਆਂ ਨੇ ਹੱਲ ਤੱਕ ਫ਼ੰਡ ਇਕੱਠਾ ਨਹੀਂ ਕੀਤਾ ਜਾਂ ਹਿਸਾਬ ਕਿਤਾਬ ਦੀਆਂ ਲਿਸਟਾਂ ਬਲਾਕ ਨੂੰ ਜਮਾਂ ਨਹੀਂ ਕਰਵਾਈਆਂ ਉਸ ਲਈ ਪਿੰਡ ਇਕਾਈਆਂ ਦੇ ਆਗੂਆਂ ਦੀ ਇਹ ਡਿਊਟੀ ਲਗਾਈ ਗਈ ਕਿ ਸੱਤ ਜੂਨ ਤੋਂ ਪਹਿਲਾਂ ਪਹਿਲਾਂ ਫ਼ੰਡਾਂ ਦਾ ਹਿੱਸਾ ਲੇਖਾ ਜੋਖਾ ਤੇ ਬਲਾਕ ਨੂੰ ਬਣਦਾ ਚੌਥਾ ਹਿੱਸਾ ਜਮਾਂ ਕਰਵਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਜਥੇਬੰਦੀ ਵਲੋਂ ਪਿੰਡ ਇਕਾਈਆਂ ਦੀਆਂ ਨਵੀਆਂ ਚੋਣਾਂ ਕੀਤੀਆਂ ਜਾਣੀਆਂ ਹਨ ਜਿਸ ਦੀਆਂ ਸੂਬਾ ਪੱਧਰ 'ਤੇ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ ਅਤੇ ਪਿਛਲੇ ਫ਼ੰਡਾਂ ਦਾ ਹਿਸਾਬ ਕਿਤਾਬ ਵੀ ਕੀਤਾ ਗਿਆ, ਇਸ ਮੀਟਿੰਗ ਵਿਚ ਬਲਾਕ ਆਗੂ ਹਰਬੰਸ ਸਿੰਘ ਦਿੜ੍ਹਬਾ, ਜਸਵੰਤ ਸਿੰਘ ਸਮੂੰਰਾਂ, ਮਿਸ਼ਰਾ ਸਿੰਘ ਨਿਹਾਲਗੜ੍ਹ, ਜੋਗਿੰਦਰ ਸਿੰਘ ਖੇੜੀ, ਜਗਜੀਤ ਸਿੰਘ ਮਹਿਲਾਂ, ਸੁਨਾਮ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਪੈੱ੍ਰਸ ਸਕੱਤਰ ਮਾਣਕ ਸਿੰਘ ਕਣਕਵਾਲ ਸਮੇਤ ਸਾਰੀਆਂ ਪਿੰਡ ਇਕਾਈਆਂ ਦੇ ਪ੍ਰਧਾਨ ਸਕੱਤਰ ਮੌਜੂਦ ਸਨ |