23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਕੇਸਾਂ ਦੀ ਬੇਅਦਬੀ ਅਤੇ ਇਰਾਦਾ ਕਤਲ ਮਾਮਲੇ 'ਚੋਂ ਪਿੰਡ ਦੇ ਸਰਪੰਚ ਨੰੂ ਜ਼ਮਾਨਤ

Ad Position 21
No active advertisement
ਅਜੀਤ ਡੈਸਕ 05-06-2025
ਸੰਗਰੂਰ, 4 ਜੂਨ (ਧੀਰਜ਼ ਪਸ਼ੌਰੀਆ)- ਵਧੀਕ ਸੈਸ਼ਨ ਜੱਜ ਸੰਗਰੂਰ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਵਲੋਂ ਕੀਤੀ ਗਈ ਪੈਰਵੀਂ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ 'ਤੇ ਕੇਸਾਂ ਦੀ ਬੇਅਦਬੀ ਅਤੇ ਇਰਾਦਾ ਕਤਲ ਦੇ ਇਕ ਮਾਮਲੇ 'ਚੋਂ ਪਿੰਡ ਮਲਕੋ (ਨਾਭਾ) ਦੇ ਸਰਪੰਚ ਸੁਖਚੈਨ ਸਿੰਘ ਨੰੂ ਜ਼ਮਾਨਤ ਦੇ ਦਿੱਤੀ ਹੈ | ਪੁਲਿਸ ਥਾਣਾ ਭਵਾਨੀਗੜ੍ਹ ਵਿਖੇ 20 ਮਈ 2025 ਨੰੂ ਦਰਜ ਮਾਮਲੇ ਮੁਤਾਬਿਕ ਲਵਪ੍ਰੀਤ ਸਿੰਘ ਵਾਸੀ ਪਿੰਡ ਮਲਕੋ (ਨਾਭਾ) ਨੇ ਪਿੰਡ ਮਲਕੋ ਦੇ ਸਰਪੰਚ ਸੁਖਚੈਨ ਸਿੰਘ ਸਮੇਤ ਕਈ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ 18 ਮਈ ਨੰੂ ਉਹ ਪਿੰਡ ਕਾਲਾਝਾੜ ਵਿਖੇ ਕੰਮ 'ਤੇ ਜਾ ਰਿਹਾ ਸੀ ਤਾਂ ਕੁਝ ਵਿਅਕਤੀਆਂ ਨੇ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਪਿੰਡ ਮਲਕੋ ਲੈ ਆਏ, ਜਿੱਥੇ ਉਸ ਨੰੂ ਖੰਭੇ ਨਾਲ ਬੰਨ੍ਹ ਕੇ ਕੇਸ ਕੱਟ ਦਿੱਤੇੇ ਅਤੇ ਮੂੰਹ ਕਾਲਾ ਕਰ ਕੇ ਪਿੰਡ 'ਚ ਗੇੜਾ ਕਢਵਾਇਆ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਪਿੰਡ ਮਲਕੋ ਦੇ ਸਰਪੰਚ ਸੁਖਚੈਨ ਸਿੰਘ ਸਮੇਤ ਕਈਆਂ 'ਤੇ ਬੀ.ਐਨ.ਐਸ. ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰਨ ਤੋਂ ਬਾਅਦ ਸਰਪੰਚ ਸੁਖਚੈਨ ਸਿੰਘ ਸਮੇਤ ਕਈਆਂ ਨੰੂ ਗਿ੍ਫ਼ਤਾਰ ਕਰਨ ਤੋਂ ਬਾਅਦ ਜੁਡੀਸ਼ੀਅਲ ਰਿਮਾਂਡ ਤੇ ਜੇਲ੍ਹ ਭੇਜ ਗਿਆ | ਹੁਣ ਜਮਾਨਤ ਦੀ ਅਰਜ਼ੀ ਨੰੂ ਮਨਜ਼ੂਰ ਕਰਦਿਆਂ ਸਰਪੰਚ ਸੁਖਚੈਨ ਸਿੰਘ ਨੰੂ ਜ਼ਮਾਨਤ ਦੇ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਲਗਾਇਆ <br/> ਅਗਲੀ ਖ਼ਬਰ ਨਸ਼ਿਆਂ ਵਿਰੁੱਧ ਬੱਲਮਗੜ੍ਹ, ਦੁੱਗਨੀ, ਜਾਤੀਮਾਜਰਾ 'ਚ ਡਿਫੈਂਸ ਕਮੇਟੀਆਂ ਨਾਲ ਮੀਟਿੰਗ <br/>
Ad Position 24