ਦਿੜ੍ਹਬਾ ਮੰਡੀ, ਸੁਨਾਮ, 4 ਜੂਨ (ਜਸਵੀਰ ਸਿੰਘ ਅÏਜਲਾ, ਸਰਬਜੀਤ ਸਿੰਘ ਧਾਲੀਵਾਲ)- ਨੇੜਲੇ ਪਿੰਡ ਰਟੋਲਾ ਵਿਖੇ ਨੌਜਵਾਨ ਸਪੋਰਟਸ ਕਲੱਬ ਦੇ ਮੈਂਬਰਾਂ ਵਲੋਂ ਸ਼ੰਕਰਾ ਆਈ ਕੇਅਰ ਹਸਪਤਾਲ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਕੈਂਪ 'ਚ ਨੇੜਲੇ ਪਿੰਡਾਂ ਦੇ 250 ਦੇ ਕਰੀਬ ਮੈਂਬਰਾਂ ਦਾ ਚੈੱਕਅਪ ਕੀਤਾ ਗਿਆ, ਜਿਨ੍ਹਾਂ 'ਚੋਂ 22 ਮਰੀਜ਼ਾ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ | ਇਸ ਕੈਂਪ 'ਚ ਦਵਾਈਆਂ ਦੇ ਨਾਲ ਨਾਲ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ | ਇਸ ਕੈਂਪ ਵਿਚ ਓ.ਐਸ.ਡੀ ਤਪਿੰਦਰ ਸਿੰਘ ਸੋਹੀ, ਹਰਪ੍ਰੀਤ ਸਿੰਘ ਚੇਅਰਮੈਨ ਇੰਪਰੂਵਮੈਂਟ ਟਰੱਸਟ ਸੰਗਰੂਰ, ਹਰਵਿੰਦਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸੂਲਰ ਘਰਾਟ, ਹਰਪਾਲ ਸਿੰਘ ਖਡਿਆਲ, ਸੁੱਖੀ ਬਾਬਾ, ਗੁਰਪਿਆਰ ਸਿੰਘ ਚੱਠਾ, ਜੱਸ ਢਿੱਲੋਂ ਗਰੁੱਪ ਦੇ ਨਾਲ ਨਾਲ ਸ਼ੰਕਰਾ ਆਈ ਹਸਪਤਾਲ ਦੀ ਟੀਮ ਵਿਚ ਡਾਕਟਰ ਦੀਪਿਕਾ ਯਾਦਵ, ਡਾਕਟਰ ਅਦਰਸ, ਡਾਕਟਰ ਮਯੂਰੀ, ਗੁਰਜੋਤ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਕਲੱਬ ਪ੍ਰਧਾਨ ਜਗਤਾਰ ਸਿੰਘ, ਜਗਜੀਤ ਸਿੰਘ ਕਲੱਬ ਸੈਕਟਰੀ, ਸਸਪਾਲ ਸਿੰਘ, ਹਰਭਜਨ ਸਿੰਘ, ਗਗਨਦੀਪ ਸਿੰਘ, ਪਰਮ ਅÏਲਖ, ਗੁਰਜੰਟ ਸਿੰਘ, ਬੱਬੂ ਗਿੱਲ, ਜਰਨੈਲ ਸਿੰਘ, ਸੁਖਵੰਤ ਸਿੰਘ ਸੁਸਾਇਟੀ ਪ੍ਰਧਾਨ ਰਟੋਲਾ, ਪੰਮਾ ਸਿੰਘ ਆਦਿ ਪਿੰਡ ਵਾਸੀ ਮੌਜੂਦ ਸਨ |