23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਭਗਤ ਪੂਰਨ ਸਿੰਘ ਦੇ ਜਨਮ ਦਿਨ ਮੌਕੇ ਪਿੰਗਲਵਾੜਾ ਸ਼ਾਖਾ ਸੰਗਰੂਰ ਵਲੋਂ ਲਗਾਈ ਛਬੀਲ <br/>

Ad Position 21
No active advertisement
ਅਜੀਤ ਡੈਸਕ 05-06-2025
ਸੰਗਰੂਰ, 4 ਜੂਨ (ਸੁਖਵਿੰਦਰ ਸਿੰਘ ਫੁੱਲ) - ਪਿੰਗਲਵਾੜਾ ਦੇ ਸੰਸਥਾਪਕ ਅਤੇ ਪਿੰਗਲਵਾੜਾ ਦੇ ਬਾਨੀ ਮਹਾਨ ਦਰਵੇਸ਼ ਭਗਤ ਪੂਰਨ ਸਿੰਘ ਦੇ 121ਵੇਂ ਜਨਮ ਦਿਨ ਮੌਕੇ ਸਥਾਨਿਕ ਪਿੰਗਲਵਾੜਾ ਸ਼ਾਖਾ ਸੰਗਰੂਰ ਵਿਖੇ ਤਰਲੋਚਨ ਸਿੰਘ ਚੀਮਾ ਮੁੱਖ ਪ੍ਰਬੰਧਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ੇਸ਼ ਛਬੀਲ ਲਗਾਈ ਗਈ | ਮਾਸਟਰ ਸਤਪਾਲ ਸ਼ਰਮਾ, ਡਾ. ਜਗਦੀਪ ਸਿੰਘ ਜੈਨਪੁਰ, ਡਾ. ਉਪਾਸਨਾ ਦੀ ਦੇਖ ਰੇਖ ਹੇਠ ਪਿੰਗਲਵਾੜਾ ਪਰਿਵਾਰ ਵਲੋਂ ਧੂਰੀ ਰੋਡ 'ਤੇ ਰਾਹਗੀਰਾਂ ਵਾਸਤੇ ਠੰਢੇ ਮਿੱਠੇ ਜਲ ਅਤੇ ਜਲ ਜ਼ੀਰਾ ਦੀ ਛਬੀਲ ਲਗਾਈ ਗਈ | ਸੁਰਿੰਦਰ ਪਾਲ ਸਿੰਘ ਸਿਦਕੀ ਪੀ.ਆਰ.ਓ ਨੇ ਦੱਸਿਆ ਕਿ ਤਰਲੋਚਨ ਸਿੰਘ ਚੀਮਾ ਨੇ ਰਾਹਗੀਰਾਂ ਨੂੰ ਜਲ ਛਕਾ ਕੇ ਛਬੀਲ ਦੀ ਸ਼ੁਰੂਆਤ ਕੀਤੀ | ਇਸ ਮੌਕੇ 'ਤੇ ਕੁਲਵੰਤ ਸਿੰਘ ਬੱਗੀ, ਨਿਰਭੈ ਸਿੰਘ, ਸਰਬਜੀਤ ਸਿੰਘ, ਗੁਰਮੇਲ ਸਿੰਘ, ਸੁਖਦੇਵ ਸਿੰਘ ਭੋਲਾ, ਡਾ. ਹਰਦੀਪ ਸਿੰਘ ਲਾਂਗਰੀਆਂ, ਜਗਰੂਪ ਸਿੰਘ ਫ਼ੌਜੀ, ਹਰਜੀਤ ਸਿੰਘ, ਰਮਨਦੀਪ ਸਿੰਘ, ਰਜਿੰਦਰ ਸਿੰਘ ਸੋਹੀ ਮਾਝੀ, ਮਾਤਾ ਬਲਤੇਜ ਕੌਰ ਮਾਝੀ, ਗੁਰਵਿੰਦਰ ਸਿੰਘ ਸ਼ੇਰਗਿੱਲ ਰਾਜਪੂਰਾ, ਹਾਕਮ ਸਿੰਘ ਝਨੇੜੀ ਆਦਿ ਵੱਖ-ਵੱਖ ਪਿੰਡਾਂ ਦੇ ਸੇਵਕਾਂ ਸਮੇਤ ਜਰਨੈਲ ਸਿੰਘ, ਮੱਖਣ ਸਿੰਘ, ਸੁਰਮੁੱਖ ਸਿੰਘ, ਗੁਰਚਰਨ ਸਿੰਘ, ਨਿੱਕਾ ਸਿੰਘ, ਜਗਰੂਪ ਸਿੰਘ, ਹਰਦੀਪ ਸਿੰਘ, ਵਰਿੰਦਰ ਸਿੰਘ ਸਮੇਤ ਸੰਗਰੂਰ ਸ਼ਾਖਾ ਦੇ ਸੇਵਕਾਂ ਨੇ ਸੇਵਾਵਾਂ ਨਿਭਾਈਆਂ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਕੇਂਦਰੀ ਮੰਤਰੀ ਢੀਂਡਸਾ ਦੇ ਵਿਛੋੜੇ 'ਤੇ ਜ਼ਿਲ੍ਹਾ ਮਲੇਰਕੋਟਲਾ ਦੀ ਸੀਨੀਅਰ ਲੀਡਰਸ਼ਿਪ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਅਕਾਲੀ ਦਲ ਨੇ ਪੰਜਾਬ ਦਾ ਸਰਬਪੱਖੀ ਵਿਕਾਸ ਕੀਤਾ- ਸੀਰਾ ਬਨਭੌਰਾ <br/>
Ad Position 24