25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਮਹਿਲਾ ਅਤੇ ਉਸ ਦੀ ਬੱਚੀ ਦੀ ਮੌਤ 'ਤੇ ਜ਼ਿੰਮੇਵਾਰਾਂ ਨੂੰ ਗਿ੍ਫ਼ਤਾਰ ਕਰਵਾਉਣ ਲਈ ਥਾਣੇ ਦਾ ਘਿਰਾਓ <br/>

Ad Position 21
No active advertisement
ਸੁਖਵਿੰਦਰ ਕੌਰ ਅਤੇ ਉਸ ਦੀ ਬੱਚੀ ਦੀ ਪੁਰਾਣੀ ਤਸਵੀਰ | (ਸੱਜੇ) ਥਾਣੇ ਦਾ ਘਿਰਾਓ ਕਰਦੇ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀ | <br/> 05-06-2025
ਭਵਾਨੀਗੜ੍ਹ, 4 ਜੂਨ (ਰਣਧੀਰ ਸਿੰਘ ਫੱਗੂਵਾਲਾ)- ਲੰਘੀ 5 ਮਈ ਨੂੰ ਸਥਾਨਕ ਸ਼ਹਿਰ ਵਿਖੇ ਇਕ ਮਹਿਲਾ ਵਲੋਂ ਆਪਣੀ 9 ਸਾਲਾ ਬੱਚੀ ਸਮੇਤ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲੈਣ 'ਤੇ ਪੁਲਿਸ ਵਲੋਂ ਦਰਜ ਕੀਤੇ ਮਾਮਲੇ 'ਚ ਨਾਮਜ਼ਦ ਕੀਤੇ ਮਿ੍ਤਕ ਔਰਤ ਦੇ ਪਤੀ, ਸੱਸ ਅਤੇ ਨਨਾਣ ਨੂੰ ਗਿ੍ਫ਼ਤਾਰ ਨਾ ਕਰਨ 'ਤੇ ਮਿ੍ਤਕਾ ਦੇ ਪਰਿਵਾਰ ਅਤੇ ਪੇਕੇ ਪਿੰਡ ਦੀ ਪੰਚਾਇਤ ਅਤੇ ਇਕੱਠੇ ਹੋਏ ਲੋਕਾਂ ਨੇ ਥਾਣੇ ਦਾ ਘਿਰਾਓ ਕਰਦਿਆਂ ਵਿਆਹ ਸਮੇਂ ਬੰਨਿ੍ਹਆ ਸੇਹਰਾ ਅਤੇ ਤਸਵੀਰਾਂ ਸਾੜਦਿਆਂ ਨਾਅਰੇਬਾਜ਼ੀ ਕੀਤੀ | ਇਸ ਮੌਕੇ ਮਿ੍ਤਕਾ ਸੁਖਵਿੰਦਰ ਕੌਰ ਦੀ ਮਾਤਾ ਮਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਲਾਡਾਂ ਨਾਲ ਪਾਲੀ ਧੀ ਨੂੰ ਕਰੀਬ ਇੱਕ ਮਹੀਨਾ ਪਹਿਲਾਂ ਸਹੁਰੇ ਪਰਿਵਾਰ ਵਲੋਂ ਤੰਗ ਪ੍ਰੇਸ਼ਾਨ ਕਰਦਿਆਂ ਉਸ ਨੂੰ ਮਰਨ ਲਈ ਮਜਬੂਰ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਉਸ ਨੇ ਆਪਣੇ ਪਤੀ, ਸੱਸ ਅਤੇ ਨਨਾਣ ਤੋਂ ਤੰਗ ਹੋ ਕੇ ਆਪਣੀ 9 ਸਾਲਾ ਪੁੱਤਰੀ ਸਮੇਤ ਖ਼ੁਦਕੁਸ਼ੀ ਕਰ ਲਈ ਸੀ, ਪਰ ਉਸ ਸਮੇਂ ਤੋਂ ਹੀ ਪਰਿਵਾਰ ਵਲੋਂ ਇਨਸਾਫ਼ ਲੈਣ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਸੀ, ਪਰ ਪੁਲਿਸ ਵਲੋਂ ਅਜੇ ਤੱਕ ਉਨ੍ਹਾਂ ਦੀ ਧੀ ਦੇ ਕਤਲ ਦੇ ਜਿੰਮੇਵਾਰਾਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ | ਉਸ ਆਰਾਮ ਨਾਲ ਘੁੰਮਦੇ ਫਿਰ ਰਹੇ ਹਨ | ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਮਾਮਲੇ ਵਿਚ ਨਾਮਜ਼ਦ ਕੀਤੇ ਵਿਅਕਤੀਆਂ ਨੂੰ ਤੁਰੰਤ ਗਿ੍ਫ਼ਤਾਰ ਕਰ ਕੇ ਸਖ਼ਤ ਸਜ਼ਾ ਦਿੱਤੀ ਜਾਵੇ |
ਕੀ ਕਹਿੰਦੇ ਦੇ ਪਿੰਡ ਦੇ ਸਰਪੰਚ
ਪਿੰਡ ਰੰਨੋ (ਨੇੜੇ ਭਾਦਸੋਂ) ਦੇ ਸਰਪੰਚ ਗੁਰਦੀਪ ਸਿੰਘ ਨੇ ਕਿਹਾ ਉਨ੍ਹਾਂ ਦੇ ਪਿੰਡ ਦੀ ਸੁਖਵਿੰਦਰ ਕੌਰ ਜੋ ਭਵਾਨੀਗੜ੍ਹ ਦੇ ਇਕ ਪ੍ਰੋਫੈਸਰ ਨੂੰ ਵਿਆਹੀ ਹੋਈ ਸੀ, ਨੇ ਇੱਕ ਮਹੀਨਾ ਆਪਣੀ ਬੱਚੀ ਸਮੇਤ ਖ਼ੁਦਕੁਸ਼ੀ ਕੀਤੀ, ਜਿਸ ਨੂੰ ਲੈ ਕੇ ਉਨ੍ਹਾਂ ਵਲੋਂ ਉਸੇ ਦਿਨ ਨੂੰ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ, ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ, ਜਿਸ ਤੋਂ ਅੱਕ ਕੇ ਪਿੰਡ ਵਾਸੀਆਂ ਨੇ ਪਿੰਡ ਭਾਦਸੋਂ ਨੇੜੇ ਪਿੰਡ ਰੰਨੋਂ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਪੁਲਿਸ ਥਾਣੇ ਦੇ ਘਿਰਾਓ ਕੀਤਾ ਹੈ, ਜਿਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਾਰੇ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਲਈ 2 ਦਿਨ ਦਾ ਸਮਾਂ ਮੰਗਿਆ ਹੈ, ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਅਧਿਕਾਰੀਆਂ ਨੂੰ ਇੱਕ ਹਫ਼ਤੇ ਦਾ ਸਮਾਂ ਦੇ ਕੇ ਆਇਆ ਹਾਂ, ਜੇਕਰ ਪੁਲਿਸ ਨੇ ਨਾਮਜ਼ਦ ਵਿਅਕਤੀ ਨਾ ਗਿ੍ਫ਼ਤਾਰ ਕੀਤੇ, ਤਾਂ ਮੁੱਖ ਸੜਕ ਜਾਮ ਕਰਕੇ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ 'ਤੇ ਵੱਡੀ ਗਿਣਤੀ ਵਿਚ ਪਹੁੰਚੇ ਧਰਨਾਕਾਰੀਆਂ ਨੇ ਹਲਕਾ ਵਿਧਾਇਕਾ 'ਤੇ ਨਾਮਜ਼ਦ ਵਿਅਕਤੀਆਂ ਨੂੰ ਬਚਾਉਣ ਦੇ ਕਥਿਤ ਦੋਸ਼ ਲਗਾਉਂਦਿਆਂ ਲੜਕੀ ਦੇ ਵਿਆਹ ਸਮੇਂ ਉਸ ਦੇ ਪਤੀ ਵਲੋਂ ਬੰਨਿ੍ਹਆ ਅਤੇ ਵਿਆਹ ਦੀਆਂ ਤਸਵੀਰਾਂ ਸਾੜ ਦਿੱਤੀਆਂ |
ਕੀ ਕਹਿੰਦੇ ਨੇ ਥਾਣਾ ਮੁਖੀ
ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਮਹੀਨੇ ਇਨ੍ਹਾਂ ਦੀ ਲੜਕੀ ਅਤੇ ਦੋਹਤੀ ਵਲੋਂ ਖ਼ੁਦਕਸ਼ੀ ਕਰ ਲਈ ਸੀ, ਜਿਸ ਸੰਬੰਧੀ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਸੀ, ਮਿ੍ਤਕਾ ਦੇ ਪਤੀ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਲਦੀ ਹੀ ਮਾਮਲੇ 'ਚ ਨਾਮਜ਼ਦ ਮਿ੍ਤਕਾ ਦੀ ਸੱਸ ਅਤੇ ਨਨਾਣ ਨੂੰ ਵੀ ਗਿ੍ਫ਼ਤਾਰ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਹੁਣ ਟਰੈਫ਼ਿਕ ਪੁਲਿਸ ਦਾ ਸਿਫ਼ਾਰਸ਼ੀ ਫੋਨਾਂ ਤੋਂ ਛੁਟੇਗਾ ਖਹਿੜਾ <br/> ਅਗਲੀ ਖ਼ਬਰ ਅਕਾਲੀ ਦਲ ਨੇ ਪੰਜਾਬ ਦਾ ਸਰਬਪੱਖੀ ਵਿਕਾਸ ਕੀਤਾ- ਸੀਰਾ ਬਨਭੌਰਾ <br/>
Ad Position 24