25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਹੁਣ ਟਰੈਫ਼ਿਕ ਪੁਲਿਸ ਦਾ ਸਿਫ਼ਾਰਸ਼ੀ ਫੋਨਾਂ ਤੋਂ ਛੁਟੇਗਾ ਖਹਿੜਾ <br/>

Ad Position 21
No active advertisement
ਅਜੀਤ ਡੈਸਕ 05-06-2025
ਸੰਗਰੂਰ, 4 ਜੂਨ (ਸੁਖਵਿੰਦਰ ਸਿੰਘ ਫੁੱਲ) - ਹੁਣ ਸੰਗਰੂਰ ਵਿਚ ਟਰੈਫ਼ਿਕ ਪੁਲਿਸ ਨੂੰ ਝਕਾਨੀ ਦੇ ਕੇ ਬਚ ਨਿਕਲਣਾ ਮਹਿੰਗਾ ਪਵੇਗਾ | ਜ਼ਿਲ੍ਹਾ ਟਰੈਫ਼ਿਕ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਬਾਜਾਰਾ ਵਿਚ ਖੜ੍ਹੀਆਂ ਗੱਡੀਆਂ ਕਾਰਨ ਆਵਾਜਾਈ ਵਿਚ ਵਿਘਨ ਪੈਂਦਾ ਹੈ | ਇਸ ਲਈ ਅਜਿਹੀਆਂ ਗੱਡੀਆਂ ਦੀ ਫੋਟੋ ਲੈ ਕੇ ਉਨ੍ਹਾਂ ਦਾ ਈ-ਚਲਾਨ ਕੀਤਾ ਜਾਵੇਗਾ | ਇਸੇ ਤਰ੍ਹਾਂ ਕਾਲੀਆਂ ਜਾਲੀਆਂ ਵਾਲੀਆ ਗੱਡੀਆਂ ਨੂੰ ਵੀ ਬਖਸਿਆ ਨਹੀਂ ਜਾਵੇਗਾ | ਜੋ ਲੋਕ ਪੁਲਿਸ ਦੇ ਇਸ਼ਾਰੇ 'ਤੇ ਆਪਣੀ ਗੱਡੀ ਜਾ ਦੋ ਪਹੀਆ ਵਾਹਨ ਨਹੀਂ ਰੋਕਦੇ ਉਨ੍ਹਾਂ ਲਈ ਵੀ ਈ ਚਲਾਨ ਦਾ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਈ ਚਲਾਨ ਕਰਨ ਲਈ ਮੋਬਾਈਲ ਫ਼ੋਨ ਉੱਤੇ ਵਾਹਨ ਦੀ ਤਸਵੀਰ ਲੈ ਲਈ ਜਾਵੇਗੀ ਅਤੇ ਚਲਾਨ ਉਸ ਨੂੰ ਭੇਜ ਦਿੱਤਾ ਜਾਵੇਗਾ | ਆਮ ਕਰ ਕੇ ਜਦ ਟਰੈਫ਼ਿਕ ਪੁਲਿਸ ਚਲਾਨ ਕਰਦੀ ਹੈ ਤਾਂ ਕੁਝ ਲੋਕ ਕਿਸੇ ਸੀਨੀਅਰ ਅਧਿਕਾਰੀ ਜਾਂ ਨੇਤਾ ਤੋਂ ਫ਼ੋਨ 'ਤੇ ਸਿਫ਼ਾਰਸ਼ ਕਰ ਲੈਂਦੇ ਹਨ ਪਰ ਇਸ ਨਵੇਂ ਸਿਸਟਮ ਰਾਹੀਂ ਵਾਹਨ ਚਾਲਕ ਨੂੰ ਮੌਕੇ ਉੱਤੇ ਚਲਾਨ ਦਾ ਪਤਾ ਹੀ ਨਹੀਂ ਲੱਗੇਗਾ ਅਤੇ ਉਸ ਨੂੰ ਸਿਫ਼ਾਰਸ਼ ਕਰਵਾਉਣ ਦਾ ਮੌਕਾ ਹੀ ਨਹੀਂ ਮਿਲੇਗਾ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਕੇਸ ਦਰਜ ਹੋਣ ਕਾਰਨ ਪ੍ਰੇਸ਼ਾਨ ਨੌਜਵਾਨ ਵਲੋਂ ਖ਼ੁਦਕੁਸ਼ੀ <br/> ਅਗਲੀ ਖ਼ਬਰ ਮਹਿਲਾ ਅਤੇ ਉਸ ਦੀ ਬੱਚੀ ਦੀ ਮੌਤ 'ਤੇ ਜ਼ਿੰਮੇਵਾਰਾਂ ਨੂੰ ਗਿ੍ਫ਼ਤਾਰ ਕਰਵਾਉਣ ਲਈ ਥਾਣੇ ਦਾ ਘਿਰਾਓ <br/>
Ad Position 24