27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਵਰਲਡ ਕੈਂਸਰ ਕੇਅਰ ਸੁਸਾਇਟੀ ਵਲੋਂ ਮੁਫ਼ਤ ਕੈਂਸਰ ਜਾਂਚ ਕੈਂਪ

Ad Position 21
No active advertisement
ਵਰਲਡ ਕੈਂਸਰ ਕੇਅਰ ਸੁਸਾਇਟੀ ਲੌਂਗੋਵਾਲ ਵਲੋਂ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ ਡਾਕਟਰਾਂ ਦੀ ਟੀਮ ਨਾਲ ਪ੍ਰਬੰਧਕ | (ਸੱਜੇ) ਵਰਲਡ ਕੈਂਸਰ ਕੇਅਰ ਸੁਸਾਇਟੀ ਲੌਂਗੋਵਾਲ ਵਲੋਂ ਲਾਏ ਗਏ ਜਾਗਰੂਕਤਾ ਕੈਂਪ ਦੌਰਾਨ ਵਿਨਰਜੀਤ ਸਿੰਘ ਗੋਲਡੀ ਦਾ ਸਨਮਾਨ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ | ਤਸਵੀਰਾਂ : ਵਿਨੋਦ <br/> 30-08-2025
ਲੌਂਗੋਵਾਲ, 29 ਅਗਸਤ (ਵਿਨੋਦ, ਖੰਨਾ)-ਲੰਬੇ ਸਮੇਂ ਤੋਂ ਕੈਂਸਰ ਦੀ ਰੋਕਥਾਮ ਲਈ ਯੋਗਦਾਨ ਪਾ ਰਹੇ ਸ. ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਵਾਲੀ ਵਰਲਡ ਕੈਂਸਰ ਕੇਅਰ ਸੁਸਾਇਟੀ ਇੰਗਲੈਂਡ ਵਲੋਂ ਐਸ.ਬੀ.ਆਈ. ਕਾਰਡ ਦੇ ਸਹਿਯੋਗ ਨਾਲ ਪੁਰੇ ਪੰਜਾਬ ਭਰ ਵਿਚ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਤਾਰ ਲਾਏ ਜਾ ਰਹੇ ਹਨ | ਇਸੇ ਲੜੀ ਤਹਿਤ ਮੁਫ਼ਤ ਕੈਂਪ ਗੁਰਦੁਆਰਾ ਯਾਦਗਾਰ ਢਾਬ ਬਾਬਾ ਆਲਾ ਸਿੰਘ ਵਿਖੇ ਲਗਾਇਆ ਗਿਆ | ਉੱਘੇ ਸਮਾਜ ਸੇਵੀ ਠੇਕੇਦਾਰ ਬਿੰਦਰ ਸਿੰਘ ਨੇ ਦੱਸਿਆ ਕਿ ਆਪਣਾ ਪੰਜਾਬ ਫਾਉਂਡੇਸ਼ਨ ਦੇ ਚੇਅਰਮੈਨ ਅਤੇ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਐਡਵਾਈਜ਼ਰ ਡਾ. ਜਗਜੀਤ ਸਿੰਘ ਧੂਰੀ, ਗੁਰਦੁਆਰਾ ਪ੍ਰਬੰਧਕ ਕਮੇਟੀ, ਸਹੀਦੇ ਆਜ਼ਮ ਸ. ਕਰਤਾਰ ਸਿੰਘ ਸਰਾਭਾ ਕਲੱਬ ਦੇ ਸਹਿਯੋਗ ਨਾਲ ਲਾਏ ਗਏ ਇਸ ਕੈਂਪ ਵਿਚ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਅਤਿ ਆਧੁਨਿਕ ਮੈਡੀਕਲ ਉਪਕਰਨਾਂ ਨਾਲ ਲੈਸ ਬੱਸਾਂ ਨਾਲ 500 ਦੇ ਕਰੀਬ ਤੰਦਰੁਸਤ ਮਰਦ ਅÏਰਤਾਂ ਦੀ ਮੁਫ਼ਤ ਜਾਂਚ ਅਤੇ ਟੈੱਸਟ ਕਰੇਗੀ | ਕੈਂਪ ਦੌਰਾਨ ਅÏਰਤਾਂ ਦੀ ਛਾਤੀ ਲਈ ਮੈਮੋਗਰਾਫੀ, ਬੱਚੇ ਦਾਨੀ ਲਈ ਪੈਪ ਸਮੀਅਰ ਟੈੱਸਟ, ਬਲੱਡ ਕੈਂਸਰ ਸਕਰੀਨਿੰਗ ਟੈੱਸਟ, ਮਰਦਾਂ ਵਿਚ ਪ੍ਰੋਸਟੇਟ ਕੈਂਸਰ ਅਤੇ ਗਦੂਦਾਂ ਦੀ ਜਾਂਚ ਲਈ ਪੀ.ਐਸ.ਏ. ਟੈੱਸਟ, ਸ਼ੂਗਰ, ਬੀ.ਪੀ., ਮੂੰਹ, ਗਲੇ ਅਤੇ ਹੱਡੀਆਂ ਦੀ ਜਾਂਚ ਲਈ ਲੋੜੀਂਦੇ ਮਹਿੰਗੇ ਟੈੱਸਟ ਬਿਲਕੁਲ ਮੁਫ਼ਤ ਕੀਤੇ ਗਏ ਹਨ | ਆਪਣਾ ਪੰਜਾਬ ਫਾਉਂਡੇਸ਼ਨ ਦੇ ਚੇਅਰਮੈਨ ਜਗਜੀਤ ਸਿੰਘ ਧੂਰੀ ਅਤੇ ਠੇਕੇਦਾਰ ਬਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਇਹ ਹੈ ਕਿ ਤੰਦਰੁਸਤ ਲੋਕਾਂ ਦੀ ਜਾਂਚ ਹੋਵੇ, ਤਾਂ ਜੋ ਕੈਂਸਰ ਦੇ ਲੱਛਣ ਸ਼ੁਰੂਆਤੀ ਦੌਰ ਵਿਚ ਹੀ ਪਛਾਣ ਕੇ ਇਲਾਜ ਆਸਾਨ ਬਣਾਇਆ ਜਾ ਸਕੇ | ਅਕਸਰ ਭਾਰਤ ਵਿਚ ਕੈਂਸਰ ਆਖ਼ਰੀ ਪੜਾਅ ਤੇ ਪਤਾ ਲੱਗਦਾ ਹੈ, ਪਰ ਜੇਕਰ ਅਸੀਂ ਸਮੇਂ ਸਿਰ ਜਾਂਚ ਕਰੀਏ ਤਾਂ ਕੈਂਸਰ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ | ਇਸ ਕੈਂਪ ਵਿਚ ਡਾ. ਧਰਮਿੰਦਰ ਢਿੱਲੋਂ, ਡਾ. ਜਸਪ੍ਰੀਤ, ਡਾ. ਅਭਿਸ਼ੇਕ, ਡਾ. ਅਮਨਪ੍ਰੀਤ, ਡਾ. ਸ਼ਰੂਤੀ, ਡਾ. ਪ੍ਰਭਜੋਤ, ਕੈਂਪ ਕੋਆਰਡੀਨੇਟਰ ਪੂਜਾ ਮੋਹੀ ਨੇ ਸੇਵਾਵਾਂ ਨਿਭਾਈਆਂ | ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਵੱਖ-ਵੱਖ ਰਾਜਨੀਤਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਭਰਾਜ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ <br/> ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਰੇਕ ਨਾਗਰਿਕ ਨੂੰ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਹੈ-ਚੇਅਰਮੈਨ ਜਾਫ਼ਰ ਅਲੀ, ਯਾਮੀਨ...
Ad Position 24