22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਇੰਪਲਾਇਜ਼ ਫੈੱਡਰੇਸ਼ਨ ਦੀ ਜਥੇਬੰਦਕ ਚੋਣ ਹੋਈ <br/>

Ad Position 21
No active advertisement
ਅਜੀਤ ਡੈਸਕ 31-08-2025
ਮੂਣਕ, 30 ਅਗਸਤ (ਵਰਿੰਦਰ ਭਾਰਦਵਾਜ) - ਇੰਪਲਾਇਜ ਫੈਡਰੇਸ਼ਨ ਪੀ.ਸੀ.ਪੀ.ਸੀ.ਐਲ (ਚਾਹਲ) ਦੀ ਮੀਟਿੰਗ ਸਰਕਲ ਪ੍ਰਧਾਨ ਪੂਰਨ ਸਿੰਘ ਖਾਈ ਤੇ ਸੂਬਾਈ ਆਗੂ ਰਾਮ ਚੰਦਰ ਸਿੰਘ ਖਾਈ ਦੀ ਪ੍ਰਧਾਨਗੀ ਹੇਠ ਡਵੀਜ਼ਨ ਕਮੇਟੀ ਦੀ ਹੋਈ | ਚੋਣ ਦੌਰਾਨ ਸਰਬਸੰਮਤੀ ਨਾਲ ਪ੍ਰਧਾਨ ਅਮਨਦੀਪ ਗਰਗ, ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਮੂਣਕ, ਮੀਤ ਪ੍ਰਧਾਨ ਹਰਦੀਪ ਸਿੰਘ ਦੇਹਲਾ, ਮੀਤ ਪ੍ਰਧਾਨ ਭੁਪਿੰਦਰ ਸਿੰਘ ਕਾਕਾ, ਸਕੱਤਰ ਬਲਵਿੰਦਰ ਸਿੰਘ ਬੱਲਰਾਂ, ਸਹਾਇਕ ਸਕੱਤਰ ਮਨਜੀਤ ਸ਼ਰਮਾ, ਜਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਖਾਈ, ਜਥੇਬੰਦਕ ਸਕੱਤਰ ਬੁੱਧੂ ਸਿੰਘ ਆਲਮਪੁਰ, ਪੈੱ੍ਰਸ ਸਕੱਤਰ ਖੁਸ਼ਦੀਪ ਸਿੰਘ ਦੀਪੀ ਤੇ ਰਣਜੀਤ ਸਿੰਘ ਲਹਿਰਾ ਖ਼ਜ਼ਾਨਚੀ ਚੁਣੇ ਗਏ | ਇਸ ਮੌਕੇ ਪੂਰਨ ਸਿੰਘ ਖਾਈ ਨੇ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਆਪਣੇ ਹੱਕ ਲੈਣ ਲਈ ਜਥੇਬੰਦਕ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਪੰਜਾਬ ਸਰਕਾਰ ਸਮੁੱਚੇ ਰੂਪ ਵਿਚ ਕਾਰਪੋਰੇਟ ਘਰਾਣਿਆਂ ਦੇ ਹੁਕਮਾਂ ਅਨੁਸਾਰ ਕੰਮ ਕਰ ਰਹੀ ਹੈ | ਸਾਰੇ ਪਬਲਿਕ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ ਪਰ ਨਵੀਆਂ ਭਰਤੀਆਂ ਬੰਦ ਕਰ ਰੱਖੀਆਂ ਹਨ | ਇਸ ਮੌਕੇ ਗੁਰਛੈਬਰ ਸਿੰਘ ਸ਼ਹਿਰੀ ਪ੍ਰਧਾਨ ਲਹਿਰਾ, ਦਿਹਾਤੀ ਪ੍ਰਧਾਨ ਜਗਸੀਰ ਸਿੰਘ ਰਾਮਗੜ੍ਹ, ਮੀਤ ਪ੍ਰਧਾਨ ਸੰਦੀਪ ਸਿੰਘ ਨੰਗਲਾ, ਮੂਨਕ ਦੇ ਪ੍ਰਧਾਨ ਰਾਮਫਲ ਸਿੰਘ, ਬੰਗਾ ਦੇ ਪ੍ਰਧਾਨ ਛਿੰਦਰਪਾਲ ਮਾਣੀ, ਪਰਵਿੰਦਰ ਸਿੰਘ ਰਾਜੂ, ਗੁਰਪਿਆਰ ਸਿੰਘ ਖਾਈ, ਗੁਰਪ੍ਰੀਤ ਸਿੰਘ ਜਵਾਹਰ ਵਾਲਾ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਪਾਣੀ ਦੇ ਨਿਕਾਸ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਨਗਰ ਕੌਂਸਲ ਪ੍ਰਧਾਨ ਖ਼ਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ ਪੁਲਿਸ ਵਿਭਾਗ 'ਚੋਂ ਸੇਵਾਮੁਕਤ ਹੋਣ ਵਾਲੇ 2 ਡੀ.ਐਸ.ਪੀ. ਅਤੇ 1 ਇੰਸਪੈਕਟਰ ਨੂੰ ਬੈਂਡ ਸਾਜਿਆਂ ਨਾਲ ਵਿਦਾਇਗੀ ਦਿੱਤੀ <...
Ad Position 24