22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪਾਣੀ ਦੇ ਨਿਕਾਸ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਨਗਰ ਕੌਂਸਲ ਪ੍ਰਧਾਨ ਖ਼ਿਲਾਫ਼ ਨਾਅਰੇਬਾਜ਼ੀ

Ad Position 21
No active advertisement
ਲੌਂਗੋਵਾਲ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਵਿਰੋਧੀ ਧਿਰ ਦੇ ਆਗੂ ਅਤੇ ਦੁੱਲਟ ਪੱਤੀ ਨਿਵਾਸੀ ਅਤੇ ਪੱਖ ਪੇਸ਼ ਕਰਦੇ ਹੋਏ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ | ਤਸਵੀਰ : ਵਿਨੋਦ <br/> 31-08-2025
ਲੌਂਗੋਵਾਲ, 30 ਅਗਸਤ (ਵਿਨੋਦ, ਖੰਨਾ) - ਬਰਸਾਤ ਦੇ ਪਾਣੀ ਦੀ ਮਾਰ ਹੇਠ ਆਈ ਦੁੱਲਟ ਪੱਤੀ ਦੇ ਨਿਵਾਸੀਆਂ ਅਤੇ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਸੱਤਾ ਧਿਰ 'ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਨਗਰ ਕੌਂਸਲ ਪ੍ਰਧਾਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ | ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਿਤੂ ਰਾਣੀ ਦੇ ਪਤੀ ਭਾਜਪਾ ਆਗੂ ਵਿਜੇ ਗੋਇਲ ਨੇ ਦੱਸਿਆ ਕਿ ਦੁੱਲਟ ਪੱਤੀ ਖੇਤਰ ਪਿਛਲੇ ਲੰਮੇ ਸਮੇਂ ਤੋਂ ਬਰਸਾਤ ਦੇ ਪਾਣੀ ਦੀ ਮਾਰ ਹੇਠ ਆਉਂਦਾ ਸੀ | ਜਿਸ ਦੇ ਬਚਾਓ ਲਈ ਤਿੰਨ ਸਾਲ ਪਹਿਲਾਂ ਪਾਣੀ ਦੇ ਨਿਕਾਸ ਲਈ ਭੜੋਲੀਆਂ ਦੱਬੀਆਂ ਗਈਆਂ ਸਨ ਅਤੇ ਤਿੰਨ ਸਾਲ ਤੋਂ ਪਾਣੀ ਦਾ ਚੰਗਾ ਭਲਾ ਨਿਕਾਸ ਹੋ ਰਿਹਾ ਸੀ ਕਿਸੇ ਨੂੰ ਕੋਈ ਦਿੱਕਤ ਪ੍ਰੇਸ਼ਾਨੀ ਨਹੀਂ ਸੀ | ਪ੍ਰੰਤੂ ਨਗਰ ਕੌਂਸਲ ਦੇ ਪ੍ਰਧਾਨ ਵਲੋਂ ਬਰਸਾਤਾਂ ਦੇ ਮੌਸਮ ਵਿਚਕਾਰ ਹੀ ਉਕਤ ਭੜੋਲੀਆਂ ਨੂੰ ਪੁਟਵਾ ਦਿੱਤਾ ਗਿਆ | ਜਿਸ ਕਾਰਨ ਨੇੜਲੇ ਕਿਸਾਨਾਂ ਅਤੇ ਦੁੱਲਟ ਪੱਤੀ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਰਾਮ ਬਾਗ਼ ਵਿਚ ਪਾਣੀ ਖੜ੍ਹਾ ਹੈ ਅਤੇ ਸੱਤਾਧਾਰੀ ਪੱਖ ਰਾਮ ਬਾਗ਼ ਨਾਲ ਵੀ ਪੱਖਪਾਤ ਕਰ ਰਹੀ ਹੈ | ਭੜੋਲੀਆਂ ਕੱਢਣ ਤੋਂ ਬਾਅਦ ਬੁਰੀ ਤਰ੍ਹਾਂ ਬਰਬਾਦ ਹੋਈ ਫ਼ਸਲ ਦੇ ਮਾਲਕ ਕਿਸਾਨ ਰੁਪਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਉਕਤ ਭੜੋਲੀਆਂ ਨੂੰ ਜਾਂ ਤਾ ਦੁਬਾਰਾ ਪਾਇਆ ਜਾਵੇ ਨਹੀਂ ਤਾਂ ਨਿਕਾਸੀ ਨਾਲੇ ਦਾ ਸਹੀ ਲੈਵਲ ਕਰ ਕੇ ਨਾਲੇ ਨੂੰ ਪੱਕਾ ਕੀਤਾ ਜਾਵੇ | ਇਸ ਮੌਕੇ ਕੌਂਸਲਰ ਜਗਜੀਤ ਸਿੰਘ ਕਾਲਾ, ਜਸਵਿੰਦਰ ਸਿੰਘ ਨੱਪੀ, ਬਾਬਾ ਕੁਲਵੰਤ ਸਿੰਘ ਕਾਂਤੀ ਅਤੇ ਵੱਡੀ ਗਿਣਤੀ ਵਿਚ ਦੁੱਲਟ ਪੱਤੀ ਨਿਵਾਸੀ ਹਾਜ਼ਰ ਸਨ | ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਨੇ ਉਕਤ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਅਮਨ ਅਰੋੜਾ ਦੀ ਯੋਗ ਅਗਵਾਈ ਵਿਚ ਹੋ ਰਹੇ ਵੱਡੀ ਪੱਧਰ ਦੇ ਵਿਕਾਸ ਕਾਰਜਾਂ ਕਾਰਨ ਜਦੋਂ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਰਿਹਾ ਤਾਂ ਬਰਸਾਤ ਜਿਹੀ ਕੁਦਰਤੀ ਆਫ਼ਤ ਤੇ ਵੀ ਵਿਰੋਧੀਆਂ ਵਲੋਂ ਘਟੀਆ ਰਾਜਨੀਤੀ ਕੀਤੀ ਜਾ ਰਹੀ ਹੈ | ਰਹੀ ਗੱਲ ਭੜੋਲੀਆਂ ਨੂੰ ਪੁੱਟੇ ਜਾਣ ਦੀ ਗੱਲ ਹੈ ਲਗਾਤਾਰ ਪੈ ਰਹੀ ਭਾਰੀ ਬਰਸਾਤ ਕਾਰਨ ਨਾਲੀਆਂ ਦੀ ਗਾਦ ਅਤੇ ਗਾਰੇ ਕਾਰਨ ਪਾਈਪਾਂ ਬੰਦ ਹੋ ਗਈਆਂ | ਮੈਡਮ ਬਰਾੜ ਨੇ ਦੱਸਿਆ ਕਿ ਅਸੀਂ ਰਾਮ ਬਾਗ਼ ਦੇ ਵਿਕਾਸ ਲਈ 30 ਲੱਖ ਰੁਪਏ ਅਤੇ ਇਸ ਦੇ ਅੰਦਰ ਬਣੇ ਸ਼ਾਂਤੀ ਹਾਲ ਲਈ 35 ਲੱਖ ਰੁਪਏ ਦੀ ਗਰਾਂਟ ਦੀ ਮੰਗ ਪਹਿਲਾਂ ਤੋਂ ਹੀ ਰੱਖੀ ਹੋਈ ਹੈ ਜੋਕਿ ਮਾਣਯੋਗ ਮੰਤਰੀ ਕੋਲ ਵਿਚਾਰ ਅਧੀਨ ਹੈ | ਸਾਡੇ ਵਲੋਂ ਦੁੱਲਟ ਪੱਤੀ ਨਿਵਾਸੀਆਂ ਨਾਲ ਕੋਈ ਭੇਦ ਭਾਵ ਨਹੀਂ ਕੀਤਾ ਜਾ ਰਿਹਾ | ਪੁੱਟੀਆਂ ਪਾਈਪਾਂ ਨੂੰ ਸਾਫ਼ ਕਰ ਕੇ ਜਾਂ ਨਵੀਆਂ ਪਾਈਪਾਂ ਨੂੰ ਦੁਬਾਰਾ ਪਾਇਆ ਜਾ ਰਿਹਾ ਹੈ | ਜਲਦ ਹੀ ਇਸ ਥਾਂ ਤੋਂ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕੀਤਾ ਜਾਵੇਗਾ | ਟਕਸਾਲੀ ਆਪ ਆਗੂ ਕਰਮ ਸਿੰਘ ਬਰਾੜ ਦਾ ਕਹਿਣਾ ਹੈ ਲੌਂਗੋਵਾਲ ਅੰਦਰ ਮੰਤਰੀ ਅਮਨ ਅਰੋੜਾ ਦੇ ਉਪਰਾਲੇ ਨਾਲ ਲਗਭਗ 80 ਕਰੋੜ ਦੇ ਕਰੀਬ ਦੀ ਲਾਗਤ ਨਾਲ ਵਿਕਾਸ ਕਾਰਜ ਦੇ ਕੰਮ ਹੋ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਦਿਵਸ ਮੌਕੇ 5 ਨੂੰ ਐਨ.ਪੀ.ਐਸ. ਕਰਮਚਾਰੀ ਕਰਨਗੇ ਭੁੱਖ ਹੜਤਾਲ ਅਗਲੀ ਖ਼ਬਰ ਇੰਪਲਾਇਜ਼ ਫੈੱਡਰੇਸ਼ਨ ਦੀ ਜਥੇਬੰਦਕ ਚੋਣ ਹੋਈ <br/>
Ad Position 24