22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਰਜਿਸਟਰੀਆਂ ਦੀ ਅਪੁਆਇੰਟਮੈਂਟ ਨੂੰ 55 ਤੋਂ ਵਧਾ ਕੇ 100 ਕੀਤਾ ਜਾਵੇ-ਗੁਲਜ਼ਾਰ ਖ਼ਾਨ ਧਾਲੀਵਾਲ <br/>

Ad Position 21
No active advertisement
ਅਜੀਤ ਡੈਸਕ 31-08-2025
ਮਲੇਰਕੋਟਲਾ, 30 ਅਗਸਤ (ਮੁਹੰਮਦ ਹਨੀਫ਼ ਥਿੰਦ) - ਸਿਆਸੀ ਆਗੂ ਮੁਹੰਮਦ ਗੁਲਜ਼ਾਰ ਖ਼ਾਨ ਧਾਲੀਵਾਲ ਦੀ ਅਗਵਾਈ ਹੇਠ ਅਤੇ ਇਲਾਕੇ ਦੀਆਂ ਕਈ ਸ਼ਖ਼ਸੀਅਤਾਂ ਵਲੋਂ ਕੀਤੇ ਗਏ ਦਸਤਖਤਾਂ ਹੇਠ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਮਲੇਰਕੋਟਲਾ ਜਨਾਬ ਵਿਰਾਜ ਸ਼ਿਆਮਕਰਨ ਤਿੜਕੇ ਨੂੰ ਦਿੱਤਾ ਗਿਆ | ਜਿਸ ਵਿਚ ਗੁਲਜ਼ਰ ਖ਼ਾਨ ਧਾਲੀਵਾਲ ਅਤੇ ਇਲਾਕਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਤੋਂ ਮੰਗ ਕੀਤੀ ਕਿ ਮਲੇਰਕੋਟਲਾ ਦੇ ਤਹਿਸੀਲ ਕੰਪਲੈਕਸ ਵਿਖੇ ਰਜਿਸਟਰੀਆਂ ਦੀ ਅਪੋਆਇੰਟਮੈਂਟ ਨੂੰ ਵਧਾਇਆ ਜਾਵੇ | ਗੁਲਜ਼ਾਰ ਖ਼ਾਨ ਧਾਲੀਵਾਲ ਨੇ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਹਿਸੀਲ ਕੰਪਲੈਕਸ ਮਲੇਰਕੋਟਲਾ ਵਿਖੇ ਪਹਿਲਾਂ ਰਜਿਸਟਰੀਆਂ ਦੀ ਅਪੋਆਇੰਟਮੈਂਟਾਂ ਦੀ ਗਿਣਤੀ 75 ਸੀ, ਪਰੰਤੂ ਸਰਕਾਰ ਵਲੋਂ ਹੁਣ ਰਜਿਸਟਰੀਆਂ ਦੀ ਅਪੋਇੰਟਮੈਂਟ ਨੂੰ 75 ਤੋਂ ਘਟਾ ਕੇ 55 ਕਰ ਦਿੱਤਾ ਗਿਆ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਮਲੇਰਕੋਟਲਾ ਤੋਂ ਮੰਗ ਕਰਦਿਆਂ ਕਿਹਾ ਕਿ ਮਲੇਰਕੋਟਲਾ ਜ਼ਿਲ੍ਹਾ ਹੋਣ ਕਰਕੇ ਤਹਿਸੀਲ ਕੰਪਲੈਕਸ ਮਲੇਰਕੋਟਲਾ ਵਿਚ ਹੁਣ ਰਜਿਸਟਰੀਆਂ ਦਾ ਕੰਮ ਦਿਨ ਵਾ ਦਿਨ ਵਧਦਾ ਹੀ ਜਾ ਰਿਹਾ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਮਲੇਰਕੋਟਲਾ ਦੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਰਜਿਸਟਰੀਆਂ ਦੀ ਅਪੋਇੰਟਮੈਂਟ ਨੂੰ 55 ਤੋਂ ਵਧਾ ਕੇ 100 ਕੀਤਾ ਜਾਣਾ ਚਾਹੀਦਾ ਹੈ | ਜਿਸ ਨਾਲ ਪੰਜਾਬ ਸਰਕਾਰ ਦੇ ਮਾਲੀਏ ਵਿਚ ਵੀ ਇਜ਼ਾਫਾ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਚਾਰ ਮਹੀਨੇ ਪਹਿਲਾਂ ਬਣਿਆ ਡਰੇਨ ਦਾ ਪੁਲ ਦੋਵਾਂ ਪਾਸਿਆਂ ਤੋਂ ਦੱਬਿਆ <br/> ਅਗਲੀ ਖ਼ਬਰ ਮਲੇਰਕੋਟਲਾ ਵਿਖੇ ਪਹੁੰਚੀ ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-4 ਦੀ 'ਮਾਰਚ ਮਸ਼ਾਲ ਹਲਕਾ ਵਿਧਾਇਕ ਡਾ. ਰਹਿਮਾਨ ਅਤੇ ਗੱਜਣ...
Ad Position 24