22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਚਾਰ ਮਹੀਨੇ ਪਹਿਲਾਂ ਬਣਿਆ ਡਰੇਨ ਦਾ ਪੁਲ ਦੋਵਾਂ ਪਾਸਿਆਂ ਤੋਂ ਦੱਬਿਆ <br/>

Ad Position 21
No active advertisement
ਅਜੀਤ ਡੈਸਕ 31-08-2025
ਮਸਤੂਆਣਾ ਸਾਹਿਬ, 30 ਅਗਸਤ (ਦਮਦਮੀ) - ਨੇੜਲੇ ਪਿੰਡ ਦੁੱਗਾਂ ਤੋਂ ਕਿਲਾ ਭਰੀਆਂ ਨੂੰ ਜਾਣ ਵਾਲੇ ਰਸਤੇ 'ਤੇ ਬਣਿਆ ਡਰੇਨ ਨਾਲੇ ਦਾ ਪੁਲ ਦੋਵਾਂ ਪਾਸਿਆਂ ਤੋਂ ਦੱਬਣ ਕਾਰਨ ਲੋਕਾਂ ਤੇ ਮਨਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਲੋਕਾਂ ਵੱਲੋਂ ਇਸ ਪੁਲ ਨੂੰ ਬਣਾਉਣ ਵਾਲੇ ਠੇਕੇਦਾਰ ਅਤੇ ਮਹਿਕਮੇ ਦੇ ਅਧਿਕਾਰੀਆਂ ਦੀ ਬਰੀਕੀ ਨਾਲ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ | ਪਿੰਡ ਦੁੱਗਾਂ ਦੇ ਸਾਬਕਾ ਸਰਪੰਚ ਦਲਵੀਰ ਸਿੰਘ, ਚਰਨ ਸਿੰਘ, ਹਰਜੋਤ ਸਿੰਘ, ਪ੍ਰਗਟ ਸਿੰਘ, ਨਿਰਮਲ ਸਿੰਘ, ਗੁਰਤੇਜ ਸਿੰਘ, ਜਸਪਾਲ ਸਿੰਘ, ਦਿਆਲ ਸਿੰਘ, ਸੁਖਦੇਵ ਸਿੰਘ ਦੁੱਗਾਂ ਅਤੇ ਹੋਰ ਨੇੜਲੇ ਪਿੰਡਾਂ ਦੇ ਲੋਕਾਂ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਡਰੇਨ ਦੇ ਪੁੱਲ ਵੀ ਉਸਾਰੀ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਬਾਬੂ ਅਮਨ ਅਰੋੜਾ ਵਲੋਂ 1 ਜਨਵਰੀ 2025 ਨੂੰ ਕੀਤਾ ਗਿਆ ਸੀ ਅਤੇ ਅਪ੍ਰੈਲ ਮਈ ਦੇ ਅਖੀਰ ਵਿਚ ਇਹ ਪੁਲ ਬਣ ਕੇ ਤਿਆਰ ਹੋਇਆ ਸੀ | ਉਪਰੋਕਤ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਦਘਾਟਨੀ ਨੀਂਹ ਪੱਥਰ 'ਤੇ ਲਿਖਣ ਮੁਤਾਬਿਕ ਇਸ ਬਹਾਦਰ ਸਿੰਘ ਵਾਲਾ ਡਰੇਨ ਦੀ ਬੁਰਜੀ 119000 'ਤੇ ਬਣਨ ਵਾਲੇ ਪੁਲ ਦੀ ਉਸਾਰੀ ਤੇ 1. 57 ਕਰੋੜ ਰੁਪਏ ਖ਼ਰਚ ਆਏ ਹਨ | ਉਨ੍ਹਾਂ ਦੱਸਿਆ ਕਿ ਡੇਢ ਦੋ ਮਹੀਨੇ ਦੇ ਕਰੀਬ ਪਹਿਲਾਂ ਇਹ ਪੁਲ ਇੱਕ ਪਾਸਿਓਾ ਦੱਬ ਗਿਆ ਸੀ ਜਿੱਥੇ ਪਿੰਡ ਵਾਸੀਆਂ ਨੇ ਪੈਸੇ ਇਕੱਠੇ ਕਰ ਕੇ ਸੀਮੈਂਟ ਬਜਰੀ ਲਾ ਕੇ ਪਾਇਆ ਗਿਆ ਅਤੇ ਹੁਣ ਬਰਸਾਤ ਦੇ ਮੌਸਮ ਦੇ ਵਿਚ ਇਹ ਪੁੱਲ ਦੇ ਜਿੱਥੇ ਸੈਂਟਰ ਵਿਚ ਤੇੜਾਂ ਆ ਗਈਆਂ ਹਨ ਉੱਥੇ ਬੋਲਦੇ ਦੋਨਾਂ ਪਾਸਿਆਂ ਤੋਂ ਕਾਫੀ ਦੱਬ ਚੁੱਕਿਆ ਹੈ ਜਿਸ ਕਰ ਕੇ ਲੋਕਾਂ ਦੇ ਮਨਾਂ ਵਿਚ ਕਾਫੀ ਡਰ ਬੈਠਿਆ ਹੋਇਆ ਹੈ ਕਿਉਂਕਿ ਇਹ ਪੁਲ ਉੱਤੋਂ ਜਿੱਥੇ ਸਕੂਲੀ ਬੱਸਾਂ ਅਤੇ ਸਵਾਰੀਆਂ ਵਾਲੀਆਂ ਪ੍ਰਾਈਵੇਟ ਬੱਸਾਂ ਚੱਲਦੀਆਂ ਹਨ ਉੱਥੇ ਲੋਕਾਂ ਨੂੰ ਗੱਡੀਆਂ ਅਤੇ ਟਰੈਕਟਰ ਟਰਾਲੀਆਂ ਰਾਹੀਂ ਇੱਧਰ ਉਧਰ ਜਾਣਾ ਪੈਂਦਾ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਪੁੱਲ ਦੇ ਆਲੇ ਦੁਆਲੇ 15-15 ਫੁੱਟ ਦੇ ਕਰੀਬ ਮਿੱਟੀ ਘੱਟ ਹੋਣ ਕਾਰਨ ਇਹ ਪੁਲ ਦੋਨਾਂ ਸਾਈਡਾਂ ਤੋਂ ਦਬਿਆ ਹੈ | ਪੁਲ ਦੇ ਆਲੇ ਦੁਆਲੇ ਕਥਿਤ ਤੌਰ 'ਤੇ ਮੈਟੀਰੀਅਲ ਵੀ ਘਟੀਆ ਲਗਾਇਆ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇੱਧਰ ਧਿਆਨ ਨਾ ਦਿੱਤਾ ਤਾਂ ਇੱਥੇ ਵੱਡਾ ਹਾਦਸਾ ਵਾਪਰ ਸਕਦਾ ਹੈ | ਪਿੰਡ ਵਾਸੀਆਂ ਵੱਲੋਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਪੁਲ ਨੂੰ ਬਣਾਉਣ ਵਾਲੇ ਠੇਕੇਦਾਰ ਅਤੇ ਅਧਿਕਾਰੀਆਂ ਵੱਲੋਂ ਖ਼ਰਚ ਕੀਤੇ ਗਏ ਮੈਟੀਰੀਅਲ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ਤੇ ਇਹਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ ਵਿਖੇ ਪੀ.ਆਰ.ਟੀ.ਸੀ. ਦੀ ਬੱਸ ਫੁੱਟਪਾਥ 'ਤੇ ਚੜ੍ਹੀ <br/> ਅਗਲੀ ਖ਼ਬਰ ਰਜਿਸਟਰੀਆਂ ਦੀ ਅਪੁਆਇੰਟਮੈਂਟ ਨੂੰ 55 ਤੋਂ ਵਧਾ ਕੇ 100 ਕੀਤਾ ਜਾਵੇ-ਗੁਲਜ਼ਾਰ ਖ਼ਾਨ ਧਾਲੀਵਾਲ <br/>
Ad Position 24