11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਚਰਿੱਤਰ ਦੀ ਉਸਾਰੀ ਵਿਚ ਬਾਲ-ਸਾਹਿਤ ਦੀ ਭੂਮਿਕਾ ਅਹਿਮ - ਬਲਦੇਵ ਸਿੰਘ ਸੜਕਨਾਮਾ

Ad Position 21
No active advertisement
ਅਜੀਤ ਡੈਸਕ 02-09-2025
ਸੰਗਰੂਰ, 1 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ ਸਥਾਨਕ ਹਰੇੜੀ ਰੋਡ ਸਥਿਤ ਲੇਖਕ ਭਵਨ ਸੰਗਰੂਰ ਵਿਖੇ ਸਿਰਮੌਰ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨਾਲ ਰੂ-ਬਰੂ ਸਮਾਗਮ ਰਚਾਇਆ ਗਿਆ, ਜਿਸ ਦੀ ਪ੍ਰਧਾਨਗੀ ਉੱਘੇ ਲੇਖਕ ਅਤੇ ਆਲੋਚਕ ਡਾ. ਸੁਰਜੀਤ ਬਰਾੜ ਨੇ ਕੀਤੀ ਅਤੇ ਡਾ. ਸੰਪੂਰਨ ਸਿੰਘ ਟੱਲੇਵਾਲੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਸਾਹਿਤਕ ਮਿਲਣੀ ਦੌਰਾਨ ਪਹਿਲੀ ਵਾਰ ਨਾਗਮਣੀ ਵਿਚ ਛਪਣ ਤੋਂ ਲੈ ਕੇ ਹੁਣ ਤੱਕ ਦੀਆਂ ਚੁਨੌਤੀਆਂ ਅਤੇ ਪ੍ਰਾਪਤੀਆਂ ਸਬੰਧੀ ਗੱਲਬਾਤ ਕਰਦਿਆਂ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਪ੍ਰਸਥਿਤੀਆਂ ਹੀ ਵਿਅਕਤੀ ਨੂੰ ਲੇਖਕ ਬਣਾ ਦੇਣ ਦੇ ਸਮਰੱਥ ਹੁੰਦੀਆਂ ਹਨ | ਬਾਲ ਸਾਹਿਤ ਵਿਚ ਪਹਿਲੀ ਵਾਰ ਗ਼ਜ਼ਲ ਵਿਧਾ ਲਿਆਉਣ ਵਾਲੇ ਬਾਲ-ਗ਼ਜ਼ਲਕਾਰ ਜਗਜੀਤ ਸਿੰਘ ਲੱਡਾ ਦੇ ਦੋ ਬਾਲ ਗ਼ਜ਼ਲ-ਸੰਗ੍ਰਹਿ 'ਸੁਰੀਲੇ ਸਾਜ਼' ਅਤੇ 'ਪੰਜਾਬੀ ਕਲਮਾਂ' ਲੋਕ ਅਰਪਣ ਕਰਨ ਤੋਂ ਬਾਅਦ ਸਮਕਾਲੀ ਬਾਲ-ਸਾਹਿਤ ਦੀ ਦਸ਼ਾ ਅਤੇ ਦਿਸ਼ਾ ਬਾਰੇ ਚਰਚਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਚਰਿੱਤਰ ਦੀ ਉਸਾਰੀ ਵਿਚ ਬਾਲ-ਸਾਹਿਤ ਦੀ ਭੂਮਿਕਾ ਅਹਿਮ ਹੁੰਦੀ ਹੈ | ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਬਲਦੇਵ ਸਿੰਘ ਸੜਕਨਾਮਾ ਦਾ ਅਣਗੌਲੇ ਇਤਿਹਾਸਕ ਨਾਇਕਾਂ ਨੂੰ ਉਭਾਰਨਾ ਹਮੇਸ਼ਾ ਯਾਦ ਰੱਖਿਆ ਜਾਵੇਗਾ | ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਡਾ. ਸੁਰਜੀਤ ਬਰਾੜ ਨੇ ਕਿਹਾ ਕਿ ਬਲਦੇਵ ਸਿੰਘ ਸੜਕਨਾਮਾ ਕੇਵਲ ਪੰਜਾਬ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਸਭ ਤੋਂ ਵੱਧ ਪੜਿ੍ਹਆ ਜਾਣ ਵਾਲਾ ਨਾਵਲਕਾਰ ਹੈ | ਜਗਜੀਤ ਸਿੰਘ ਲੱਡਾ ਨੇ ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਚਰਚਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਵਿਗਿਆਨਕ ਸੂਝ-ਬੂਝ ਦੇਣਾ ਹੀ ਉਨ੍ਹਾਂ ਦੀ ਲੇਖਣੀ ਦਾ ਮੁੱਖ ਮੰਤਵ ਹੈ | ਇਸ ਮੌਕੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਵਿਚ ਵਡਮੁੱਲਾ ਯੋਗਦਾਨ ਪਾਉਣ ਲਈ ਸਭਾ ਵਲੋਂ ਬਲਦੇਵ ਸਿੰਘ ਸੜਕਨਾਮਾ ਅਤੇ ਜਗਜੀਤ ਸਿੰਘ ਲੱਡਾ ਨੂੰ ਸਨਮਾਨਿਤ ਵੀ ਕੀਤਾ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਅਤੇ ਜਨਮ ਅਸ਼ਟਮੀ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵੀ ਹੋਇਆ ਜਿਸ ਵਿਚ ਸਵੇਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਦੇ ਬਾਵਜੂਦ ਜਗਜੀਤ ਸਿੰਘ ਲੱਡਾ, ਹਮੀਰ ਸਿੰਘ, ਰਣਜੀਤ ਕੌਰ, ਦੀਪਿੰਦਰ ਕੌਰ, ਗੋਬਿੰਦ ਸਿੰਘ, ਬਲਦੇਵ ਸਿੰਘ, ਚਰਨਜੀਤ ਸਿੰਘ ਸਮਾਲਸਰ, ਜਸਵੰਤ ਗਿੱਲ ਸਮਾਲਸਰ, ਰਜਿੰਦਰ ਸਿੰਘ ਰਾਜਨ, ਅਵਤਾਰ ਸਿੰਘ ਮਾਨ, ਕਰਮ ਸਿੰਘ ਜ਼ਖ਼ਮੀ, ਹਾਕਮ ਸਿੰਘ ਰੂੜੇਕੇ, ਪੰਥਕ ਕਵੀ ਲਾਭ ਸਿੰਘ ਝੱਮਟ, ਸੁਰਜੀਤ ਸਿੰਘ ਮੌਜੀ, ਗੁਰਜੰਟ ਸਿੰਘ ਫ਼ੌਜੀ, ਜੰਗੀਰ ਖੋਖਰ ਮੋਗਾ, ਦਰਸ਼ਨ ਸਿੰਘ ਗੁਰੂ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਡਾ. ਸੁਰਜੀਤ ਬਰਾੜ, ਕੁਲਵਿੰਦਰ ਸਿੰਘ ਜੱਖਲਾਂ, ਚਰਨਜੀਤ ਸਿੰਘ ਮੀਮਸਾ, ਇੰਦਰਪ੍ਰੀਤ ਕੌਰ, ਗੁਰੀ ਚੰਦੜ, ਨੂਰਪ੍ਰੀਤ ਕੌਰ, ਰਾਜ ਰਾਣੀ, ਸੁਖਨਦੀਪ ਕੌਰ, ਖੁਸ਼ਪ੍ਰੀਤ ਕੌਰ, ਗੁਰਸਿਮਰ ਕੌਰ, ਰੇਣੂ ਬਾਲਾ, ਵਿਧੀ ਸ਼ਰਮਾ, ਪਵਨ ਕੁਮਾਰ ਹੋਸ਼ੀ, ਸਰਬਜੀਤ ਸੰਗਰੂਰਵੀ, ਬਹਾਦਰ ਸਿੰਘ ਧੌਲਾ, ਰਣਬੀਰ ਸਿੰਘ ਪਿ੍ੰਸ, ਏਕਮਦੀਪ ਸਿੰਘ, ਹਰਜੋਤ ਸਿੰਘ, ਰਾਜਦੀਪ ਸਿੰਘ, ਬਕਸ਼ੀ ਰਾਮ, ਗੁਰਦਿਆਲ ਸਿੰਘ, ਬਲਬੀਰ ਸਿੰਘ, ਹਰਪ੍ਰੀਤ ਸਿੰਘ, ਬਲਵੰਤ ਸਿੰਘ, ਉਜਾਗਰ ਸਿੰਘ, ਮਨਜੀਤ ਸਿੰਘ ਅਤੇ ਭੁਪਿੰਦਰ ਸਿੰਘ ਆਦਿ ਕਵੀਆਂ ਨੇ ਹਿੱਸਾ ਲਿਆ | ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਦਾ ਸੰਚਾਲਨ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭਾਰੀ ਮੀਂਹ ਦੇ ਕਾਰਨ ਮੁਰਗੀ ਫਾਰਮ ਦੀ ਛੱਤ ਡਿੱਗੀ- ਚਾਰ ਹਜ਼ਾਰ ਚੂਜ਼ੇੇ ਮਰੇ ਅਗਲੀ ਖ਼ਬਰ ਬੜੂ ਸਾਹਿਬ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਰਾਸ਼ਟਰੀ ਖੇਡ ਦਿਵਸ ਕਰਵਾਇਆ
Ad Position 24