12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਸੰਗਰੂਰ ਵਿਚ 110 ਕੇਸਾਂ ਵਿਚ 153 ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 02-09-2025
ਸੰਗਰੂਰ, 1 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਸ੍ਰੀ ਸਰਤਾਜ ਸਿੰਘ ਚਾਹਲ, ਐਸ.ਐਸ.ਪੀ. ਸੰਗਰੂਰ ਵਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵਲੋਂ Tਯੁੱਧ ਨਸ਼ਿਆਂ ਵਿਰੁੱਧU ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ 1 ਅਗਸਤ ਤੋਂ 31 ਅਗਸਤ ਤੱਕ ਡਰੱਗ ਦੇ 86 ਮੁਕੱਦਮੇ ਦਰਜ ਕਰਕੇ 128 ਦੋਸੀ ਕਾਬੂ ਕਰਕੇ 727 ਗ੍ਰਾਮ ਹੈਰੋਇਨ, 553 ਕਿੱਲੋ 600 ਗ੍ਰਾਮ ਭੂੱਕੀ ਚੂਰਾ ਪੋਸਤ, 1975 ਨਸੀਲੀਆਂ ਗੋਲੀਆਂ ਅਤੇ 1,59,000/- ਰੁਪਏ ਡਰੱਗ ਮਨੀ ਬ੍ਰਾਮਦ ਕਰਵਾਈ ਗਈ | ਸਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 24 ਮੁਕੱਦਮੇ ਦਰਜ ਕਰਕੇ 25 ਦੋਸੀਆਂ ਨੂੰ ਕਾਬੂ ਕਰਕੇ 660 ਲੀਟਰ ਸਰਾਬ ਠੇਕਾ ਦੇਸੀ, 01 ਚਾਲੂ ਭੱਠੀ, 80.250 ਲੀਟਰ ਸਰਾਬ ਨਜੈਜ ਅਤੇ 460 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ | ਉਨ੍ਹਾਂ ਦੱਸਿਆ ਕਿ ਅਸਲਾ ਐਕਟ ਦੇ 01 ਮੁਕੱਦਮਾ ਦਰਜ ਕਰਕੇ 02 ਦੋਸੀ ਗਿ੍ਫਤਾਰ ਕੀਤੇ ਗਏ, 01 ਪਿਸਟਲ/ਰਿਵਾਲਵਰ ਅਤੇ 05 ਕਾਰਤੂਸ ਬ੍ਰਾਮਦ ਕਰਾਏ ਗਏ | ਜੂਆ ਐਕਟ ਤਹਿਤ 01 ਮੁਕੱਦਮਾ ਦਰਜ ਕਰਕੇ 01 ਦੋਸੀ ਗਿ੍ਫਤਾਰ ਕੀਤਾ ਅਤੇ ਉਨ੍ਹਾਂ ਪਾਸੋਂ 970/- ਰੁਪਏ ਬ੍ਰਾਮਦ ਕਰਾਏ ਗਏ | ਸ੍ਰੀ ਚਾਹਲ ਨੇ ਦੱਸਿਆ ਕਿ ਥਾਣਾ ਸਦਰ ਧੂਰੀ ਦੇ ਏਰੀਆ ਵਿਚ ਪੈਂਦੇ ਪਿੰਡ ਹਸਨਪੁਰ ਵਿਖੇ ਅੱਧੀ ਰਾਤ ਨੂੰ ਰਿਹਾਇਸੀ ਮਕਾਨ ਦੇ ਬਾਹਰ ਫਾਇਰਿੰਗ ਕਰਨ ਵਾਲੇ ਗਿਰੋਹ ਦਾ 24 ਘੰਟਿਆਂ ਅੰਦਰ ਪਰਦਾਫਾਸ਼ ਕਰਕੇ 07 ਦੋਸੀਆਂ ਨੂੰ ਕਾਬੂ ਕੀਤਾ ਗਿਆ ਅਤੇ ਵਾਰਦਾਤ ਸਮੇਂ ਵਰਤੇ 03 ਦੇਸੀ ਪਿਸਟਲ ਸਮੇਤ ਮੈਗਜੀਨ, 01 ਬਲੈਰੋ ਗੱਡੀ ਅਤੇ 01 ਮੋਟਰ ਸਾਇਕਲ ਬ੍ਰਾਮਦ ਕੀਤੇ ਗਏ | ਇਸੇ ਤਰ੍ਹਾਂ ਥਾਣਾ ਮੂਨਕ ਅਤੇ ਭਵਾਨੀਗੜ੍ਹ ਵਲੋਂ 02 ਨਸ਼ਾ ਤਸਕਰਾਂ ਦੀ 39,53,358/- ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ ਕਰਵਾਈ ਗਈ | ਸੰਗਰੂਰ ਪ੍ਰਸ਼ਾਸਨ ਵਲੋਂ 02 ਨਸ਼ਾ ਤਸਕਰਾਂ ਵਲੋਂ ਨਸ਼ਿਆਂ ਦੀ ਤਸਕਰੀ ਕਰਕੇ ਮਿਊਸਪਲ ਕਮੇਟੀ ਸੰਗਰੂਰ ਦੀ ਜ਼ਮੀਨ ਉਪਰ ਬਣਾਈ ਗੈਰ ਕਾਨੂੰਨੀ ਪ੍ਰਾਪਰਟੀ, ਬੁਲਡੋਜਰ ਚਲਾ ਕੇ ਢਾਹ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਤਿਰਪਾਲ ਅਤੇ ਹੋਰ ਜ਼ਰੂਰੀ ਸਮਾਨ ਮਹਿੰਗੇ ਭਾਅ ਵੇਚਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ <br/> ਅਗਲੀ ਖ਼ਬਰ 33 ਵਾਂ ਵਿਸ਼ਾਲ ਮੇਲਾ 3 ਤੇ 4 ਨੂੰ <br/>
Ad Position 24