13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਹੜ੍ਹ ਪੀੜਤਾਂ ਦੀ ਮਦਦ ਵਿਚ ਉੱਠੇ ਹਜ਼ਾਰਾਂ ਹੱਥਾਂ ਅਤੇ ਰਾਹਤ ਕਾਰਜਾਂ ਵਿਚ ਜੁੜੀਆਂ ਰੱਬੀ ਰੂਹਾਂ <br/>

Ad Position 21
No active advertisement
ਅਜੀਤ ਡੈਸਕ 04-09-2025
ਧੂਰੀ, 3 ਅਗਸਤ (ਸੰਜੇ ਲਹਿਰੀ) - ਦੇਸ਼ ਦੁਨੀਆਂ ਦੇ ਹਰਮਨ ਪਿਆਰੇ ਸੂਬੇ ਪੰਜਾਬ ਦਾ ਇੱਕ ਵੱਡਾ ਹਿੱਸਾ ਕੁਝ ਦੂਜੇ ਰਾਜਾਂ ਸਮੇਤ ਇਨੀ ਦਿਨੀਂ ਭਿਆਨਕ ਹੜ੍ਹਾਂ ਦੀ ਲਪੇਟ ਵਿਚ ਹੈ ਅਤੇ ਲੱਖਾਂ ਲੋਕ, ਬੇਜ਼ਬਾਨ ਪਸ਼ੂ ਪੰਛੀ ਕੁਦਰਤ ਦੇ ਇਸ ਅਸਹਿ ਭਾਣੇ ਨੂੰ ਮੰਨਣ ਲਈ ਮਜਬੂਰ ਹਨ | ਇਸ ਦੇ ਬਾਵਜੂਦ ਇੰਦਰ ਦੇਵਤਾ ਬਾਰ -ਬਾਰ ਆਪਣਾ ਗ਼ੁੱਸਾ ਦਿਖਾ ਕੇ ਸ਼ਾਇਦ ਲੋਕਾਂ ਨੂੰ ਚਿਤਾਵਨੀ ਦੇ ਰਿਹਾ ਹੈ ਕਿ ਕੁਦਰਤ ਨਾਲ ਛੇੜਛਾੜ ਕਰਨ ਦੇ ਗੰਭੀਰ ਨਤੀਜੇ ਭੁਗਤਣੇ ਹੀ ਪੈਣਗੇ | ਅਸੀਂ ਲੰਮੇ ਸਮੇਂ ਤੋਂ ਵੇਖਦੇ ਆ ਰਹੇ ਹਾਂ ਬੇਲੋੜੇ ਦਰਖਤ ਕੱਟੇ ਜਾ ਰਹੇ ਹਨ ਪਹਾੜੀ ਇਲਾਕਿਆਂ ਵਿਚ ਵਿਕਾਸ ਦੇ ਨਾਂ ਤੇ ਮਨੁੱਖੀ ਸਫ਼ਰ ਦੀ ਲੰਬਾਈ ਘੱਟ ਕਰਨ ਲਈ ਟਰਨਲਾਂ ਬਣਾ ਕੇ ਪਹਾੜਾਂ ਦੀ ਹਿੱਕ ਚੀਰ ਕੇ ਸਦੀਆਂ ਤੋਂ ਸ਼ਾਂਤ ਬੈਠੇ ਪਹਾੜਾਂ ਦੀ ਹੋਂਦ ਨੂੰ ਵੰਗਾਰਿਆ ਜਾ ਰਿਹਾ ਹੈ ਤੇ ਨਤੀਜੇ ਸਾਡੇ ਸਾਹਮਣੇ ਹਨ | ਰੱਬ ਦਾ ਰੂਪ ਬਣੀਆਂ ਹਜ਼ਾਰਾਂ ਰੱਬੀ ਰੂਹਾਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਜੋ ਇਸ ਸਮੇਂ ਸੇਵਾ ਦੇ ਮੈਦਾਨ ਵਿਚ ਦਿਨ ਰਾਤ ਨਿੱਤਰੀਆਂ ਹੋਈਆਂ ਹਨ ਅਤੇ ਹੜ੍ਹ ਪੀੜਤਾਂ ਅਤੇ ਬੇਜ਼ਬਾਨ ਪਸ਼ੂ ਪੰਛੀਆਂ ਦਾ ਸਹਾਰਾ ਬਣੀਆਂ ਹੋਈਆਂ ਹਨ ਅਤੇ ਦੇਸ਼ ਭਰ ਵਿਚ ਪੰਜਾਬ ਦਾ ਦਰਦ ਸਮਝਣ ਵਾਲੇ ਲੋਕਾਂ ਸਮੇਤ ਪੰਜਾਬ ਦੀ ਮਿੱਟੀ ਨਾਲ ਮੋਹ ਰੱਖਣ ਵਾਲੇ ਹਜ਼ਾਰਾਂ ਐਨ ਆਰ ਆਈ ਭਰਾ ਜੋ ਇਸ ਬਿਪਤਾ ਦੀ ਘੜੀ ਵਿਚ ਖੁੱਲੇ੍ਹ ਦਿਲ ਨਾਲ ਦਾਨ ਕਰਨ ਵਿਚ ਜੁਟੇ ਹੋਏ ਹਨ ਨੂੰ ਜਿੱਥੇ ਦਿਲੋਂ ਸਲਾਮ ਕਰਨਾ ਬਣਦਾ ਹੈ ਉੱਥੇ ਹੀ ਇਸ ਅÏਖੀ ਘੜੀ ਵਿਚ ਆਪਣਿਆਂ ਲਈ ਤਿਲ ਫੁਲ ਦਾ ਯੋਗਦਾਨ ਵੀ ਬਣਦਾ ਹੈ ਅਤੇ ਜੰਗਲ ਦੀ ਅੱਗ ਨੂੰ ਬੁਝਾਉਣ ਵਿਚ ਚਿੜੀ ਦੇ ਯੋਗਦਾਨ ਵਾਲੀ ਕਹਾਵਤ ਅਨੁਸਾਰ ਖੁੱਲੇ੍ਹ ਦਿਲ ਨਾਲ ਆਪੋ ਆਪਣਾ ਹਿੱਸਾ ਪਾਉਣ ਅਤੇ ਦੂਜੇ ਨੂੰ ਉਤਸ਼ਾਹਿਤ ਕਰਨ ਦੀ ਇਸ ਵਕਤ ਪੂਰੀ-ਪੂਰੀ ਲੋੜ ਹੈ | ਅਜੀਤ ਪਰਿਵਾਰ ਵੱਲੋਂ ਸ਼ੁਰੂ ਕੀਤੀ ਗਈ ਰਿਲੀਫ ਫ਼ੰਡ ਦੀ ਸੇਵਾ ਨੂੰ ਵੀ ਲੋਕਾਂ ਵੱਲੋਂ ਖੂਬ ਸੁਰਾਹਿਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਗਣੇਸ਼ ਉਤਸਵ ਮੌਕੇ ਵਿਧਾਇਕਾ ਭਰਾਜ ਨੇ ਭਰੀ ਹਾਜ਼ਰੀ ਅਗਲੀ ਖ਼ਬਰ ਭਾਜਪਾ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਹਿੱਕ ਡਾਹ ਕੇ ਖੜ੍ਹੀ ਹੈ- ਹੀਰਾ ਸਿੰਘ
Ad Position 24