06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਕਈ ਦਿਨਾਂ ਤੋਂ ਪੈ ਰਹੀ ਤੇਜ਼ ਬਾਰਿਸ਼ ਕਾਰਨ ਘਰ ਦੀ ਛੱਤ ਡਿੱਗੀ

Ad Position 21
No active advertisement
ਅਜੀਤ ਡੈਸਕ 05-09-2025
ਭਵਾਨੀਗੜ੍ਹ, 4 ਸਤੰਬਰ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਕਾਕੜਾ ਵਿਖੇ ਇੱਕ ਟਰੱਕ ਡਰਾਈਵਰ ਗ਼ਰੀਬ ਪਰਿਵਾਰ ਦੇ ਘਰ ਦੀ ਮੀਂਹ ਕਾਰਨ ਛੱਤ ਡਿੱਗਣ ਕਾਰਨ ਉਸ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ਦਿੰਦਿਆਂ ਪਿੰਡ ਕਾਕੜਾ ਦੇ ਅਮਰੀਕ ਸਿੰਘ ਪੁੱਤਰ ਦਲੀਪ ਸਿੰਘ ਨੇ ਦੱਸਿਆ ਕਿ ਉਹ ਕਿਸੇ ਦੇ ਟਰੱਕ 'ਤੇ ਡਰਾਈਵਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ, ਹੁਣ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਾਰਸ਼ ਕਾਰਨ ਉਸ ਦੇ 2 ਕਮਰਿਆਂ ਦੀ ਘਰ ਦੀ ਛੱਤ ਡਿਗ ਗਈ ਅਤੇ ਹੁਣ ਉਹ ਬੇਖ਼ਤਾ ਹੋ ਕੇ ਸਮਾਂ ਲੰਘਾ ਰਿਹਾ ਹੈ | ਇਸ ਸਮੇਂ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਕਾਕੜਾ ਨੇ ਦੱਸਿਆ ਕਿ ਉਨ੍ਹਾਂ ਦ ਪਿੰਡ ਦਾ ਟਰੱਕ 'ਤੇ ਡਰਾਈਵਰੀ ਕਰਦੇ ਅਮਰੀਕ ਸਿੰਘ ਦੇ ਘਰ ਦੀ ਛੱਤ ਡਿਗ ਗਈ, ਰਹਿੰਦੀ ਛੱਤ ਵੀ ਮੀਂਹ ਦਾ ਪਾਣੀ ਪੈਣ ਕਰਕੇ ਡਿੱਗਣ ਦੇ ਕਿਨਾਰੇ ਹੈ, ਪਰ ਗ਼ਰੀਬ ਪਰਿਵਾਰ ਘਰ ਦੀ ਛੱਤ ਬਦਲਣ ਤੋਂ ਅਸਮਰਥ ਹੈ | ਉਨ੍ਹਾਂ ਦੱਸਿਆ ਕਿ ਹੁਣ ਉਸ 'ਤੇ ਘਰ ਦੀ ਛੱਤ 'ਤੇ ਪਲਾਸਟਿਕ ਕਾਗ਼ਜ਼ ਪਾ ਕੇ ਉਸ ਦੀ ਮੁਸ਼ਕਲ ਦਾ ਆਰਜ਼ੀ ਤੌਰ 'ਤੇ ਕੰਮ ਚਲਾਇਆ ਜਾ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਗ਼ਰੀਬ ਪਰਿਵਾਰ ਦੀ ਛੱਤ ਬਦਲਣ ਲਈ ਮੁਆਵਜ਼ਾ ਦੇਣ ਦੀ ਮੰਗ ਕੀਤੀ |
Ad Position 22
No active advertisement
ਪਿਛਲੀ ਖ਼ਬਰ ਘੱਗਰ ਸੰਬੰਧੀ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ ਅਗਲੀ ਖ਼ਬਰ ਪੇਂਡੂ ਖੇਡ ਮੇਲਾ ਰੱਦ ਕਰਦਿਆਂ ਹੜ੍ਹ ਪੀੜਤਾਂ ਦੀ ਮਦਦ ਲਈ ਸਹਾਇਤਾ ਭੇਜਣ ਦਾ ਐਲਾਨ <br/>
Ad Position 24