ਅਹਿਮਦਗੜ੍ਹ, 4 ਸਤੰਬਰ (ਰਣਧੀਰ ਸਿੰਘ ਮਹੋਲੀ) - ਸੂਬੇ ਭਰ ਵਿਚ ਆਈ ਹੜ੍ਹਾਂ ਦੀ ਕਰੋਪੀ ਨੂੰ ਦੇਖਦਿਆਂ ਹੋਇਆਂ ਸਪੋਰਟਸ ਕਲੱਬ ਕੰਗਣਵਾਲ ਜ਼ਿਲ੍ਹਾ ਮਲੇਰਕੋਟਲਾ ਵੱਲੋਂ 2026 ਵਿਚ ਹੋਣ ਵਾਲਾ ਪੇਂਡੂ ਖੇਡ ਮੇਲਾ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ | ਸਪੋਰਟਸ ਕਲੱਬ ਪ੍ਰਧਾਨ ਰੁਪਿੰਦਰ ਸਿੰਘ (ਪਿੰਦੂ) ਨੇ ਦਸਿਆ ਸਮੂਹ ਕਾਰਜਕਾਰੀ ਕਮੇਟੀ ਮੈਂਬਰਾਂ ਅਤੇ ਦਾਨੀ ਸੱਜਣਾਂ ਵੱਲੋਂ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਇਸ ਵਾਰ ਪੇਂਡੂ ਖੇਡ ਮੇਲਾ ਨਾ ਕਰਵਾਇਆ ਜਾਵੇ | ਪ੍ਰਬੰਧਕਾਂ ਨੇ ਕਿਹਾ ਜਿਹੜੇ ਫ਼ੰਡ ਖੇਡ ਮੇਲੇ ਲਈ ਇਕੱਠੇ ਕੀਤੇ ਜਾਣੇ ਸੀ ਉਹ ਸਾਰੀ ਰਾਸ਼ੀ ਹੜ੍ਹ ਪੀੜਤਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਖ਼ਰਚੀ ਜਾਵੇਗੀ | ਸਪੋਰਟਸ ਕਲੱਬ ਵੱਲੋਂ ਲਏ ਗਏ ਇਸ ਫ਼ੈਸਲੇ ਦੀ ਸਮੂਹ ਇਲਾਕਾ ਵਾਸੀਆਂ ਵੱਲੋਂ ਸ਼ਲਾਘਾ ਕੀਤੀ ਗਈ ਜਾ ਰਹੀ ਹੈ