06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਰੋਟਰੀ ਕਲੱਬ ਦੀ ਹੋਈ ਅਹਿਮ ਮੀਟਿੰਗ

Ad Position 21
No active advertisement
ਅਜੀਤ ਡੈਸਕ 05-09-2025
ਸੁਨਾਮ ਊਧਮ ਸਿੰਘ ਵਾਲਾ, 4 ਸਤੰਬਰ (ਭੁੱਲਰ, ਧਾਲੀਵਾਲ) - ਰੋਟਰੀ ਕਲੱਬ ਸੁਨਾਮ ਦੀ ਮੀਟਿੰਗ ਕਲੱਬ ਪ੍ਰਧਾਨ ਜਗਦੀਪ ਭਾਰਦਵਾਜ ਦੀ ਪ੍ਰਧਾਨਗੀ ਹੇਠ ਸਥਾਨਕ ਇੱਕ ਰੈਸਟੋਰੈਂਟ ਵਿਖੇ ਹੋਈ | ਮੀਟਿੰਗ ਵਿਚ ਦੀਵਾਲੀ ਦਾ ਤਿਉਹਾਰ ਮਨਾਉਣ ਨੂੰ ਲੈ ਕੇ ਵਿਚਾਰ-ਵਟਾਂਦਰਾ ਕਰਨ ਉਪਰੰਤ 15 ਅਕਤੂਬਰ ਨੂੰ ਸਥਾਨਕ ਮਹਾਰਾਜਾ ਪੈਲੇਸ ਵਿਚ ਦੀਵਾਲੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ | ਜਿਸ ਨੂੰ ਲੈ ਕੇ ਕਲੱਬ ਪ੍ਰਧਾਨ ਜਗਦੀਪ ਭਾਰਦਵਾਜ ਨੇ ਕਿਹਾ ਕਿ ਕਲੱਬ ਦੀ ਅਗਲੀ ਮੀਟਿੰਗ ਵਿਚ ਇਸ ਸਬੰਧੀ ਇੱਕ ਕਮੇਟੀ ਗਠਿਤ ਕੀਤੀ ਜਾਵੇਗੀ |ਇਸ ਸਮੇਂ ਕੈਬਿਨਟ ਮੰਤਰੀ ਅਮਨ ਅਰੋੜਾ ਦੇ ਨਾਲ ਹੀ ਆਨਰੇਰੀ ਮੈਂਬਰ ਬਣੇ ਆਰ.ਐਨ. ਕਾਂਸਲ ਨੂੰ ਸਨਮਾਨਿਤ ਵੀ ਕੀਤਾ ਗਿਆ | ਮੀਟਿੰਗ ਵਿਚ ਕਲੱਬ ਡਿਊਜ਼ ਅਦਾ ਕਰਨ ਵਾਲੇ ਮੈਂਬਰਾਂ 'ਚੋਂ ਹੋਏ ਡਰਾਅ 'ਚ ਡਾ. ਰੋਮਿਤ ਗੁਪਤਾ ਅਤੇ ਵਿਜੇ ਮੋਹਨ ਨੂੰ ਸਨਮਾਨਿਤ ਕੀਤਾ ਗਿਆ ਜਦੋਂ ਕਿ ਪੰਕਚੁਐਲਿਟੀ ਐਵਾਰਡ ਪਵਨਜੀਤ ਸਿੰਘ ਹੰਝਰਾ ਨੂੰ ਦਿੱਤਾ ਗਿਆ | ਇਸ ਮੌਕੇ ਡਾ. ਐੱਚ.ਐਸ. ਬਾਬਾ, ਪ੍ਰੋ. ਵਿਜੇ ਮੋਹਨ, ਸਸ਼ੀ ਗੋਇਲ, ਵਿਕਰਮ ਗਰਗ, ਪ੍ਰਭਾਤ ਜਿੰਦਲ, ਸ਼ਿਵ ਗਰਗ, ਸੰਦੀਪ ਜੈਨ, ਰਾਜੀਵ ਸਿੰਗਲਾ, ਸੁਮਿਤ ਬੰਦਲਿਸ਼, ਸੰਜੇ ਬੰਦਲਿਸ਼, ਸ਼੍ਰੀ ਕਿ੍ਸ਼ਨ ਰਾਜੂ, ਅਨਿਲ ਜੁਨੇਜਾ, ਹਰੀਸ਼ ਕੁਮਾਰ, ਪ੍ਰਮੋਦ ਹੋਡਲਾ, ਕਮਲ ਗਰਗ, ਅਸ਼ੋਕ ਗੋਇਲ, ਵਿਕਰਮ ਗੋਇਲ, ਐਡਵੋਕੇਟ ਵਰਿੰਦਰ ਰੰਮੀ, ਅਨੂਪ ਗੋਇਲ, ਅਤੁਲ ਗੁਪਤਾ, ਵਿਨੋਦ ਬੌਬੀ, ਬਹਾਲ ਸਿੰਘ ਅਤੇ ਵਿਨੀਤ ਕੁਮਾਰ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗ ਅÏਰਤ ਦੇ ਘਰ ਦੀ ਛੱਤ ਡਿਗੀ <br/> ਅਗਲੀ ਖ਼ਬਰ ਭਾਈ ਮਨੀ ਸਿੰਘ ਖ਼ਾਲਸਾ ਕਾਲਜ ਵਲੋਂ ਬੇਘਰ ਲੋਕਾਂ ਲਈ ਮਦਦ ਦੀ ਪੇਸ਼ਕਸ਼ <br/>
Ad Position 24