06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਬਜ਼ੁਰਗ ਅÏਰਤ ਦੇ ਘਰ ਦੀ ਛੱਤ ਡਿਗੀ <br/>

Ad Position 21
No active advertisement
ਅਜੀਤ ਡੈਸਕ 05-09-2025
ਅਮਰਗੜ੍ਹ, 4 ਸਤੰਬਰ (ਜਤਿੰਦਰ ਮੰਨਵੀ) - ਪਿਛਲੇ ਹਫ਼ਤੇ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਇਲਾਕੇ ਵਿਚ ਵੱਡੇ ਪੱਧਰ 'ਤੇ ਨੁਕਸਾਨ ਕੀਤਾ | ਅੱਜ ਨੇੜਲੇ ਪਿੰਡ ਮਾਨਵੀ ਦੀ ਵਸਨੀਕ ਬਜੁਰਗ ਅÏਰਤ ਦਲੀਪ ਕੌਰ, ਪਤਨੀ ਸਵ. ਗੁਰਦੇਵ ਸਿੰਘ ਦੇ ਘਰ ਦੀ ਛੱਤ ਦੇ ਚਾਰ ਖਣ ਅਚਾਨਕ ਤੇਜ਼ ਮੀਂਹ ਕਾਰਨ ਡਿੱਗ ਗਏ, ਜਿਸ ਨਾਲ ਕਾਫੀ ਨੁਕਸਾਨ ਹੋਇਆ | ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦਲੀਪ ਕੌਰ ਆਪਣੇ ਵੱਡੇ ਪੁੱਤਰ ਦੇ ਘਰ ਨਹਾਉਣ ਗਈ ਸੀ | ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਉਸ ਦੀ ਪੇਟੀ, ਅਲਮਾਰੀ ਅਤੇ ਹੋਰ ਕੀਮਤੀ ਸਾਮਾਨ ਮਲਬੇ ਹੇਠ ਦੱਬ ਕੇ ਤਬਾਹ ਹੋ ਗਿਆ | ਇਹ ਘਰ ਦਲੀਪ ਕੌਰ ਦੇ ਵੱਡੇ ਪੁੱਤਰ ਵੱਲੋਂ ਦਹਾਕੇ ਪਹਿਲਾਂ ਕਾਰਖ਼ਾਨੇ ਵਜੋਂ ਵਰਤਿਆ ਜਾਂਦਾ ਸੀ | ਆਪਣੇ ਦੋਵੇਂ ਪੁੱਤਰਾਂ ਤੋਂ ਵੱਖ ਰਹਿੰਦੀ ਇਸ ਬਜੁਰਗ ਅÏਰਤ ਦਾ ਘਰ, ਜਿਸ ਦੀ ਛੱਤ ਡਾਟਾਂ ਦੀ ਸੀ, ਹੁਣ ਮੁੜ ਉਸਾਰੀ ਦੀ ਉਡੀਕ ਵਿਚ ਹੈ | ਦਲੀਪ ਕੌਰ ਨੇ ਸਰਕਾਰ ਤੋਂ ਮਾਲੀ ਸਹਾਇਤਾ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣਾ ਘਰ ਮੁੜ ਬਣਾ ਸਕੇ |

Ad Position 22
No active advertisement
ਪਿਛਲੀ ਖ਼ਬਰ ਡਾ. ਰਮਨ ਗੋਇਲ ਨੇ ਮੈਡੀਕਲ ਅਫ਼ਸਰ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਰੋਟਰੀ ਕਲੱਬ ਦੀ ਹੋਈ ਅਹਿਮ ਮੀਟਿੰਗ
Ad Position 24