06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਜ਼ਿੰਦਾ ਦਿਲ ਹਨ ਹੜ੍ਹ ਪੀੜਤ ਪਿੰਡਾਂ ਦੇ ਲੋਕ - ਡਾ. ਜਗਜੀਤ ਸਿੰਘ ਧੂਰੀ

Ad Position 21
No active advertisement
ਅਜੀਤ ਡੈਸਕ 05-09-2025
ਧੂਰੀ, 4 ਸਤੰਬਰ (ਲਖਵੀਰ ਸਿੰਘ ਧਾਂਦਰਾ) - ਆਪਣਾ ਪੰਜਾਬ ਫਾਊਾਡੇਸ਼ਨ, ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਅਤੇ ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਜ਼ ਜੈਕ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਚਲਾਈ ਸਾਂਝੀ ਮੁਹਿੰਮ ਦੇ ਪਹਿਲੇ ਦੌਰੇ ਉਪਰੰਤ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਹੜ੍ਹ ਪੀੜਤ ਪਿੰਡਾਂ ਦੇ ਲੋਕ ਬਹੁਤ ਜਿੰਦਾ ਦਿਲ ਹਨ | ਉਨ੍ਹਾਂ ਦੱਸਿਆ ਕਿ ਸ. ਸਤਨਾਮ ਸਿੰਘ ਸੰਧੂ ਮੈਂਬਰ ਰਾਜ ਸਭਾ ਦੀ ਅਗਵਾਈ ਹੇਠ ਪੰਜਾਬ ਦੀਆਂ ਸਾਰੀਆਂ ਸਿੱਖਿਆ ਸੰਸਥਾਵਾਂ ਦੇ ਆਗੂ ਲੋੜੀਂਦੀ ਮੁੱਢਲੀ ਸਮਗਰੀ ਲੈ ਕੇ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਸਾਂਗਰਾ ਅਤੇ ਬਾਊਪੁਰ ਵਿਖੇ ਪਹੁੰਚੇ | ਉੱਥੇ ਬਾਬਾ ਬਲਬੀਰ ਸਿੰਘ ਸੀਂਚੇਵਾਲ ਦੀ ਕਿਸ਼ਤੀ ਵਿਚ ਸਵਾਰ ਹੋ ਕੇ ਸਾਰੀ ਟੀਮ ਪਾਣੀ 'ਚ ਘਿਰੇ ਘਰਾਂ ਵਿਚ ਪਹੁੰਚੀ ਅਤੇ ਦੇਖਿਆ ਕਿ ਉਹ ਲੋਕ ਬਹੁਤ ਹੌਸਲੇ ਵਾਲੇ ਹਨ | ਉੱਥੋਂ ਦੇ ਲੋਕਾਂ ਨੇ ਦੱਸਿਆ ਕਿ ਅਸੀਂ ਇਹਨਾਂ ਹੜ੍ਹਾਂ ਦੇ ਆਦੀ ਹੋ ਚੁੱਕੇ ਹਾਂ | ਪਰੰਤੂ ਉਨ੍ਹਾਂ ਨੂੰ ਅਫ਼ਸੋਸ ਸੀ ਕਿ ਸਰਕਾਰਾਂ ਇਹ ਹੜ੍ਹਾਂ ਦਾ ਸਥਾਈ ਹੱਲ ਨਹੀਂ ਕਰ ਰਹੀਆਂ | ਇਸ ਮੌਕੇ ਜੈਕ ਦੇ ਸਰਪ੍ਰਸਤ ਸ. ਮਨਜੀਤ ਸਿੰਘ, ਪੁਡਕਾ ਪ੍ਰਧਾਨ ਚੱਠਾ ਜੀ ਤੋਂ ਇਲਾਵਾ ਫੈਪ ਪ੍ਰਤੀਨਿਧ ਭੁਪਿੰਦਰ ਸਿੰਘ, ਬਲਦੇਵ ਬਾਵਾ, ਅਨਿਲ ਮਿੱਤਲ ਤੋਂ ਇਲਾਵਾ ਸੁਲਤਾਨਪੁਰ ਲੋਧੀ ਤੋਂ ਅਕਾਲ ਗਲੈਕਸੀ ਕਾਨਵੈਂਟ ਸਕੂਲ ਦੀ ਸਮੂਹ ਮੈਨੇਜਮੈਂਟ ਮੈਡਮ ਡੌਲੀ ਸਿੰਘ ਅਤੇ ਨਿਰਮਲ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰੀ ਬਰਸਾਤ ਦੇ ਕਾਰਨ ਤਿੰਨ ਹਜ਼ਾਰ ਚੂਚੇ ਮਰੇ <br/> ਅਗਲੀ ਖ਼ਬਰ ਡਾ. ਰਮਨ ਗੋਇਲ ਨੇ ਮੈਡੀਕਲ ਅਫ਼ਸਰ ਵਜੋਂ ਅਹੁਦਾ ਸੰਭਾਲਿਆ
Ad Position 24