06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸਲਾਇਟ ਨੇ ਭਾਰਤੀ ਇੰਜੀਨੀਅਰਿੰਗ ਰੈਂਕਿੰਗ ਵਿਚ 79ਵਾਂ ਸਥਾਨ ਹਾਸਿਲ ਕੀਤਾ <br/>

Ad Position 21
No active advertisement
ਅਜੀਤ ਡੈਸਕ 05-09-2025
ਲੌਂਗੋਵਾਲ, 4 ਸਤੰਬਰ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ ਸਲਾਇਟ ਲੌਂਗੋਵਾਲ ਨੇ ਅਖਿਲ ਭਾਰਤੀ ਇੰਜੀਨੀਅਰਿੰਗ ਰੈਂਕਿੰਗ 2025 ਵਿਚ 79ਵਾਂ ਸਥਾਨ ਪ੍ਰਾਪਤ ਕੀਤਾ ਹੈ | ਇਹ ਨਤੀਜੇ ਸਿੱਖਿਆ ਮੰਤਰਾਲੇ ਵਲੋ ਨੈਸ਼ਨਲ ਇੰਸਟਿਟਿਊਸ਼ਨਲ ਰੈਂਕਿੰਗ ਫਰੇਮਵਰਕ ਐਨ.ਆਈ.ਆਰ. ਐਫ 2025 ਅਧੀਨ ਜਾਰੀ ਕੀਤੇ ਗਏ ਹਨ | ਡਾਇਰੈਕਟਰ ਸਲਾਈਟ ਪ੍ਰੋ. ਮਨੀ ਕਾਂਤ ਪਾਸਵਾਨ ਨੇ ਦੱਸਿਆ ਕਿ ਇਹ ਸਨਮਾਨ ਸਾਡੇ ਫੈਕਲਟੀ, ਗੈਰ-ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਸਾਂਝੀ ਪ੍ਰਤੀਬੱਧਤਾ ਅਤੇ ਮਿਹਨਤ ਦਾ ਨਤੀਜਾ ਹੈ | ਸਾਨੂੰ ਮਾਣ ਹੈ ਕਿ ਸਲਾਇਟ ਲਗਾਤਾਰ ਤਰੱਕੀ ਕਰ ਰਿਹਾ ਹੈ ਅਤੇ ਇਹ ਰੈਂਕਿੰਗ ਸਾਡੀ ਉਸ ਦਿ੍ਸ਼ਟੀ ਦਾ ਸਬੂਤ ਹੈ ਜਿਸ ਵਿਚ ਅਸੀਂ ਇਸ ਸੰਸਥਾ ਨੂੰ ਉੱਚ-ਗੁਣਵੱਤਾ ਵਾਲੀ ਸਿੱਖਿਆ ਅਤੇ ਰਾਸ਼ਟਰ ਨਿਰਮਾਣ ਦਾ ਕੇਂਦਰ ਬਣਾਉਣਾ ਚਾਹੁੰਦੇ ਹਾਂ | ਉਨ੍ਹਾਂ ਕਿਹਾ ਕਿ ਲਗਾਤਾਰ ਯਤਨਾਂ ਨਾਲ ਅਸੀਂ ਆਉਣ ਵਾਲੇ ਸਾਲਾਂ ਵਿਚ ਹੋਰ ਵੀ ਉਚਾਈਆਂ ਨੂੰ ਛੂਹਣ ਦਾ ਟੀਚਾ ਰੱਖਦੇ ਹਾਂ | ਰਜਿਸਟਰਾਰ ਸ਼੍ਰੀ ਹਰੀ ਮੋਹਨ ਅਰੋੜਾ ਨੇ ਕਿਹਾ ਕਿ ਇਹ ਉਪਲਬਧੀ ਡਾਇਰੈਕਟਰ ਪ੍ਰੋ. ਡਾ. ਮਣਿਕਾਂਤ ਪਾਸਵਾਨ ਦੀ ਦੂਰ-ਦਰਸ਼ੀ ਅਗਵਾਈ ਹੇਠ ਸੰਭਵ ਹੋਈ ਹੈ, ਜਿਨ੍ਹਾਂ ਦੇ ਲਗਾਤਾਰ ਯਤਨਾਂ ਨੇ ਸੰਸਥਾ ਨੂੰ ਅਕਾਦਮਿਕ ਕਮਾਲ, ਨਵੀਨਤਾ ਅਤੇ ਵਿਕਾਸ ਵੱਲ ਤੋਰਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕਬੱਡੀ ਖਿਡਾਰੀ ਗੁਰਸੇਵਕ ਸਿੰਘ ਦੀ ਮੌਤ ਨਾਲ ਇਲਾਕੇ 'ਚ ਸੋਗ ਦੀ ਲਹਿਰ <br/> ਅਗਲੀ ਖ਼ਬਰ ਭਾਰੀ ਬਰਸਾਤ ਦੇ ਕਾਰਨ ਤਿੰਨ ਹਜ਼ਾਰ ਚੂਚੇ ਮਰੇ <br/>
Ad Position 24