ਕੌਹਰੀਆਂ, 4 ਸਤੰਬਰ (ਸੁਨੀਲ ਕੁਮਾਰ ਗਰਗ, ਅਜਾਇਬ ਸਿੰਘ ਨੀਲੋਵਾਲ) - ਨੇੜਲੇ ਪਿੰਡ ਸ਼ਾਦੀਹਰੀ ਦੇ ਹੋਣਹਾਰ ਕਬੱਡੀ ਖਿਡਾਰੀ ਗੁਰਸੇਵਕ ਸਿੰਘ ਪੁੱਤਰ ਕਾਲਾ ਸਿੰਘ (22) ਸਾਲ ਪਿੰਡ ਛਾਜਲੀ ਦੇ ਖੇਡ ਮੇਲੇ ਵਿੱਚ ਅਚਾਨਕ ਮੌਤ ਹੋ ਜਾਣ ਨਾਲ ਖਿਡਾਰੀਆਂ ਦੇ ਪ੍ਰਸੰਸਕਾਂ ਵਿੱਚ ਸੋਗ ਦੀ ਲਹਿਰ ਹੈ | ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਛਾਜਲੀ ਵਿਖੇ ਕਬੱਡੀ ਟੂਰਨਾਮੈਂਟ ਵਿੱਚ ਖੇਡਣ ਗਿਆ ਸੀ | ਮੈਚ ਜਿੱਤਣ ਤੋਂ ਬਾਅਦ ਬਾਹਰ ਜਾ ਕੇ ਬੈਠਾ ਸੀ | ਅਚਾਨਕ ਹਾਰਟ ਅਟੈਕ ਆਉਣ ਕਾਰਨ ਉਸ ਨੂੰ ਇਲਾਜ ਲਈ ਹਸਪਤਾਲ ਸੁਨਾਮ ਦਾਖਲ ਕਰਵਾਇਆ ਗਿਆ | ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਐਲਾਨ ਕੀਤਾ ਗਿਆ | ਗੁਰਸੇਵਕ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ | ਮੰਦਭਾਗੀ ਘਟਨਾ ਨੇ ਪਿੰਡ ਵਾਸੀਆਂ ਨੂੰ ਝੰਜੋੜ ਕਿ ਰੱਖ ਦਿੱਤਾ | ਨੌਜਵਾਨ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਛਾ ਗਈ | ਇਸ ਖ਼ਬਰ ਨਾਲ ਖੇਡ ਜਗਤ ਤੇ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ, ਜਦਕਿ ਪਰਿਵਾਰਿਕ ਮੈਂਬਰਾਂ ਦਾ ਰੋ -ਰੋ ਬੁਰਾ ਹਾਲ ਹੈ | ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਬੱਡੀ ਖਿਡਾਰੀ ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਇਸ ਤੋਂ ਇਲਾਵਾ ਦੁੱਖ ਦੀ ਘੜੀ ਵਿੱਚ ਸਰਪੰਚ ਜਗਸੀਰ ਸਿੰਘ ਜੱਗਾ, ਸਤਪਾਲ ਸਿੰਘ ਹਰੀਕਾ, ਸਾਬਕਾ ਸਰਪੰਚ ਰਾਮਫਲ ਸਿੰਘ ਹਰੀਕਾ, ਸਾਬਕਾ ਸਰਪੰਚ ਹਰਮੀਤ ਸਿੰਘ ਮੀਤਾ, ਪੰਚ ਮੱਖਣ ਸਿੰਘ, ਹਰਪ੍ਰੀਤ ਸ਼ਰਮਾ, ਦਰਸ਼ਨ ਸਿੰਘ ਨੰਬਰਦਾਰ, ਪਲਵਿੱਤਰ ਹਰੀਕਾ, ਹਰਪਾਲ ਸਿੰਘ ਪਾਲੀ, ਸੁਖਚੈਨ ਸਿੰਘ ਚੈਨੀ, ਪ੍ਰੀਤ ਹਰੀਕਾ, ਬੱਬੂ ਹਰੀਕਾ, ਅਤੇ ਸਮੂਹ ਕਬੱਡੀ ਖਿਡਾਰੀ, ਸਮੂਹ ਪੰਚਾਇਤ ਮੈਂਬਰ, ਸਮੂਹ ਕਲੱਬਾਂ ਅਤੇ ਪਿੰਡ ਵਾਸੀਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |